Image default
About us

ਪ੍ਰਧਾਨ ਮੰਤਰੀ ਦੇ ਨਿਊ 15 ਨੁਕਾਤੀ ਪ੍ਰੋਗਰਾਮ ਸਬੰਧੀ ਸਮੂਹ ਸਕੀਮਾਂ ਨੂੰ ਲਾਗੂ ਕਰਨ ਸਾਰੇ ਵਿਭਾਗ- ਡਿਪਟੀ ਕਮਿਸ਼ਨਰ

ਪ੍ਰਧਾਨ ਮੰਤਰੀ ਦੇ ਨਿਊ 15 ਨੁਕਾਤੀ ਪ੍ਰੋਗਰਾਮ ਸਬੰਧੀ ਸਮੂਹ ਸਕੀਮਾਂ ਨੂੰ ਲਾਗੂ ਕਰਨ ਸਾਰੇ ਵਿਭਾਗ- ਡਿਪਟੀ ਕਮਿਸ਼ਨਰ

 

 

 

Advertisement

ਫਰੀਦਕੋਟ, 28 ਜੁਲਾਈ (ਪੰਜਾਬ ਡਾਇਰੀ)- ਪ੍ਰਧਾਨ ਮੰਤਰੀ ਦੇ ਨਿਊ 15 ਨੁਕਾਤੀ ਪ੍ਰੋਗਰਾਮ ਅਧੀਨ ਵੱਖ-ਵੱਖ ਵਿਭਾਗਾਂ ਅਧੀਨ ਆਉਦੀਆਂ ਸਕੀਮਾਂ ਨੂੰ ਜਿਲ੍ਹਾ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮੀਟਿੰਗ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਦੇ ਨਿਊ 15 ਨੁਕਾਤੀ ਪ੍ਰੋਗਾਰਮ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ । ਉਨ੍ਹਾਂ ਇਸ ਮੌਕੇ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਸਕੀਮਾਂ ਦਾ ਲਾਭ ਸਬੰਧਤ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਾਇਆ ਜਾਵੇ। ਉਨ੍ਹਾਂ ਘੱਟ ਗਿਣਤੀ ਸੁਮਦਾਏ ਦੇ ਲੋਕਾਂ ਨੂੰ ਕਿਸੇ ਵੀ ਸਕੀਮ ਸਬੰਧੀ ਜਾਣਕਾਰੀ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਗਰੂਕ ਕਰਨ ਲਈ ਨਿਰਦੇਸ਼ ਵੀ ਜਾਰੀ ਕੀਤੇ ।
ਇਸ ਮੌਕੇ ਸ੍ਰੀ ਗੁਰਮੀਤ ਸਿੰਘ ਬਰਾੜ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ,ਫਰੀਦਕੋਟ, ਸ੍ਰੀ ਮਨਜੀਤ ਸਿੰਘ ਜਿਲ੍ਹਾ ਭਾਸ਼ਾ ਅਫਸਰ, ਸ੍ਰੀ ਰਾਮੇਸਵਰ ਦਾਸ ਜਿਲ੍ਹਾ ਲੀਡ ਬੈਂਕ ਮੈਨੇਜਰ, ਸ੍ਰੀ ਪਦੀਪ ਕੁਮਾਰ ਉੱਪ ਜਿਲ੍ਹਾ ਸਿੱਖਿਆ ਵਅਸਰ(ਸੈ:ਸਿ:), ਸ੍ਰੀ ਪਵਨ ਕੁਮਾਰ ਉੱਪ ਜਿਲ੍ਹਾ ਸਿੱਖਿਆ ਅਫਸਰ (ਐ:ਸਿ:), ਜਸਪ੍ਰੀਤ ਸਰਾਂ ਜਿਲ੍ਹਾ ਕੁਆਰਡੀਨੇਟਰ ਜਿਲ੍ਹਾ ਪ੍ਰੀਸ਼ਦ, ਸ੍ਰੀ ਗੁਰਮੀਤ ਸਿੰਘ ਤਹਿਸੀਲ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਨੁਮਾਇੰਦੇ ਹਾਜ਼ਰ ਸਨ।

Related posts

ਲੋਕਾਂ ਨੂੰ ਦੀਵਾਲੀ ‘ਤੇ ਵੱਡਾ ਝਟਕਾ, ਨਹੀਂ ਖਰੀਦ ਸਕਣਗੇ ਪੈਟਰੋਲ ਵਾਲੇ ਦੁਪਹੀਏ ਵਾਹਨ

punjabdiary

ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਲੋਂ ਭਾਰਤ ਬੰਦ ਦਾ ਸੱਦਾ ਮੁਲਤਵੀ, ਵਿਭਾਗ ਨੇ ਮੰਗਾਂ ਪੂਰੀਆਂ ਕਰਨ ਦਾ ਦਿਤਾ ਭਰੋਸਾ

punjabdiary

ਪੰਜਾਬ ਯੂਨੀਵਰਸਿਟੀ ਨੇ ਕੀਤਾ ਸਪਸ਼ਟ; ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਜਾਰੀ ਰਹੇਗੀ

punjabdiary

Leave a Comment