ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਸਬੰਧੀ ਆਨਲਾਈਨ ਅਰਜੀਆਂ ਦੀ ਮੰਗ-ਡਿਪਟੀ ਕਮਿਸ਼ਨਰ
ਫਰੀਦਕੋਟ, 29 ਜੁਲਾਈ (ਪੰਜਾਬ ਡਾਇਰੀ)- ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ ਪ੍ਰਾਪਤ ਅਰਧ ਸਰਕਾਰੀ ਪੱਤਰ ਅਨੁਸਾਰ ਦੂਜਿਆਂ ਲਈ ਬੇਮਿਸਾਲ ਯੋਗਤਾਵਾਂ ਅਤੇ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਬੱਚੇ ਜੋ ਦੂਜਿਆ ਲਈ ਆਦਰਸ਼ ਹਨ ਅਤੇ ਖੇਡਾਂ ਸਮਾਜ ਸੇਵਾਅਤ ਤਕਨਾਲੋਜੀ, ਵਾਤਾਵਰਨ ਅਤੇ ਕਲਾਂ ਸਭਿਆਚਾਰਕ ਅਤੇ ਨਵੀਨਤਾਂ ਦੇ ਖੇਤਰਾਂ ਵਿੱਚ ਸਮਾਜ ਤੇ ਪ੍ਰਤੱਖ ਪ੍ਰਭਾਵ ਪਾਇਆ ਹੈ ਜੋ ਕਿ ਰਾਸ਼ਟਰੀ ਪੱਧਰ ਤੇ ਸਨਮਾਨ ਦੇ ਹੱਕਦਾਰ ਹਨ। ਅਜਿਹੇ ਬੱਚਿਆਂ ਨੂੰ ਉਚਿਤ ਸਨਮਾਨ ਪ੍ਰਦਾਨ ਕਰਨ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਹਰ ਸਾਲ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕਰਦਾ ਹੈ । ਇਸ ਪੁਰਸਕਾਰ ਵਿੱਚ ਮੈਡਲ ਸਰਟੀਫਿਕੇਟ ਅਤੇ ਪ੍ਰਸੰਸਾ ਪੱਤਰ ਦਿੱਤਾ ਜਾਂਦਾ ਹੈ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਅਜਿਹਾ ਕੋਈ ਵੀ ਬੱਚਾ, ਜਿਹੜਾ ਭਾਰਤੀ ਨਾਗਰਿਕ ਹੈ ਅਤੇ ਭਾਰਤ ਵਿੱਚ ਰਹਿ ਰਿਹਾ ਹੈ ਅਤੇ ਉਸ ਦੀ ਉਮਰ 18 ਸਾਲ ਤੋਂ ਵੱਧ ਨਹੀਂ ਹੈ, ਉਹ ਇਸ ਪੁਰਸਕਾਰ ਲਈ ਅਰਜੀ ਦੇ ਸਕਦਾ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਰਜੀਆਂ ਸਿਰਫ ਆਨਲਾਈਨ ਪੋਰਟਲ https;//awards.gov.in ਤੇ 31 ਅਗਸਤ 2023 ਤੱਕ ਪ੍ਰਾਪਤ ਕੀਤੀਆਂ ਜਾਣਗੀਆਂ ।
ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਪੁਰਸਕਾਰ ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਇੱਕੋ ਇੱਕ ਰਾਸ਼ਟਰੀ ਪੱਧਰ ਦਾ ਬਾਲ ਪੁਰਸਕਾਰ ਹੈ । ਇਸ ਲਈ ਉਪਰੋਕਤ ਦਿੱਤੇ ਵੇਰਵੇ ਅਨੁਸਾਰ ਵੱਖ ਵੱਖ ਖੇਤਰਾਂ ਵਿੱਚ ਪ੍ਰਪਤੀਆਂ ਕਰਨ ਵਾਲੇ ਬੱਚਿਆਂ ਨੂੰ ਰਾਸ਼ਟਰੀ ਪੱਧਰ ਤੇ ਸਨਮਾਨ ਦਵਾਉਣ ਲਈ ਇਸ ਪੋਰਟਲ ਤੇ ਅਰਜੀ ਫਾਰਮ ਭਰੇ ਜਾਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜਿਲ੍ਹਾ ਪ੍ਰੋਗਰਾਮ ਅਫਸਰ, ਮਹਿਲਾ ਭਵਨ, ਜਿਲ੍ਹਾ ਪ੍ਰੀਸ਼ਦ ਕੰਪਲੈਕਸ, ਸਾਦਿਕ ਚੌਕ, ਫਰੀਦਕੋਟ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।