Image default
About us

ਪੰਜਾਬੀਆਂ ਨੂੰ ਵੱਡੀ ਰਾਹਤ, CM ਭਗਵੰਤ ਮਾਨ ਨੇ ਬੰਦ ਕਰਵਾਇਆ ਸਿੰਘਾਂਵਾਲਾ ਟੋਲ ਪਲਾਜ਼ਾ

ਪੰਜਾਬੀਆਂ ਨੂੰ ਵੱਡੀ ਰਾਹਤ, CM ਭਗਵੰਤ ਮਾਨ ਨੇ ਬੰਦ ਕਰਵਾਇਆ ਸਿੰਘਾਂਵਾਲਾ ਟੋਲ ਪਲਾਜ਼ਾ

 

 

ਫਰੀਦਕੋਟ, 5 ਜੁਲਾਈ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਫਰੀਦਕੋਟ ਵਿੱਚ ਕੋਟਕਪੂਰਾ-ਮੋਗਾ ਹਾਈਵੇਅ ‘ਤੇ ਪਿੰਡ ਚੰਦ ਪੁਰਾਣਾ ਵਿਖੇ PD ਅਗਰਵਾਲ ਟੋਲ ਪਲਾਜ਼ਾ ਅੱਜ ਤੋਂ ਟੋਲ ਫ੍ਰੀ ਹੋ ਗਿਆ ਹੈ। CM ਭਗਵੰਤ ਸਿੰਘ ਮਾਨ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਖੁਦ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ 9 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ, ਹੁਣ ਇਹ 10ਵਾਂ ਟੋਲ ਪਲਾਜ਼ਾ ਹੈ ਜਿਸਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਬੰਦ ਹੋਣ ਨਾਲ ਵਹੀਕਲ ਚਾਲਕਾਂ ਦਾ ਰੋਜ਼ਾਨਾ ਲੱਖਾਂ ਰੁਪਏ ਦਾ ਫਾਇਦਾ ਹੋਵੇਗਾ।
ਹਾਲਾਂਕਿ ਪਹਿਲਾਂ ਇਸ ਟੋਲ ਪਲਾਜ਼ਾ ਨੂੰ 21 ਜੁਲਾਈ ਤੋਂ ਬੰਦ ਕਰਨ ਦੀ ਗੱਲ ਕਹੀ ਗਈ ਸੀ, ਪਰ ਕੰਪਨੀ ਦੇ ਪੈਸੇ ਪੂਰੇ ਹੋਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਤੈਅ ਸਮਾਂ ਸੀਮਾ ਤੋਂ 15 ਦਿਨ ਪਹਿਲਾਂ ਇਹ ਟੋਲ ਪਲਾਜ਼ਾ ਬੰਦ ਕੀਤਾ ਜਾ ਰਿਹਾ ਹੈ । ਕੋਟਕਪੂਰਾ ਤੋਂ ਮੋਗਾ ਜਾਂਦੇ ਸਮੇਂ ਕਰੀਬ 35 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਚੰਦ ਪੁਰਾਣਾ ਵਿੱਚ PD ਅਗਰਵਾਲ ਟੋਲ ਪਲਾਜ਼ਾ ਪੈਂਦਾ ਹੈ। ਇੱਥੋਂ ਛੋਟੇ ਤੇ ਵੱਡੇ ਵਾਹਨ 24 ਘੰਟੇ ਚੱਲਦੇ ਹਨ।
ਦੱਸ ਦੇਈਏ ਕਿ ਇਸ ਟੋਲ ਪਲਾਜ਼ਾ ਤੋਂ ਕੰਪਨੀ ਨੂੰ ਰੋਜ਼ਾਨਾ 4.50 ਲੱਖ ਦੀ ਆਮਦਨ ਹੋ ਰਹੀ ਸੀ । ਇਸ ਦੇ ਬੰਦ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਹਰਿਆਣਾ ਤੇ ਰਾਜਸਥਾਨ ਦੇ ਵਾਹਨ ਚਾਲਕਾਂ ਨੂੰ ਵੀ ਫਾਇਦਾ ਹੋਵੇਗਾ । ਰਾਜ ਸਰਕਾਰ ਵੱਲੋਂ ਹੁਣ ਤੱਕ ਸੂਬੇ ਦੇ 10 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ।

Advertisement

Related posts

ਕਿਸਾਨ ਮੋਰਚੇ ’ਚ ਫਰੀਦਕੋਟ ਤੋਂ ਵੱਡੀ ਗਿਣਤੀ ’ਚ ਟਰੈਕਟਰ ਟਰਾਲੀਆਂ ਸਮੇਤ ਸੈਂਕੜੇ ਕਿਸਾਨ ਅਤੇ ਕਿਰਤੀ ਕਿਸਾਨ ਯੂਨੀਅਨ ਕਰੇਗੀ ਸ਼ਮੂਲੀਅਤ

punjabdiary

BREAKING NEWS- ਹੁਣ ਪੰਜਾਬ ਦੇ ਨਾਗਰਿਕਾਂ ਨੂੰ ਮੋਬਾਈਲ ਫੋਨਾਂ ‘ਤੇ ਮਿਲਣਗੇ ਸਰਟੀਫ਼ਿਕੇਟ

punjabdiary

CM ਮਾਨ ਦਾ ਵੱਡਾ ਫੈਸਲਾ, ਟਰਾਂਸਪੋਰਟ ਵਿਭਾਗ ਦੇ ਨਿੱਜੀ ਆਪ੍ਰੇਟਰਾਂ ਨੂੰ ਟੈਕਸ ਭਰਨ ਦੀ ਛੋਟ ‘ਚ ਕੀਤਾ ਵਾਧਾ

punjabdiary

Leave a Comment