Image default
ਮਨੋਰੰਜਨ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਫਿਰ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਫਿਰ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

 

 

 

Advertisement

 

ਚੰਡੀਗੜ੍ਹ, 13 ਅਕਤੂਬਰ (ਡੇਲੀ ਪੋਸਟ ਪੰਜਾਬੀ)- ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਆਸਟ੍ਰੇਲੀਆ-ਨਿਊਜ਼ੀਲੈਂਡ ‘ਬੌਰਨ ਟੂ ਸ਼ਾਈਨ’ ਟੂਰ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਦੁਸਾਂਝਾਂਵਾਲੇ ਨੇ ਇੱਕ ਹੋਰ ਇਤਿਹਾਸ ਰਚਿਆ ਹੈ। ਦਰਅਸਲ, ਦਿਲਜੀਤ ਮੈਲਬੌਰਨ ਵਿੱਚ ‘ਰੋਡ ਲੈਵਰ ਅਰੇਨਾ’ ਸ਼ੋਅ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ, ਜਿੱਥੇ ਉਹ ਅੱਜ ਯਾਨੀ ਕਿ 13 ਅਕਤੂਬਰ ਪਰਫਾਰਮ ਕਰਨਗੇ। ਇਸ ਤੋਂ ਇਲਾਵਾ ਉਹ ਕਿਸੇ ਸ਼ੋਅ ਲਈ ਸਭ ਤੋਂ ਵੱਧ ਵਿਕਣ ਵਾਲੀਆਂ ਟਿਕਟਾਂ ਦੇ ਮਾਮਲੇ ਵਿੱਚ ਪਹਿਲੇ ਭਾਰਤੀ ਕਲਾਕਾਰ ਵੀ ਬਣ ਗਏ ਹਨ।

ਦੱਸ ਦੇਈਏ ਕਿ ਦਿਲਜੀਤ ਦੁਸਾਂਝ ਲਈ ਸਾਲ 2023 ਬਹੁਤ ਵਧੀਆ ਰਿਹਾ ਹੈ। ਗਾਇਕ ਨੇ ਇਸ ਸਾਲ ਕਈ ਰਿਕਾਰਡ ਆਪਣੇ ਨਾਂ ਕੀਤੇ। ਕੋਚੈਲਾ ਪਰਫਾਰਮੈਂਸ ਵਿੱਚ ਸ਼ਾਨਦਾਰ ਪਰਫਾਰਮੈਂਸ ਦੇ ਕੇ ਦਿਲਜੀਤ ਨੇ ਪੂਰੀ ਦੁਨੀਆ ਨੂੰ ਆਪਣਾ ਮੁਰੀਦ ਬਣਾ ਲਿਆ । ਦਿਲਜੀਤ ਨੇ ਇਸ ਸਾਲ 14 ਅਪ੍ਰੈਲ ਨੂੰ ਕੈਲੀਫੋਰਨੀਆ ਦੇ ਕੋਚੈਲਾ ਫੈਸਟੀਵਲ ਵਿੱਚ ਪਰਫਾਰਮ ਕੀਤਾ ਸੀ। ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਦਿਲਜੀਤ ਪਹਿਲੇ ਕਲਾਕਾਰ ਬਣੇ।

Advertisement

ਹੁਣ ਦਿਲਜੀਤ ਨੇ ਮੇਲਬੋਰਨ ਵਿੱਚ ਇਤਿਹਾਸ ਰਚ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਹਾਲ ਹੀ ਵਿੱਚ ਦਿਲਜੀਤ ਦੀ ਐਲਬਮ ‘ਗੋਸਟ’ ਰਿਲੀਜ਼ ਹੋਈ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਨਵੀਂ ਫਿਲਮ ‘ਰੰਨਾਂ ‘ਚ ਧੰਨਾਂ’ ਦਾ ਐਲਾਨ ਵੀ ਕੀਤਾ ਹੈ। ਜਿਸ ਵਿੱਚ ਉਹ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਨਾਲ ਨਜ਼ਰ ਆਉਣਗੇ।

Related posts

ਮਸਕ ਦਾ ਐਲਾਨ-‘Twitter ਬਣ ਗਿਆ ਨਵਾਂ You Tube, ਯੂਜਰਸ ਪੋਸਟ ਕਰ ਸਕਦੇ ਹਨ ਪੂਰੀ ਮੂਵੀ’

punjabdiary

ਰਾਜਕੁਮਾਰ ਰਾਓ ਦੀ ਫਿਲਮ ‘ਸਤ੍ਰੀ 2’ ਨੂੰ 48ਵੇਂ ਦਿਨ ਵੀ ਮਿਲ ਰਿਹਾ ਰਿਵਿਊ, ਬਾਕਸ ਆਫਿਸ ‘ਤੇ ਕੰਟਰੋਲ ਨਹੀਂ

Balwinder hali

ਤਬਾਹ ਹੋਈ ਫ਼ਸਲ ਦਾ ਕਿਸਾਨਾਂ

Balwinder hali

Leave a Comment