Image default
ਤਾਜਾ ਖਬਰਾਂ

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਭਾਰਤੀ ਭਾਸ਼ਾਵਾਂ,ਸਾਹਿਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਦੱਖਣੀ-ਭਾਰਤ ਦੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਲੈਕਚਰ ਦਿੱਤੇ

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਭਾਰਤੀ ਭਾਸ਼ਾਵਾਂ,ਸਾਹਿਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਦੱਖਣੀ-ਭਾਰਤ ਦੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਲੈਕਚਰ ਦਿੱਤੇ
ਬਠਿੰਡਾ, 12 ਅਪ੍ਰੈਲ – (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਸਕੂਲ ਆਫ਼ ਲੈਂਗੂਏਜ਼, ਲਿਟਰੇਚਰ ਐਂਡ ਕਲਚਰ ਦੀ ਡੀਨ ਪ੍ਰੋਫ਼ੈਸਰ ਜ਼ਮੀਰਪਾਲ ਕੌਰ ਨੇ ਭਾਰਤੀ ਭਾਸ਼ਾਵਾਂ, ਗਿਆਨ ਪਰੰਪਰਾਵਾਂ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਦੱਖਣੀ-ਭਾਰਤ ਦੀਆਂ ਵੱਕਾਰੀ ਯੂਨੀਵਰਸਿਟੀਆਂ ਵਿੱਚ ਲੈਕਚਰ ਦਿੱਤੇ ਅਤੇ ਉੱਥੇ ਹੋਏ ਇੰਟਰਐਕਟਿਵ ਸੈਸ਼ਨਾਂ ਵਿੱਚ ਵੀ ਭਾਗ ਲਿਆ।ਪ੍ਰੋ. ਜ਼ਮੀਰਪਾਲ ਕੌਰ ਨੇ ਪਾਂਡੀਚਰੀ ਯੂਨੀਵਰਸਿਟੀ, ਪਾਂਡੀਚਰੀ;ਸੈਂਟਰਲ ਇੰਸਟੀਚਿਊਟ ਆਫ਼ ਇੰਡੀਅਨ ਲੈਂਗੂਏਜਜ਼ (ਸੀਆਈਆਈਐਲ), ਮੈਸੂਰ ਅਤੇ ਉੱਤਰੀ ਕਰਨਾਟਕ ਅਤੇ ਵੂਮੈਨ ਰਾਈਟਰਜ਼ ਐਸੋਸੀਏਸ਼ਨ, ਧਾਰਵਾੜ ਦੁਆਰਾ ਕੁਵੇਮਪੂ ਭਾਸ਼ਾ ਭਾਰਤੀ,ਧਾਰਵਾੜ ਦੇ ਸਹਿਯੋਗ ਨਾਲ ਆਯੋਜਿਤ ਵੱਖ-ਵੱਖ ਭਾਸ਼ਣ ਸੈਸ਼ਨਾਂ ਵਿੱਚ ਮਹਿਮਾਨ ਬੁਲਾਰੇ ਵਜੋਂ ਭਾਸ਼ਣ ਦਿੱਤੇ। ਉਹਨਾਂ ਨੇ ਉਪਰੋਕਤ ਵਿਦਿਅਕ ਸੰਸਥਾਵਾਂ ਵਿੱਚ ਪੰਜਾਬੀ ਸੂਫੀ ਕਵਿਤਾ: ਸਮਾਜਿਕ-ਸੱਭਿਆਚਾਰਕ ਪੱਖ, ਅਗਨੀ ਪੁਰਾਣ ਵਿੱਚ ਕਾਵਿ ਸ਼ਾਸਤਰ ਦੇ ਅੰਸ਼,ਅਤੇ ਪੰਜਾਬੀ ਵਿੱਚ ਔਰਤਾਂ ਦੀਆਂ ਜੀਵਨੀਆਂ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਭਾਸ਼ਣ ਦਿੱਤੇ।ਆਪਣੇ ਦੌਰੇ ਦੌਰਾਨ ਪ੍ਰੋ. ਜ਼ਮੀਰਪਾਲ ਕੌਰ ਨੇ ਮਾਰਚ, 2022 ਦੇ ਆਖਰੀ ਹਫ਼ਤੇ ਆਯੋਜਿਤ ਰਾਸ਼ਟਰੀ ਸੈਮੀਨਾਰਾਂ ਅਤੇ ਲੈਕਚਰ ਲੜੀ ਵਿੱਚ ਮਹਿਮਾਨ ਬੁਲਾਰੇ ਵਜੋਂ ਹਿੱਸਾ ਲਿਆ। ਉਹਨਾਂ ਨੇ ਸੀਆਈਆਈਐਲ, ਮੈਸੂਰ ਦੇ ਡਾਇਰੈਕਟਰ ਪ੍ਰੋ. ਡਾ. ਸ਼ੈਲੇਂਦਰ ਮੋਹਨ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਡਾ. ਤਾਰਿਕ ਖਾਨ ਅਤੇ ਡਾ. ਨਰਾਇਣ ਚੌਧਰੀ ਨਾਲ ਮੀਟਿੰਗ ਵਿੱਚ ਵੀ ਭਾਗ ਲਿਆ ਤੇ ਸੀਆਈਆਈਐਲ, ਮੈਸੂਰ ਅਤੇ ਸੀਯੂਪੀਬੀ ਵਿਚਕਾਰ ਹੋਏ ਸਮਝੌਤਿਆਂ ਦੇ ਤਹਿਤ ਲਾਗੂ ਕੀਤੇ ਜਾਣ ਵਾਲੇ ਕਾਰਜਸ਼ੀਲ ਨੁਕਤਿਆਂ ਬਾਰੇ ਚਰਚਾ ਕੀਤੀ।ਪਰਤਣ ਤੋਂ ਬਾਅਦ ਪ੍ਰੋ. ਜ਼ਮੀਰਪਾਲ ਕੌਰ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੂੰ ਦੱਸਿਆ ਕਿ ਸੀਆਈਆਈਐਲ ਮੈਸੂਰ ਪ੍ਰਸ਼ਾਸਨ ਨੇ ਕੰਪਿਊਟੇਸ਼ਨਲ ਭਾਸ਼ਾ ਵਿਗਿਆਨ ਅਤੇ ਪੰਜਾਬੀ ਅਨੁਵਾਦ ਵਿੱਚ ਦੋ ਹੁਨਰ ਅਧਾਰਤ ਥੋੜ੍ਹੇ ਸਮੇਂ ਦੇ ਸਰਟੀਫਿਕੇਟ ਪ੍ਰੋਗਰਾਮਾਂ ਨੂੰ ਸਾਂਝੇ ਤੌਰ ‘ਤੇ ਸ਼ੁਰੂ ਕਰਨ ਦੇ ਸੀਯੂਪੀਬੀ ਦੇ ਪ੍ਰਸਤਾਵ ਤੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ।ਸਕੂਲ ਆਫ਼ ਲੈਂਗੂਏਜ਼, ਲਿਟਰੇਚਰ ਐਂਡ ਕਲਚਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਸੀਆਈਆਈਐਲ, ਮੈਸੂਰ ਦੇ ਸਹਿਯੋਗ ਨਾਲ ਅਗਲੇ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਹੋਣ ਵਾਲੇ ਅਜਿਹੇ ਪ੍ਰੋਗਰਾਮਾਂ ਦੀ ਸ਼ੁਰੂਆਤ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲੋੜੀਂਦਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਸਿਖਿਆਰਥੀਆਂ ਨੂੰ ਅਨੁਵਾਦ, ਵਿਆਖਿਆ ਅਤੇ ਕੁਦਰਤੀ ਭਾਸ਼ਾ ਪ੍ਰੋਸੈਸਿੰਗ ਦੇ ਹੁਨਰ ਨਾਲ ਸਸ਼ਕਤ ਕੀਤਾ ਜਾ ਸਕੇ।

Related posts

ਅਹਿਮ ਖ਼ਬਰ – 4 ਜ਼ਿਲ੍ਹਿਆਂ ‘ਚ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਨਾ ਬੀਜਣ ਦੀ ਸਲਾਹ ਦੇਵਾਂਗੇ, ਮੂੰਗੀ ਦੀ ਫ਼ਸਲ ਤੇ ਪੰਜਾਬ ਸਰਕਾਰ ਵੱਲੋਂ MSP ਦਿੱਤੀ ਜਾਵੇਗੀ – CM ਭਗਵੰਤ ਮਾਨ

punjabdiary

Breaking- ਵੋਟਾਂ ਬਨਾਉਣ ਸਬੰਧੀ ਸਪੈਸ਼ਲ ਕੈਂਪ ਅੱਜ— ਜ਼ਿਲ੍ਹਾ ਚੋਣ ਅਫਸਰ

punjabdiary

Breaking- ਪੰਜਾਬ ਨੰਬਰਦਾਰ ਯੂਨੀਅਨ ਦੇ ਨੁਮਾਇੰਦਿਆਂ ਨੇ ਪੰਜਾਬ ਵਿਧਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ

punjabdiary

Leave a Comment