ਪੰਜਾਬ ਕੈਬਨਿਟ ਦੀ ਹੋਈ ਬੈਠਕ, ‘ਸੜਕ ਸੁਰੱਖਿਆ ਫੋਰਸ’ ਨੂੰ ਮਨਜ਼ੂਰੀ ਸਣੇ ਲਏ ਗਏ ਕਈ ਅਹਿਮ ਫੈਸਲੇ
ਚੰਡੀਗੜ੍ਹ, 11 ਅਗਸਤ (ਡੇਲੀ ਪੋਸਟ ਪੰਜਾਬੀ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੋਈ। ਮੀਟਿੰਗ ਖਤਮ ਚੁੱਕੀ ਹੈ ਤੇ ਇਸ ਬੈਠਕ ਵਿਚ ਕਈ ਅਹਿਮ ਫੈਸਲੇ ਲਏ ਗਏ ਹਨ। ਲਏ ਗਏ ਅਹਿਮ ਫੈਸਲਿਆਂ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਦਿੱਤੀ ਗਈ।
ਕੈਬਨਿਟ ਮੀਟਿੰਗ ਵਿਚ ਸੂਬੇ ਦੀਆਂ ਸੜਕਾਂ ‘ਤੇ ਲੋਕਾਂ ਦੀ ਸੁਰੱਖਿਆ ਲਈ ‘ਸੜਕ ਸੁਰੱਖਿਆ ਫੋਰਸ’ ਨੂੰ ਮਨਜ਼ੂਰੀ ਦਿੱਤੀ ਗਈ ਹੈ। ‘ਸ਼ਹੀਦ ਸਮਾਰਕ’ ਹਰ ਜ਼ਿਲ੍ਹੇ ਦੇ ਵੱਡੇ ਪਾਰਕ ਵਿਚ ਬਣਾਇਆ ਜਾਵੇਗਾ। ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਲੋਕਾਂ ਦੀਸੇਵਾ ਲਈ ਪੰਜਾਬ ਸਰਕਾਰ ਦੇ ‘ਸਹਾਇਤਾ ਕੇਂਦਰ’ ਨੂੰ ਮਨਜ਼ੂਰੀ। ਇਹ ਸਾਰੇ ਫੈਸਲੇ ਲੈਣ ਵਾਲਾ ਪੰਜਾਬ ਪੂਰੇ ਦੇਸ਼ ਦਾ ਮੋਹਰੀ ਸੂਬਾ ਬਣਿਆ ਹੈ… ਸਾਡੀ ਕੋਸ਼ਿਸ਼ ਹੈ ਕਿ ਹਰ ਉਪਰਾਲੇ ਵਿਚ ਪੰਜਾਬ ਮੋਹਾਰੀ ਹੋਵੇ।
ਅੱਜ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕਈ ਅਹਿਮ ਫੈਸਲੇ ਲਏ ਨੇ…
1. ਸੂਬੇ ਦੀਆਂ ਸੜਕਾਂ 'ਤੇ ਲੋਕਾਂ ਦੀ ਸੁਰੱਖਿਆ ਲਈ 'ਸੜਕ ਸੁਰੱਖਿਆ ਫੋਰਸ' ਨੂੰ ਮਨਜੂਰੀ
2. 'ਸ਼ਹੀਦ ਸਮਾਰਕ' ਹਰ ਜ਼ਿਲ੍ਹੇ ਦੇ ਵੱਡੇ ਪਾਰਕ 'ਚ ਬਣਾਇਆ ਜਾਵੇਗਾ
3. ਦਿੱਲੀ ਕੌਮਾਂਤਰੀ ਹਵਾਈ ਅੱਡੇ 'ਤੇ ਲੋਕਾਂ ਦੀ ਸੇਵਾ ਲਈ ਪੰਜਾਬ ਸਰਕਾਰ ਦੇ 'ਸਹਾਇਤਾ ਕੇਂਦਰ' ਨੂੰ ਮਨਜੂਰੀਇਹ… pic.twitter.com/pcTxyQSAVV
Advertisement— Bhagwant Mann (@BhagwantMann) August 11, 2023