ਪੰਜਾਬ ‘ਚ ਅਗਲੇ 5 ਦਿਨ ਲਈ ਇਹ ਟਰੇਨਾਂ ਕੀਤੀਆਂ ਰੱਦ
ਫ਼ਿਰੋਜ਼ਪੁਰ, 15 ਸਤੰਬਰ (ਰੋਜਾਨਾ ਸਪੋਕਸਮੈਨ)- ਲੁਧਿਆਣਾ ਵਾਇਆ ਫ਼ਿਰੋਜ਼ਪੁਰ ਕੈਂਟ ਫਾਲਿਕਾ ਸੈਕਸ਼ਨ ‘ਤੇ ਆਵਾਜਾਈ ਠੱਪ ਹੋਣ ਕਾਰਨ ਰੇਲਵੇ ਨੇ 21 ਤੋਂ 25 ਸਤੰਬਰ ਤੱਕ ਚਾਰ ਟਰੇਨਾਂ ਨੂੰ ਰੱਦ ਕਰਨ ਦੇ ਨਾਲ 8 ਟਰੇਨਾਂ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿਤਾ ਹੈ। ਰੇਲਵੇ ਬੁਲਾਰੇ ਅਨੁਸਾਰ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਨੇੜੇ ਸਥਿਤ ਆਰ.ਓ.ਵੀ ਨੂੰ ਉੱਚਾ ਚੁੱਕਣ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਇਹ ਟ੍ਰੈਫਿਕ ਜਾਮ ਲਗਾਇਆ ਗਿਆ ਹੈ।
ਇਸ ਸਮੇਂ ਦੌਰਾਨ, ਚਾਰ ਰੇਲ ਗੱਡੀਆਂ ਅਸਥਾਈ ਤੌਰ ‘ਤੇ ਰੱਦ ਕੀਤੀਆਂ ਗਈਆਂ ਹਨ, ਜਦੋਂ ਕਿ ਅੱਠ ਰੇਲ ਗੱਡੀਆਂ ਅੰਸ਼ਕ ਤੌਰ ‘ਤੇ ਰੱਦ ਹੇ ਕੇ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੀ ਬਜਾਏ ਫ਼ਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ ਤੋਂ ਸਫ਼ਰ ਕਰਨਗੀਆਂ। ਦੱਸ ਦੇਈਏ ਕਿ ਫ਼ਿਰੋਜ਼ਪੁਰ ਕੈਂਟ ਯਾਰਡ ਵਿੱਚ ਬਿਜਲੀਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਆਰ.ਓ.ਵੀ ਨੂੰ ਉੱਚਾ ਚੁੱਕਣਾ ਪਿਆ ਹੈ, ਤਾਂ ਜੋ ਬਿਜਲੀਕਰਨ ਦਾ ਕੰਮ ਸੁਚਾਰੂ ਢੰਗ ਨਾਲ ਅੱਗੇ ਵਧ ਸਕੇ। ਜਿਨ੍ਹਾਂ ਚਾਰ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਇੱਕ ਟਰੇਨ ਪੰਜਾਬ ਅਤੇ ਰਾਜਸਥਾਨ ਵਿਚਾਲੇ ਚੱਲਦੀ ਹੈ। ਜਦੋਂ ਕਿ ਬਾਕੀ ਤਿੰਨ ਪੰਜਾਬ ਵਿੱਚ ਹੀ ਚੱਲਦੀਆਂ ਹਨ।