Image default
About us

ਪੰਜਾਬ ‘ਚ ਪੈ ਸਕਦੈ ਮੀਂਹ, ਤੇਜ਼ ਹਵਾਵਾਂ ਕਰਕੇ ਕੱਚੇ ਮਕਾਨਾਂ ਨੂੰ ਪਹੁੰਚ ਸਕਦੈ ਨੁਕਸਾਨ, IMD ਨੇ ਜਾਰੀ ਕੀਤੀ ਚੇਤਾਵਨੀ

ਪੰਜਾਬ ‘ਚ ਪੈ ਸਕਦੈ ਮੀਂਹ, ਤੇਜ਼ ਹਵਾਵਾਂ ਕਰਕੇ ਕੱਚੇ ਮਕਾਨਾਂ ਨੂੰ ਪਹੁੰਚ ਸਕਦੈ ਨੁਕਸਾਨ, IMD ਨੇ ਜਾਰੀ ਕੀਤੀ ਚੇਤਾਵਨੀ

 

 

ਚੰਡੀਗੜ੍ਹ, 13 ਅਪ੍ਰੈਲ (ਡੇਲੀ ਪੋਸਟ ਪੰਜਾਬੀ) ਪੰਜਾਬ ਵਿਚ ਮੌਸਮ ਇਕ ਵਾਰ ਫਿਰ ਤੋਂ ਕਰਵਟ ਲਵੇਗਾ। ਆਉਣ ਵਾਲੇ ਕੁਝ ਦਿਨਾਂ ਵਿਚ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸ ਦੌਰਾਨ ਦਿਨ ਵੇਲੇ ਅੱਜ ਬੱਦਲ ਛਾਏ ਰਹਿਣ ਦੀ ਉਮੀਦ ਹੈ। ਉੱਤਰ ਪੱਛਮੀ ਭਾਰਤ ਵਿਚ ਮੌਸਮ ਦਾ ਪੈਟਰਨ ਬਦਲਣ ਵਾਲਾ ਹੈ।

Advertisement

 

ਪੰਜਾਬ ਵਿਚ ਦੂਜਾ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਇਸ ਦਾ ਅਸਰ ਪੰਜਾਬ ਵਿਚ ਅੱਜ ਤੋਂ ਵੀਰਵਾਰ ਤੱਕ ਰਹਿਣ ਵਾਲਾ ਹੈ। ਮੌਸਮ ਵਿਭਾਗ ਨੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਪੱਛਮੀ ਗੜਬੜੀ ਦੇ ਚੱਲਦਿਆਂ ਮੌਸਮ ਵਿਚ ਆਏ ਬਦਲਾਵਾਂ ਦੇ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

 

ਮੌਸਮ ਵਿਭਾਗ ਵੱਲੋਂ ਅਗਲੇ 10 ਦਿਨਾਂ ਲਈ ਮੌਸਮ ਬਾਰੇ ਭਵਿੱਖਬਾਣੀ ਜਾਰੀ ਕੀਤੀ ਹੈ। ਅਗਲੇ ਤਿੰਨ ਦਿਨਾਂ ਤੱਕ ਤੂਫਾਨ ਤੇ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੇਗੀ। ਅੱਜ ਰਾਤ ਵੇਲੇ ਮੀਂਹ ਵੀ ਪੈ ਸਕਦਾ ਹੈ। 14 ਅਪ੍ਰੈਲ ਨੂੰ ਵੀ ਮੀਂਹ ਪੈ ਸਕਦਾ ਹੈ ਤੇ ਤੂਫਾਨ ਆ ਸਕਦਾ ਹੈ। 15 ਅਪ੍ਰੈਲ ਨੂੰ ਦੁਪਹਿਰ ਵੇਲੇ ਗਰਮੀ ਰਹੇਗੀ। 16 ਨੂੰ ਧੁੱਪ ਤਾਂ ਰਹੇਗੀ ਪਰ ਰਾਤ ਵੇਲੇ ਬੱਦਲ ਛਾਏ ਰਹਿਣਗੇ। 17 ਤਰੀਖ ਨੂੰ ਬੱਦਲਾਂ ਸਣੇ ਧੁੱਪ ਰਹੇਗੀ। 18 ਨੂੰ ਧੁੱਪ ਹੋਵੇਗੀ ਤੇ ਗਰਮੀ ਮਹਿਸੂਸ ਹੋ ਸਕਦੀ ਹੈ। ਆਸਮਾਨ ਸਾਫ ਰਹੇਗਾ। 19 ਅਪ੍ਰੈਲ ਨੂੰ ਮੀਂਹ ਪੈ ਸਕਦਾ ਹੈ ਜਾਂ ਰਾਤ ਨੂੰ ਆਸਾਮਨ ਸਾਫ ਰਹੇਗਾ। 20 ਅਪ੍ਰੈਲ ਨੂੰ ਆਮ ਤੌਰ ‘ਤੇ ਧੁੱਪ ਰਹੇਗੀ ਤੇ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 21 ਨੂੰ ਵੀ ਧੁੱਪ ਨਿਕਲੇਗੀ। 22 ਦੀ ਗੱਲ ਕੀਤੀ ਜਾਵੇ ਤਾ ਬਹੁਤ ਗਰਮੀ ਦੀ ਸੰਭਾਵਨਾ ਹੈ। ਹਵਾ ਦੀ ਗੁਣਵੱਤਾ ਕਾਫੀ ਘੱਟ ਰਹੇਗੀ।

Advertisement

ਇਸ ਵਿਚਾਲੇ ਤੇਜ਼ ਹਵਾਵਾਂ ਨੇ ਖੜ੍ਹੇ ਪੌਦਿਆਂ ਤੇ ਫਸਲਾਂ ਦੇ ਨੁਕਸਾਨ ਤੇ ਖੁੱਲ੍ਹੀਆਂ ਥਾਵਾਂ ਉਤੇ ਮਨੁੱਖਾਂ ਤੇ ਜਾਨਵਰਾਂ ਦੇ ਜਖਮੀ ਹੋਣ ਦੀ ਚੇਤਾਵਨੀ ਦਿੱਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਤੇਜ਼ ਹਵਾਵਾਂ ਕਰਕੇ ਕੱਚੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਦਰਮਿਆਨ 36 ਤੋਂ 21 ਡਿਗਰੀ ਤੱਕ ਡਿੱਗ ਸਕਦਾ ਹੈ ਤਾਪਮਾਨ।ਕਿਸਾਨਾਂ ਨੂੰ ਖੜ੍ਹੀਆਂ ਫਸਲਾਂ ਨੂੰ ਤਰਪਾਲਾਂ ਨਾਲ ਢਕਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਨੁਕਸਾਨ ਨੂੰ ਹੋਣ ਤੋਂ ਬਚਾਇਆ ਜਾ ਸਕੇ।

Related posts

ਮਾਡਰਨ ਮਸੰਦਾਂ ਤੋਂ ਗੁਰਬਾਣੀ ਨੂੰ ਅਜ਼ਾਦ ਕਰਵਾਉਣਾ ਹੈ – CM ਭਗਵੰਤ ਮਾਨ

punjabdiary

ਪਿੰਡ ਰਾਜੋਵਾਲਾ ਵਿਖੇ ਸਰਕਾਰੀ ਸਹੂਲਤਾਂ ਸਬੰਧੀ ਜਾਗਰੂਕਤਾ ਕੈਂਪ ਦਾ ਕੀਤਾ ਗਿਆ ਆਯੋਜਨ

punjabdiary

ਭਾਈ ਰਾਜੋਆਣਾ ਦੀ ਭੁੱਖ-ਹੜਤਾਲ ‘ਤੇ ਹੰਗਾਮੀ ਮੀਟਿੰਗ, ਸ਼੍ਰੋਮਣੀ ਕਮੇਟੀ ਨੇ ਸੱਦੇ 5 ਤਖਤਾਂ ਦੇ ਸਿੰਘ ਸਾਹਿਬਾਨ

punjabdiary

Leave a Comment