Image default
About us

ਪੰਜਾਬ ‘ਚ ਬਦਲਿਆ ਮੌਸਮ, ਕਈ ਜ਼ਿਲਿਆਂ ‘ਚ ਪੈ ਰਿਹਾ ਮੀਂਹ, ਮੌਸਮ ਵਿਭਾਗ ਵੱਲੋਂ ਆਰੇਂਜ ਤੇ ਯੈਲੋ ਅਲਰਟ ਜਾਰੀ

ਪੰਜਾਬ ‘ਚ ਬਦਲਿਆ ਮੌਸਮ, ਕਈ ਜ਼ਿਲਿਆਂ ‘ਚ ਪੈ ਰਿਹਾ ਮੀਂਹ, ਮੌਸਮ ਵਿਭਾਗ ਵੱਲੋਂ ਆਰੇਂਜ ਤੇ ਯੈਲੋ ਅਲਰਟ ਜਾਰੀ

 

 

 

Advertisement

ਚੰਡੀਗੜ੍ਹ, 29 ਅਪ੍ਰੈਲ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਅਸਮਾਨ ਵਿੱਚ ਬੱਦਲ ਛਾਏ ਹੋਏ ਹਨ, ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਵੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਅਤੇ 15 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਇਨ੍ਹਾਂ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਗਰਜ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ, ਜੌਗਿੰਗ ਜਾਂ ਸੈਰ ਆਦਿ ਨੂੰ ਮੁਲਤਵੀ ਕਰੋ। ਨਾਲ ਹੀ ਫਸਲਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਮੌਸਮ ਵਿਭਾਗ ਅਨੁਸਾਰ ਸਰਦੂਲਗੜ੍ਹ, ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਮੂਨਕ, ਪਤਾਰਾ, ਸਮਾਣਾ, ਲੁਧਿਆਣਾ, ਨਾਭਾ, ਰਾਜਪੁਰਾ, ਫਤਹਿਗੜ੍ਹ ਸਾਹਿਬ, ਅਮਲੋਹ, ਤਲਵੰਡੀ ਸਾਬੋ, ਮਲੋਟ, ਬਠਿੰਡਾ, ਗਿੱਦੜਬਾਹਾ, ਰਾਜਪੁਰਾ, ਫੂਲ, ਜੈਤੋ, ਸ੍ਰੀ ਮੁਕਤਸਰ ਸਾਹਿਬ, ਖੰਨਾ, ਪਾਇਲ, ਲੁਧਿਆਣਾ ਪੂਰਬੀ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫ਼ਿਰੋਜ਼ਪੁਰ, ਜ਼ੀਰਾ, ਨਿਹਾਲ ਸਿਹਲਵਾਲਾ, ਰਾਏਕੋਟ, ਜਗਰਾਓ, ਲੁਧਿਆਣਾ ਪੱਛਮੀ ਵਿੱਚ ਮੌਸਮ ਵਿੱਚ ਬਦਲਾਅ ਦਾ ਅਨੁਮਾਨ ਹੈ। ਇੱਥੇ ਤੇਜ਼ ਹਵਾਵਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ।

ਤਾਪਮਾਨ ‘ਤੇ ਬਦਲਦੇ ਮੌਸਮ ਦਾ ਅਸਰ ਵੀ ਸਾਫ਼ ਨਜ਼ਰ ਆ ਰਿਹਾ ਹੈ। ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਅਤੇ ਘੱਟੋ-ਘੱਟ 18.8 ਡਿਗਰੀ, ਲੁਧਿਆਣਾ ਵਿੱਚ 35.4 ਅਤੇ ਘੱਟੋ-ਘੱਟ 19.2 ਡਿਗਰੀ ਅਤੇ ਜਲੰਧਰ ਵਿੱਚ 35.9 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਪਹਿਲਾਂ ਤਾਪਮਾਨ ਵਧ ਰਿਹਾ ਸੀ। ਨਾਲ ਹੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਏ.ਸੀ ਅਤੇ ਕੂਲਰ ਆਦਿ ਚਲਾਉਣ ਲਈ ਮਜਬੂਰ ਹੋਣਾ ਪਿਆ। ਮੌਸਮ ਵਿਭਾਗ ਮੁਤਾਬਕ ਇਸ ਮੌਸਮ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੈ। ਤਾਂ ਜੋ ਅਸੀਂ ਆਪਣੇ ਆਪ ਨੂੰ ਬਚਾ ਸਕੀਏ।

Advertisement

Related posts

Breaking- ਦਿੱਲੀ ਦੇ ਮੁੱਖ ਮੰਤਰੀ ਨੇ ਭਾਰਤੀ ਨੋਟਾਂ ਤੇ ਫੋਟੋ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ

punjabdiary

ਸਪੀਕਰ ਸ. ਸੰਧਵਾਂ ਨੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਮਿਸ਼ਰੀ ਵਾਲਾ ਨੂੰ ਦਿੱਤਾ 21 ਹਜਾਰ ਰੁਪਏ ਦਾ ਚੈੱਕ

punjabdiary

Breaking- ਚੋਰਾਂ ਨੇ ਰਾਤ ਵੇਲੇ ਤਹਿਸੀਲ ਕੰਪਲੈਕਸ ਨੂੰ ਬਣਾਇਆ ਆਪਣਾ ਨਿਸ਼ਾਨਾ

punjabdiary

Leave a Comment