ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਅਗਲੇ 3 ਦਿਨ ਕਈ ਜ਼ਿਲ੍ਹਿਆਂ ‘ਚ ਪਵੇਗਾ ਮੀਂਹ, ਅਲਰਟ ਜਾਰੀ
ਚੰਡੀਗੜ੍ਹ, 22 ਸਤੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮਾਨਸੂਨ ਸਰਗਰਮ ਹੋ ਗਿਆ ਹੈ । ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨਾਂ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਸਤੰਬਰ ਦੇ ਅਖੀਰਲੇ ਦਿਨਾਂ ਜਾਂ ਅਕਤੂਬਰ ਦੇ ਪਹਿਲੇ ਹਫਤੇ ਪੰਜਾਬ ਵਿੱਚੋਂ ਮਾਨਸੂਨ ਦੀ ਰਵਾਨਗੀ ਸੰਭਵ ਹੈ । ਮੌਸਮ ਵਿਭਾਗ 25 ਸਤੰਬਰ ਤੱਕ ਬੱਦਲਵਾਈ ਰਹੇਗੀ ਤੇ ਇਸ ਦਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ । ਜਿਸਦੇ ਮੱਦੇਨਜ਼ਰ ਸੂਬੇ ਵਿੱਚ 22 ਤੋਂ 25 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ । ਇਸ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਇਸ ਸਬੰਧੀ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਮਾਨਸੂਨ ਆਮ ਤੌਰ ‘ਤੇ ਚੰਡੀਗੜ੍ਹ ਤੋਂ 25 ਸਤੰਬਰ ਦੇ ਆਸ-ਪਾਸ ਰਵਾਨਾ ਹੁੰਦੀ ਹੈ ਪਰ ਇਸ ਵਾਰ 24 ਸਤੰਬਰ ਨੂੰ ਵੀ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਅਨੁਮਾਨ ਹੈ ਕਿ ਸਤੰਬਰ ਦੇ ਅੰਤ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਮੌਨਸੂਨ ਜਾ ਸਕਦੀ ਹੈ। ਉਦੋਂ ਤੱਕ ਬੱਦਲ ਛਾਏ ਰਹਿ ਸਕਦੇ ਹਨ ।
ਦੱਸ ਦੇਈਏ ਕਿ ਅੱਜ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਮੈਚ ਖੇਡਿਆ ਜਾਣਾ ਹੈ । ਇਸ ਕਾਰਨ ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ ਹੈ। ਮੋਹਾਲੀ ਵਿੱਚ ਅੱਜ ਮੌਸਮ ਸਾਫ ਰਹਿਣ ਵਾਲਾ ਹੈ । ਜਿਸ ਵਿੱਚ ਦਿਨ ਦਾ ਤਾਪਮਾਨ 32 ਡਿਗਰੀ ਰਹਿਣ ਦੀ ਸੰਭਾਵਨਾ ਹੈ ਤੇ ਸ਼ਾਮ ਨੂੰ ਇਹ 36 ਡਿਗਰੀ ਤੱਕ ਜਾ ਸਕਦਾ ਹੈ। ਇੱਥੇ ਮੀਂਹ ਪੈਣ ਦੀ 20 ਫੀਸਦੀ ਸੰਭਾਵਨਾ ਹੈ।