Image default
About us

ਪੰਜਾਬ ‘ਚ ਮੁੜ ਬਾਰਸ਼ ਦਾ ਯੈਲੋ ਅਲਰਟ, 3 ਅਗਸਤ ਨੂੰ ਪਏਗਾ ਭਾਰੀ ਮੀਂਹ

ਪੰਜਾਬ ‘ਚ ਮੁੜ ਬਾਰਸ਼ ਦਾ ਯੈਲੋ ਅਲਰਟ, 3 ਅਗਸਤ ਨੂੰ ਪਏਗਾ ਭਾਰੀ ਮੀਂਹ

 

 

ਚੰਡੀਗੜ੍ਹ, 31 ਜੁਲਾਈ (ਏਬੀਪੀ ਸਾਂਝਾ)- ਪੰਜਾਬ ਵਿੱਚ ਅਜੇ ਵੀ ਮਾਨਸੂਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਹੋਈ। ਇਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਵਿਚਕਾਰ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸਬੰਧੀ ਜਾਰੀ ਕੀਤੀ ਗਈ ਭਵਿੱਖਬਾਣੀ ਮੁਤਾਬਕ 1 ਅਗਸਤ ਤੱਕ ਮੌਸਮ ਸਾਫ਼ ਰਹਿਣ ਵਾਲਾ ਹੈ, ਜਿਸ ਕਾਰਨ ਤਾਪਮਾਨ ਵਿੱਚ ਵੀ ਵਾਧਾ ਹੋਵੇਗਾ। ਇਸ ਤੋਂ ਬਾਅਦ 2 ਅਗਸਤ ਨੂੰ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ।
ਮੌਸਮ ਵਿਭਾਗ ਮੁਤਾਬਕ ਹੁਣ ਮਾਨਸੂਨ ਦੇ ਮੱਧ ‘ਚ ਵੈਸਟਰਨ ਡਿਸਟਰਬੈਂਸ ਫਿਰ ਤੋਂ ਸਰਗਰਮ ਹੋਵੇਗਾ, ਜਿਸ ਕਾਰਨ 3 ਅਗਸਤ ਨੂੰ ਪੰਜਾਬ ‘ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜੇਕਰ ਦੁਬਾਰਾ ਮੀਂਹ ਪੈਂਦਾ ਹੈ ਤਾਂ ਦਰਿਆਵਾਂ ਵਿੱਚ ਪਾਣੀ ਦੀ ਪੱਧਰ ਵਧ ਸਕਦਾ ਹੈ, ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ ਕਿਉਂਕਿ ਇੱਕ ਵਾਰ ਫ਼ਸਲ ਖ਼ਰਾਬ ਹੋਣ ਕਾਰਨ ਕਿਸਾਨਾਂ ਨੇ ਮੁੜ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਜੇਕਰ ਹਲਕੀ ਤੋਂ ਦਰਮਿਆਨੀ ਬਾਰਸ਼ ਹੁੰਦੀ ਹੈ ਤਾਂ ਘੱਟ ਨੁਕਸਾਨ ਹੋਣ ਦੀ ਸੰਭਾਵਨਾ ਹੈ।

Advertisement

Related posts

Breaking- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੱਜ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੇ

punjabdiary

ਦਿੱਲੀ ਹਵਾਈ ਅੱਡਾ-ਲੁਧਿਆਣਾ ਵਾਲਵੋ ਬੱਸ ‘ਚ ਟਿਕਟਾਂ ਦੀ ਚੋਰੀ ਫੜੀ, ਲਾਲਜੀਤ ਸਿੰਘ ਭੁੱਲਰ ਵੱਲੋਂ ਕੰਡਕਟਰ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੇ ਆਦੇਸ਼

punjabdiary

Breaking- ਸੋਗ ਭਰੀ ਖਬਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਮਾਤਾ ਹੀਰਾਬੇਨ ਦਾ ਹੋਇਆ ਦੇਹਾਂਤ, ਅੰਤਿਮ ਸਸਕਾਰ ਅੱਜ ਕੀਤਾ ਗਿਆ – ਵੇਖੋ

punjabdiary

Leave a Comment