Image default
About us

ਪੰਜਾਬ ‘ਚ ਮੌਨਸੂਨ ਨੂੰ ਲੈ ਕੇ ਵੱਡੀ ਅਪਡੇਟ, ਅਗਲੇ ਦਿਨਾਂ ‘ਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ

ਪੰਜਾਬ ‘ਚ ਮੌਨਸੂਨ ਨੂੰ ਲੈ ਕੇ ਵੱਡੀ ਅਪਡੇਟ, ਅਗਲੇ ਦਿਨਾਂ ‘ਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ

 

 

 

Advertisement

ਚੰਡੀਗੜ੍ਹ, 9 ਜੂਨ (ਡੇਲੀ ਪੋਸਟ ਪੰਜਾਬੀ)- ਦਿੱਲੀ-ਐੱਨਸੀਆਰ ‘ਚ ਅੱਜ ਵੀ ਹਲਕੀ ਬਾਰਿਸ਼ ਅਤੇ ਬੁੰਦਾਬਾਂਦੀ ਦੇ ਨਾਲ ਆਮ ਤੌਰ ‘ਤੇ ਬੱਦਲ ਛਾਏ ਰਹਿਣਗੇ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜਦਕਿ ਉੱਤਰ ਪ੍ਰਦੇਸ਼ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ । ਉਥੇ ਹੀ ਦੂਜੇ ਪਾਸੇ ਇੱਕ ਹਫ਼ਤੇ ਦੀ ਦੇਰੀ ਤੋਂ ਬਾਅਦ ਮਾਨਸੂਨ ਕੇਰਲ ਪਹੁੰਚ ਗਿਆ ਹੈ। ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਆਰ ਕੇ ਜੇਨਾਮਣੀ ਨੇ ਦੱਸਿਆ ਕਿ ਜੇਕਰ ਹਵਾ ਦੀ ਰਫ਼ਤਾਰ ਅਤੇ ਹਾਲਾਤ ਸਹੀ ਰਹੇ ਤਾਂ ਇਹ ਦੱਖਣ ਤੋਂ ਉੱਤਰ ਵੱਲ ਬਹੁਤ ਤੇਜ਼ੀ ਨਾਲ ਵਧੇਗਾ।
ਜਿਸ ਕਾਰਨ ਮੌਸਮ ਵਿਭਾਗ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ 5 ਤੋਂ 6 ਦਿਨਾਂ ਵਿੱਚ ਇਹ ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਸੁੂਬਿਆਂ ਵਿੱਚ ਪਹੁੰਚ ਜਾਵੇਗਾ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਦੇ ਦੇਰੀ ਨਾਲ ਆਉਣ ਦੇ ਬਾਵਜੂਦ ਇਸ ਵਾਰ ਬਾਰਿਸ਼ ‘ਤੇ ਜ਼ਿਆਦਾ ਅਸਰ ਨਹੀਂ ਪਵੇਗਾ । ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮਾਨਸੂਨ ਨੇ ਪੂਰੇ ਲਕਸ਼ਦੀਪ, ਕੇਰਲ ਦੇ ਜ਼ਿਆਦਾਤਰ ਹਿੱਸਿਆਂ, ਦੱਖਣੀ ਤਾਮਿਲਨਾਡੂ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕੀਤਾ ਹੈ । ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਸ ਦੇ ਤੇਜ਼ੀ ਨਾਲ ਵਧਣ ਦੀ ਉਮੀਦ ਹੈ।
ਆਈਐਮਡੀ ਅਨੁਸਾਰ ਅੱਜ ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਜਦੋਂ ਕਿ ਕੇਰਲ ਅਤੇ ਮਾਹੇ, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਆਈਐਮਡੀ ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ ਨੇ ਪੂਰੇ ਲਕਸ਼ਦੀਪ, ਕੇਰਲ ਦੇ ਜ਼ਿਆਦਾਤਰ ਹਿੱਸਿਆਂ, ਦੱਖਣੀ ਤਾਮਿਲਨਾਡੂ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕੀਤਾ ਹੈ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਸ ਦੇ ਤੇਜ਼ੀ ਨਾਲ ਵਧਣ ਦੀ ਉਮੀਦ ਹੈ।

Related posts

Breaking- ਸਪੀਕਰ ਸੰਧਵਾਂ ਨੇ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਦਿੱਤਾ 05 ਲੱਖ ਰੁਪਏ ਰਾਸ਼ੀ ਦਾ ਚੈਕ

punjabdiary

Breaking- ਅੱਜ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਦਿਲੋਂ ਸਲਾਮ ਕੀਤਾ

punjabdiary

ਪੁਲਿਸ ਨੇ ਅਧਿਕਾਰੀ ਕੋਲੋਂ ਪਰਾਲੀ ‘ਚ ਅੱਗ ਲਗਵਾਉਣ ਵਾਲੇ 9 ਕਿਸਾਨਾਂ ਨੂੰ ਛੱਡਿਆ

punjabdiary

Leave a Comment