Image default
About us

ਪੰਜਾਬ ‘ਚ ਮੌਸਮ ਵਿਭਾਗ ਵੱਲੋਂ 5 ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਚੇਤਾਵਨੀ, ਹਿਮਾਚਲ ‘ਚ ਵੀ ਅਲਰਟ ਜਾਰੀ

ਪੰਜਾਬ ‘ਚ ਮੌਸਮ ਵਿਭਾਗ ਵੱਲੋਂ 5 ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਚੇਤਾਵਨੀ, ਹਿਮਾਚਲ ‘ਚ ਵੀ ਅਲਰਟ ਜਾਰੀ

 

 

ਚੰਡੀਗੜ੍ਹ, 14 ਜੁਲਾਈ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿਚ ਅਜੇ ਹੜ੍ਹ ਤੋਂ ਰਾਹਤ ਨਹੀਂ ਮਿਲੀ ਹੈ। ਹੜ੍ਹ ਦਾ ਅਸਰ ਸਰਹੱਦੀ ਪਿੰਡਾਂ ਤੱਕ ਪਹੁੰਚ ਗਿਆ ਹੈ ਪਰ ਇਸ ਦਰਮਿਆਨ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿਚ ਮੀਂਹ ਦਾ ਅਲਰਟ ਦੇ ਦਿੱਤਾ ਹੈ। ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ ਤੇ ਸੰਗਰੂਰ ਵਿਚ ਅਗਲੇ 3 ਘੰਟਿਆਂ ਵਿਚ ਮੀਂਹ ਦਾ ਅਲਰਟ ਹੈ।
ਹਿਮਾਚਲ ਵਿਚ ਵੀ ਦੁਬਾਰਾ ਮੀਂਹ ਦੇ ਆਸਾਰ ਬਣ ਰਹੇ ਹਨ। ਜੇਕਰ ਇਹ ਮੀਂਹ ਸਾਧਾਰਨ ਰਿਹਾ ਤਾਂ ਸਥਿਤੀ ਕੰਟਰੋਲ ਵਿਚ ਰਹੇਗੀ ਪਰ ਜੇਕਰ ਮੀਂਹ ਇਕ ਵਾਰ ਫਿਰ ਬੇਕਾਬੂ ਹੋ ਗਿਆ ਤਾਂ ਹਾਲਾਤ ਹਿਮਾਚਲ ਦੇ ਨਾਲ-ਨਾਲ ਇਕ ਵਾਰ ਫਿਰ ਪੰਜਾਬ ਵਿਚ ਵੀ ਖਰਾਬ ਹੋ ਸਕਦੇ ਹਨ।

Advertisement

ਮੌਸਮ ਵਿਭਾਗ ਨੇ ਪੰਜਾਬ ਵਿਚ ਵੀ ਮੀਂਹ ਦੇ ਆਸਾਰ ਦੱਸੇ ਹਨ ਜਿਸ ਮੁਤਾਬਕ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਮੀਂਹ ਦੇ ਆਸਾਰ 50 ਫੀਸਦੀ ਤੇ ਹੋਰ ਪੂਰੇ ਪੰਜਾਬ ਵਿਚ 30 ਤੋਂ 50 ਫੀਸਦੀ ਤੱਕ ਹਨ। ਦੂਜੇ ਪਾਸੇ ਪਟਿਆਲਾ ਵਿਚ ਪਾਤੜ-ਖਨੌਰੀ ਪੁਲ ਵਹਿ ਗਿਆ। ਦੂਜੇ ਪਾਸੇ ਫਿਰੋਜ਼ਪੁਰ ਵਿਚ ਸਤੁਲਜ ਨਦੀ ‘ਤੇ ਬਣਿਆ ਹਜਾਰੇ ਵਾਲਾ ਪੁਲ ਵਹਿ ਗਿਆ ਹੈ ਜਿਸ ਦੇ ਚੱਲਦੇ ਦੋ ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ। ਫਿਰੋਜ਼ਪੁਰ ਵਿਚ 60 ਦੇ ਲਗਭਗ ਪਿੰਡ ਪਾਣੀ ਵਿਚ ਡੁੱਬ ਚੁੱਕੇ ਹਨ।
ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1631.18 ਫੁੱਟ ਤੱਕ ਪਹੁੰਚ ਗਿਆ। ਇਹ ਤੇਜ਼ੀ ਨਾਲ ਵਧ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਭਾਖੜਾ ਡੈਮ ਮੈਨੇਜਮੈਂਟ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਡੈਮ ਦੀ ਸਟੋਰੇਜ ਕਪੈਸਿਟੀ 1680 ਫੁੱਟ ਹੈ ਪਰ 1645 ਫੁੱਟ ‘ਤੇ ਫਲੱਟ ਗੇਟ ਖੋਲ੍ਹ ਦਿੱਤੇ ਜਾਂਦੇ ਹਨ। ਜੇਕਰ ਪਾਣੀ ਦਾ ਲੈਵਲ 1645 ਦੇ ਪਾਰ ਪਹੁੰਚ ਗਿਆ ਤਾਂ ਹਾਲਾਤ ਨੂੰ ਦੇਖਦੇ ਹੋਏ ਗੇਟ ਖੋਲ੍ਹਣੇ ਪੈ ਸਕਦੇ ਹਨ ਜਿਸ ਦਾ ਸਿੱਧਾ ਅਸਰ ਪੰਜਾਬ ‘ਤੇ ਹੋਵੇਗਾ।

Related posts

Breaking- ਅਹਿਮ ਖਬਰ – ਲੁਟੇਰਿਆਂ ਦੀ ਗੋਲੀ ਨਾਲ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨੂੰ ਮੁੱਖ ਮੰਤਰੀ ਵਲੋਂ 1 ਕਰੋੜ ਰੁਪਏ ਦੇਣ ਦਾ ਐਲਾਨ

punjabdiary

ਪੰਜਾਬ-ਹਰਿਆਣਾ ਹਾਈ ਕੋਰਟ ਦੇ 4 ਜੱਜਾਂ ਸਣੇ ਕੁੱਲ 9 ਜੱਜਾਂ ਦੇ ਤਬਾਦਲੇ

punjabdiary

ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਯੁਵਕਾਂ ਦੀ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਜਾਰੀ

punjabdiary

Leave a Comment