Image default
About us

ਪੰਜਾਬ ‘ਚ ਹੋਣ ਲੱਗਾ ਮੌਸਮ ਸਾਫ, 3 ਤੇ 4 ਫਰਵਰੀ ਨੂੰ ਮੁੜ ਬਾਰਸ਼ ਦੀ ਸੰਭਾਵਨਾ

ਪੰਜਾਬ ‘ਚ ਹੋਣ ਲੱਗਾ ਮੌਸਮ ਸਾਫ, 3 ਤੇ 4 ਫਰਵਰੀ ਨੂੰ ਮੁੜ ਬਾਰਸ਼ ਦੀ ਸੰਭਾਵਨਾ

 

 

ਚੰਡੀਗੜ੍ਹ, 2 ਫਰਵਰੀ (ਏਬੀਪੀ ਸਾਂਝਾ)- ਪੰਜਾਬ ਵਿੱਚ ਮੌਸਮ ਸਾਫ ਹੋਣ ਲੱਗਾ ਹੈ। ਵੀਰਵਾਰ ਨੂੰ ਹੋਈ ਬਾਰਸ਼ ਤੋਂ ਬਾਅਦ ਅੱਜ ਅੰਮ੍ਰਿਤਸਰ ਤੇ ਜਲੰਧਰ ਸਮੇਤ ਪੰਜਾਬ ਦੇ ਹੋਰ ਇਲਾਕਿਆਂ ‘ਤੇ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਕਾਫੀ ਲੰਬੇ ਅਰਸੇ ਤੋਂ ਬਾਅਦ ਅਗਲੇ ਦਿਨੀਂ ਧੁੱਪ ਨਿਕਲੇਗੀ ਜਿਸ ਨਾਲ ਧੁੰਦ ਤੋਂ ਰਾਹਤ ਮਿਲੇਗੀ। ਉਂਝ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੇਗੀ। ਵੈਸਟਰਨ ਡਿਸਟਰਬੈਂਸ ਕਾਰਨ 3 ਤੇ 4 ਫਰਵਰੀ ਨੂੰ ਮੁੜ ਬਾਰਸ਼ ਹੋਣ ਦੀ ਸੰਭਾਵਨਾ ਹੈ।

Advertisement

ਗੁਆਂਢੀ ਸੂਬੇ ਹਰਿਆਣਾ ‘ਚ ਮੀਂਹ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ। ਰੇਵਾੜੀ ‘ਚ ਵਿਜ਼ੀਬਿਲਟੀ ਜ਼ੀਰੋ ਤੇ ਜੀਂਦ ਸਮੇਤ ਹੋਰ ਥਾਵਾਂ ‘ਤੇ 20 ਮੀਟਰ ਤੋਂ ਘੱਟ ਸੀ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਥਿਤੀ ਆਮ ਵਾਂਗ ਹੈ। ਹਿਮਾਚਲ ਵਿੱਚ ਅੱਜ ਵੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਦੋ ਦਿਨਾਂ ਦੀ ਲਗਾਤਾਰ ਬਰਫਬਾਰੀ ਤੋਂ ਬਾਅਦ ਸੈਲਾਨੀ ਸ਼ਿਮਲਾ, ਮਨਾਲੀ, ਡਲਹੌਜ਼ੀ, ਭਰਮੌਰ, ਖਜੀਆਰ ਤੇ ਕੁਫਰੀ ਤੋਂ ਵੱਡੀ ਗਿਣਤੀ ‘ਚ ਪਹੁੰਚ ਰਹੇ ਹਨ।

ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਕੱਲ੍ਹ ਯਾਨੀ 3 ਤੇ 4 ਫਰਵਰੀ ਨੂੰ ਫਿਰ ਤੋਂ ਸਰਗਰਮ ਹੋਵੇਗਾ। ਇਸ ਕਾਰਨ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦਾ ਅਸਰ ਹਰਿਆਣਾ ਤੇ ਪੰਜਾਬ ਵਿੱਚ ਵੀ ਦੇਖਣ ਨੂੰ ਮਿਲੇਗਾ।

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪਿਆ ਹੈ। ਇੱਥੇ ਦੋ ਦਿਨਾਂ ਵਿੱਚ 39.6 ਮਿਲੀਮੀਟਰ ਬਾਰਸ਼ ਹੋਈ ਹੈ। ਇੱਥੇ ਦੋਵੇਂ ਦਿਨ ਗੜੇਮਾਰੀ ਹੋਈ। ਅੰਬਾਲਾ-ਚੰਡੀਗੜ੍ਹ ਸੜਕ ਨੂੰ ਗੜਿਆਂ ਦੀ ਚਾਦਰ ਨੇ ਢੱਕ ਲਿਆ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ। ਜਦੋਂਕਿ ਇੱਥੇ 4 ਫਰਵਰੀ ਨੂੰ ਮੁੜ ਮੀਂਹ ਪੈ ਸਕਦਾ ਹੈ।

ਪੰਜਾਬ ਦੇ ਵੱਡੇ ਸ਼ਹਿਰਾਂ ਦੇ ਮੌਸਮ ਦਾ ਹਾਲ
ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 9 ਤੋਂ 18 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਅੰਮ੍ਰਿਤਸਰ ਵਿੱਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 8 ਤੋਂ 14 ਡਿਗਰੀ ਦੇ ਵਿਚਕਾਰ ਰਹੇਗਾ। ਜਲੰਧਰ ਵਿੱਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 7 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ ਵਿੱਚ ਆਸਮਾਨ ਸਾਫ ਰਹੇਗਾ। ਤਾਪਮਾਨ 8 ਤੋਂ 19 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਮੁਹਾਲੀ ਵਿੱਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 10 ਤੋਂ 19 ਡਿਗਰੀ ਦੇ ਵਿਚਕਾਰ ਰਹੇਗਾ।

Advertisement

Related posts

Breaking- ਸਪੀਕਰ ਸੰਧਵਾਂ ਨੇ ਲਗਭਗ 500 ਵਾਤਾਵਰਣ ਪ੍ਰੇਮੀਆਂ ਅਤੇ ਕਿਸਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ

punjabdiary

ਸ਼ਾਇਰ ਸੁਰਿੰਦਰ ਪ੍ਰੀਤ ਘਣੀਆਂ ਪੰਜਵੀਂ ਵਾਰ ਕੇਂਦਰੀ ਸਭਾ ਦੇ ਨਿਰਵਿਰੋਧ ਸਕੱਤਰ ਚੁਣੇ ਗਏ

punjabdiary

ਜ਼ਿਲਾ ਫਰੀਦਕੋਟ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਪਹੁੰਚੀ ਟਿੱਲਾ ਬਾਬਾ ਫਰੀਦ

punjabdiary

Leave a Comment