Image default
About us

ਪੰਜਾਬ ਚ 48-72 ਘੰਟਿਆਂ ਦੌਰਾਨ ਵੱਡੇ ਪੱਧਰ ਤੇ ਹੋਵੇਗੀ ਬਰਸਾਤ, ਹਨੇਰੀ ਦੀ ਰਫ਼ਤਾਰ ਕੁਝ ਇਲਾਕਿਆਂ ਚ ਰਹੇਗੀ ਕਾਫ਼ੀ ਤੇਜ

ਪੰਜਾਬ ਚ 48-72 ਘੰਟਿਆਂ ਦੌਰਾਨ ਵੱਡੇ ਪੱਧਰ ਤੇ ਹੋਵੇਗੀ ਬਰਸਾਤ, ਹਨੇਰੀ ਦੀ ਰਫ਼ਤਾਰ ਕੁਝ ਇਲਾਕਿਆਂ ਚ ਰਹੇਗੀ ਕਾਫ਼ੀ ਤੇਜ

ਫਰੀਦਕੋਟ 1 ਮਈ (ਪੰਜਾਬ ਡਾਇਰੀ)- ਇਸ ਵਾਰੀ ਮਈ ਦੀ ਸ਼ੁਰੂਆਤ ਪੂਰੇ ਠੰਡੇ ਮੌਸਮ ਨਾਲ ਹੋਈ ਹੈ। ਅਗਲੇ 48-72 ਘੰਟਿਆਂ ਦੌਰਾਨ ਪੰਜਾਬ ਚ ਵੱਡੇ ਪੱਧਰ ਤੇ ਬਰਸਾਤੀ ਕਾਰਵਾਈ ਹੋਵੇਗੀ।ਇਸ ਦੌਰਾਨ ਤਕਰੀਬਨ ਸਾਰੇ ਸੂਬੇ ਚ ਗਰਜ-ਲਿਸ਼ਕ ਤੇ ਤੇਜ ਠੰਡੀ ਹਨੇਰੀ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਵੇਗੀ। ਹਨੇਰੀ ਦੀ ਰਫ਼ਤਾਰ ਕੁਝ ਇਲਾਕਿਆਂ ਚ ਕਾਫ਼ੀ ਤੇਜ ਰਹਿ ਸਕਦਾ ਹੈ।
ਗੜ੍ਹੇਮਾਰੀ ਵੀ ਪੰਜਾਬ ਦੇ 5-10% ਇਲਾਕੇ ਚ ਹੋ ਸਕਦੀ ਹੈ ਤੇ ਗੜ੍ਹਿਆ ਦਾ ਆਕਾਰ ਮੋਟਾ ਰਹੇਗਾ 2-4 ਥਾਂ ਬੱਦਲ ਜਿਆਦਾ ਤਕੜੇ ਹੋਣ ਕਾਰਨ ਟੈਨਿਸ ਤੇ ਕ੍ਰਿਕਟ ਬਾਲ ਜਿੱਡੇ ਗੜ੍ਹੇ ਵੀ ਪੈਣਗੇ ਤੇ ਮਾਇਕਰੋਬਰਸ਼ਟ (ਘੱਟ ਖੇਤਰੀ ਤੂਫ਼ਾਨ)ਵੀ ਵੇਖਣ ਨੂੰ ਮਿਲ ਸਕਦਾ ਹੈ । ਲਹਿੰਦੇ ਤੇ ਚੜ੍ਹਦੇ ਪੰਜਾਬ ਚ 1-2 ਥਾਂ ਟੋਰਨਾਡੋ ਬਣਨ ਦੀ ਓੁਮੀਦ ਜਾਪ ਰਹੀ ਹੈ।ਇਸ ਦੌਰਾਨ ਬੱਦਲ ਘੈੰਟ ਦ੍ਰਿਸ਼ ਬਣਾਓੁਣਗੇ ਲੰਮੀ ਚੌੜ੍ਹੀ ਸੈਲਫ਼ ਕਲਾਓੁਡ ਵੀ ਵੇਖਣ ਨੂੰ ਮਿਲ ਸਕਦੀ ਹੈ।
2/3 ਮਈ ਕਾਰਵਾਈ ਪੱਖੋ ਮੁੱਖ ਰਹਿ ਸਕਦੇ ਹਨ ਪਰ 4 ਮਈ ਨੂੰ ਹਨੇਰੀ ਨਾਲ ਬਾਰਿਸ਼ ਦੀ ਇੱਕ ਝੱਟ ਅੱਧੇ ਤੋਂ ਵੱਧ ਪੰਜਾਬ ਚ ਲੱਗ ਸਕਦੀ ਹੈ।
5,6 ਮਈ ਹਲਚਲ ਘੱਟ ਰਹਿ ਸਕਦੀ ਹੈ ਪਰ ਇਸ ਦੌਰਾਨ ਵੀ ਕਿਤੇ-ਕਿਤੇ ਹਲਚਲ ਬਣੀ ਰਹਿ ਸਕਦੀ ਹੈ।
7-8 ਮਈ ਅਗਲਾ ਪੱਛਮੀ ਸਿਸਟਮ ਵੱਡੇ ਪੱਧਰ ਤੇ ਮੀੰਹ ਹਨੇਰੀ ਨੂੰ ਸੱਦਾ ਦੇ ਸਕਦਾ ਹੈ।ਸੋ ਕੁਲ੍ਹ ਮਿਲਾ ਕੇ ਅਗਲਾ ਇੱਕ ਹਫ਼ਤਾ ਮੌਸਮ ਪੱਖੋ ਕਾਫ਼ੀ ਐਕਟਿਵ ਰਹੇਗਾ।
ਇਨ੍ਹਾ ਬਾਰਿਸ਼ਾ ਤੇ ਹਨੇਰੀਆਂ ਸਦਕੇ ਅਗਲੇ 8-10 ਦਿਨ ਮੌਸਮ ਆਮ ਨਾਲੋਂ ਠੰਡਾ ਰਹੇਗਾ ਅਗਲੇ 24-48 ਘੰਟੇ ਮੀਂਹ ਕਾਰਨ ਮੌਸਮ ਮਾਰਚ ਅਰਗਾ ਵੀ ਮਹਿਸੂਸ ਹੋਵੇਗਾ। ਮੀਂਹ ਹਨੇਰੀ ਵੇਲੇ ਤੇ ਸਵੇਰ ਸਮੇਂ ਘੱਟੋ-ਘੱਟ ਪਾਰਾ 15ਡਿਗਰੀ ਲਾਗੇ ਬੰਨ੍ਹੇ ਖਿਸ਼ਕ ਸਕਦਾ ਹੈ ਜੋਕਿ ਮਈ ਚ ਆਮ ਨਹੀਂ ਸਾਇਦ ਘੱਟੋ-ਘੱਟ ਪਾਰੇ ਵਾਲਾ ਮਈ ਦਾ ਕੋਈ ਨਵਾਂ ਰਿਕਾਰਡ ਵੀ ਬਣ ਸਕਦਾ ਹੈ।
ਅੱਜ ਵੀ ਮਹੌਲ ਚ ਠੰਡਕ ਹੈ ਪਰ ਬੰਗਾਲ ਦੀ ਖਾੜੀ ਤੋਂ ਆ ਰਹੇ ਪੁਰੇ ਕਾਰਨ ਨਮੀਂ ਚ ਭਾਰੀ ਵਾਧਾ ਹੋਣ ਕਾਰਨ ਜਿੱਥੇ ਹਵਾ ਘੱਟ ਹੈ ਓੁੱਥੇ ਹੁੰਮਸ ਜਹੀ ਬਣ ਰਹੀ ਹੈ ਜੋਕਿ ਤਕੜੀ ਕਾਰਵਾਈ ਲਈ ਮਹੌਲ ਬਣਾ ਰਹੀ ਹੈ।
ਬੀਤੇ 4-5 ਦਿਨਾਂ ਤੋਂ ਰੋਜ਼ਾਨਾ ਟੁੱਟਵੀਆਂ ਬਰਸਾਤੀ ਕਾਰਵਾਈਆਂ ਸਦਕੇ ਮੌਸਮ ਆਮ ਨਾਲ ਠੰਡਾ ਬਣਿਆ ਹੋਇਆ।
ਅੱਜ ਵੀ ਮਾਝੇ-ਦੁਆਬੇ ਚ ਸੁਵਖਤੇ ਟੁੱਟਵੀਆਂ ਫੁਹਾਰਾਂ ਪਈਆਂ ਤਰਨਾਤਰਨ ਸਾਹਿਬ ਜਿਲ੍ਹੇ ਚ ਸਵੇਰ ਤੱਕ ਮੀਂਹ ਪਿਆ ਜੋਕਿ ਹੁਣ ਖਤਮ ਹੋ ਚੁੱਕੀ ਹੈ। ਹੁਣ ਤਾਜਾ ਗਰਜ-ਲਿਸ਼ਕ ਆਲੇ ਬੱਦਲ ਕੇਂਦਰੀ ਮਾਲਵੇ ਤੇ ਪੁਆਧ ਦੇ ਖੇਤਰਾ ਚ ਬਣਨਗੇ।
ਵੱਲੋਂ ~ @panjabweather

Related posts

ਕੈਨੇਡਾ ਦੀ ਹਿਮਾਇਤ ਲਈ ਅੱਗੇ ਆਇਆ ਅਮਰੀਕਾ, ਹਰਦੀਪ ਨਿੱਝਰ ਦੇ ਕਤਲ ਮਾਮਲੇ ਦੀ ਕੀਤੀ ਮੰਗ

punjabdiary

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਵੇਗਾ ਵਾਧਾ! ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ

punjabdiary

Breaking- ਪੰਚਾਇਤ ਸਕੱਤਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ,ਮਾਮਲਾ ਘਪਲੇਬਾਜੀ ਦਾ

punjabdiary

Leave a Comment