Image default
About us

ਪੰਜਾਬ ‘ਚ 5 ਜੁਲਾਈ ਤੋਂ ਮਾਨਸੂਨ ਮੁੜ ਹੋਵੇਗਾ ਸਰਗਰਮ, ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਪਵੇਗਾ ਮੀਂਹ

ਪੰਜਾਬ ‘ਚ 5 ਜੁਲਾਈ ਤੋਂ ਮਾਨਸੂਨ ਮੁੜ ਹੋਵੇਗਾ ਸਰਗਰਮ, ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਪਵੇਗਾ ਮੀਂਹ

 

 

ਚੰਡੀਗੜ੍ਹ, 3 ਜੁਲਾਈ (ਡੇਲੀ ਪੋਸਟ ਪੰਜਾਬੀ)-ਪੰਜਾਬ ਵਿੱਚ 5 ਜੁਲਾਈ ਤੋਂ ਮਾਨਸੂਨ ਮੁੜ ਸਰਗਰਮ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੋਮਵਾਰ ਤੋਂ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਪਰ 5 ਅਤੇ 6 ਜੁਲਾਈ ਨੂੰ ਜ਼ਿਆਦਾਤਰ ਹਿੱਸਿਆਂ ‘ਚ ਮੀਂਹ ਪਵੇਗਾ। ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਕੁਝ ਥਾਵਾਂ ‘ਤੇ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਹੈ।
ਐਤਵਾਰ ਨੂੰ ਵੀ ਤਾਪਮਾਨ ‘ਚ 0.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਤਾਪਮਾਨ ਅਜੇ ਵੀ ਆਮ ਦੇ ਨੇੜੇ ਹੈ। ਪੰਜਾਬ ਦੇ ਅੰਮ੍ਰਿਤਸਰ ਵਿੱਚ 37.2 ਡਿਗਰੀ, ਲੁਧਿਆਣਾ ਵਿੱਚ 36.7, ਪਟਿਆਲਾ ਵਿੱਚ 37.4, ਬਠਿੰਡਾ ਵਿੱਚ 36.0, ਗੁਰਦਾਸਪੁਰ ਵਿੱਚ 37.5, ਐਸਬੀਐਸ ਨਗਰ ਵਿੱਚ 34.9, ਬਰਨਾਲਾ ਵਿੱਚ 37.5 ਅਤੇ ਰੋਪੜ ਵਿੱਚ 35.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਫ਼ਿਰੋਜ਼ਪੁਰ 38.9 ਡਿਗਰੀ ਦੇ ਨਾਲ ਸਭ ਤੋਂ ਗਰਮ ਰਿਹਾ।
ਪੰਜਾਬ ਵਿੱਚ ਸਵੇਰੇ ਸਾਢੇ ਅੱਠ ਵਜੇ ਤੱਕ ਸਿਰਫ਼ ਦੋ-ਤਿੰਨ ਥਾਵਾਂ ’ਤੇ ਹਲਕੀ ਬਾਰਿਸ਼ ਹੋਈ। ਦਿਨ ਵੇਲੇ ਮੌਸਮ ਖੁਸ਼ਕ ਰਿਹਾ। ਜਿਸ ਕਾਰਨ ਤਾਪਮਾਨ ‘ਚ ਵਾਧਾ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ ਵਿੱਚ ਵੀ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਪਰ ਇਹ ਆਮ ਦੇ ਨੇੜੇ ਹੀ ਰਿਹਾ। ਫਤਿਹਗੜ੍ਹ ਸਾਹਿਬ ਦਾ ਸਭ ਤੋਂ ਘੱਟ ਤਾਪਮਾਨ 24.3 ਡਿਗਰੀ ਦਰਜ ਕੀਤਾ ਗਿਆ।

Advertisement

Related posts

‘ਦੂਜੇ ਸੂਬਿਆਂ ‘ਚ ਖਰੀਦਦਾਰੀ ਕਰਨ ‘ਤੇ ਵੀ ਭਰੇਗਾ ਪੰਜਾਬ ਦਾ ਖਜ਼ਾਨਾ, ਕੋਡ 03 ਦੀ ਕਰੋ ਵਰਤੋਂ’ : ਵਿੱਤ ਮੰਤਰੀ

punjabdiary

‘3 ਹਫ਼ਤਿਆਂ ‘ਚ ਵਿਧਵਾ ਨੂੰ ਵਿੱਤੀ ਲਾਭ ਜਾਰੀ ਨਾ ਹੋਏ ਤਾਂ IAS ਅਫ਼ਸਰਾਂ ਦੀ ਤਨਖਾਹ ਰੋਕੋ’- ਹਾਈਕੋਰਟ ਦੇ ਹੁਕਮ

punjabdiary

ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਪਾਵਨ ਸਰੂਪ ਦੇ 6 ਜੂਨ ਨੂੰ ਕਰਵਾਏ ਜਾਣਗੇ ਦਰਸ਼ਨ- ਐਡਵੋਕੇਟ ਧਾਮੀ

punjabdiary

Leave a Comment