Image default
About us

ਪੰਜਾਬ ਤੋਂ ਹਿਮਾਚਲ ਗਏ 2 ਨੌਜਵਾਨ 4 ਦਿਨਾਂ ਤੋਂ ਲਾਪਤਾ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ

ਪੰਜਾਬ ਤੋਂ ਹਿਮਾਚਲ ਗਏ 2 ਨੌਜਵਾਨ 4 ਦਿਨਾਂ ਤੋਂ ਲਾਪਤਾ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ

 

 

ਮੋਹਾਲੀ, 14 ਜੁਲਾਈ (ਡੇਲੀ ਪੋਸਟ ਪੰਜਾਬੀ)- ਮੋਹਾਲੀ ਦੇ ਖਰੜ ਤੋਂ ਹਿਮਾਚਲ ਘੁੰਮਣ ਗਏ 2 ਨੌਜਵਾਨਾਂ ਦਾ ਸੋਮਵਾਰ ਤੋਂ ਆਪਣੇ ਪਰਿਵਾਰ ਨਾਲ ਸੰਪਰਕ ਟੁੱਟਿਆ ਹੋਇਆ ਹੈ। ਜਰਨੈਲ ਸਿੰਘ ਤੇ ਅਕਰਮ ਸਿੰਘ ਖਰੜ ਦੇ ਰਹਿਣ ਵਾਲੇ ਹਨ। ਉਹ ਦਿੱਲੀ ਨੰਬਰ ਦੀ ਕਾਰ ਤੋਂ ਹਿਮਾਚਲ ਪ੍ਰਦੇਸ਼ ਗਏ ਸਨ। ਪਤਾ ਲੱਗਾ ਹੈ ਕਿ ਬੁਰਸ਼ੇਨੀ ਡੈਮ ‘ਤੇ ਉਹ ਪੁਗਲਾ ਪਿੰਡ ਦੇ ਹੋਟਲ ਵਿਚ ਠਹਿਰੇ ਹੋਏ ਸਨ। ਉਸ ਦੇ ਬਾਅਦ ਤੋਂ ਉਨ੍ਹਾਂ ਦਾ ਕੋਈ ਪਤਾ ਨਹੀਂ ਹੈ। ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਤੋਂ ਉਨ੍ਹਾਂ ਬਾਰੇ ਮਦਦ ਮੰਗੀ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਇਸ ਮਾਮਲੇ ਵਿਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਣਕਾਰੀ ਦੇਣ ਲਈ ਸਹਿਯੋਗ ਕਰਨ।ਉਨ੍ਹਾਂ ਨੇ ਹਿਮਾਚਲ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ। ਇ ਤੋਂ ਪਹਿਲਾਂ ਕੁਝ ਲੋਕ ਅਮਰਨਾਥ ਯਾਤਰਾ ‘ਤੇ ਗਏ ਸਨ ਜਿਥੇ 3 ਦਿਨਾਂ ਤੱਕ ਫਸੇ ਰਹੇ ਸਨ। ਇਸ ਦੇ ਬਾਅਦ ਉੁਨ੍ਹਾਂ ਨੇ ਮਦਦ ਲਈ ਸਿੱਖਿਆ ਮੰਤਰੀ ਤੋਂ ਗੁਹਾਰ ਲਗਾਈ ਸੀ। ਮੰਤਰੀ ਦੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਨੌਜਵਾਨਾਂ ਤੇ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ ਉਥੋਂ ਲੋਕਲ ਪ੍ਰਸ਼ਾਸਨ ਦੀ ਮਦਦ ਨਾਲ ਰੈਸਕਿਊ ਕੀਤਾ ਗਿਆ ਸੀ।

Advertisement

Related posts

Breaking- ਟਰਾਂਸਪੋਰਟ ਨੂੰ ਮਾਫੀਆਂ ਕਹਿਣ ਵਾਲਿਆ ਤੇ ਮੁਕਾਦਮਾ ਦਰਜ ਕਰਾਂਗੇ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਟਰਾਂਸਪੋਰਟ ਨੂੰ ਮਾਫੀਆਂ ਕਹਿੰਦੇ ਹਨ – ਸੁਖਬੀਰ ਬਾਦਲ

punjabdiary

ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਂਸਲਿੰਗ 3 ਅਕਤੂਬਰ ਨੂੰ

punjabdiary

Breaking- “ਪੰਜਾਬ ਸਰਕਾਰ ਮੁਫ਼ਤ ਸਫਰ ਦੀ ਸਹੂਲਤ ਜੰਮ- ਜੰਮ ਦੇਵੇ ਪਰ ਸਰਕਾਰੀ ਟਰਾਂਸਪੋਰਟ ਨੂੰ ਤਬਾਹ ਕਰਨ ਤੋਂ ਗੁਰੇਜ਼ ਕਰੇ” – ਸੀਪੀਆਈ।

punjabdiary

Leave a Comment