ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਦੀ ਬੇਈਮਾਨੀ ਆਈ ਸਾਹਮਣੇ ਪੰਜਾਬ ਦੀ ਆਪਣੀ ਝਾਰਖੰਡ ਵਿੱਚ ਬੰਦ ਪਈ ਕੋਲਾ ਖਾਣ, ਮਾਨ ਨੇ ਕਰਵਾਈ ਚਾਲੂ
ਪੰਜਾਬ ਦੀ ਮਾਨ ਸਰਕਾਰ ਦਾ ਵੱਡਾ ਉਪਰਾਲਾ ਝਾਰਖੰਡ ਵਿੱਚ ਬੰਦ ਪਈ ਪੰਜਾਬ ਦੀ ਆਪਣੀ ਕੋਲਾ ਖਾਣ ਮੁੜ ਕੀਤੀ ਚਾਲੂ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਉਪਰਾਲਾ ਕਰਦਿਆਂ ਝਾਰਖੰਡ ਵਿੱਚ ਪੰਜਾਬ ਦੀ ਬੰਦ ਪਈ ਕੋਲੇ ਖਾਣ ਨੂੰ ਚਾਲੂ ਕਰਾ ਦਿੱਤਾ ਹੈ। ਹੁਣ ਪੰਜਾਬ ਵਿੱਚ ਆ ਰਹੀ ਕੋਲੇ ਦੀ ਘਾਟ ਦੂਰ ਹੋਵੇਗੀ। ਇਸ ਸਬੰਧੀ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਕੋਲਾ ਖਾਣ ਝਾਰਖੰਡ ਵਿੱਚ ਹੈ ਉਹ 2015 ਤੋਂ ਬੰਦ ਪਈ ਸੀ। ਪਹਿਲੀਆਂ ਸਰਕਾਰਾਂ ਨੇ ਝਾਰਖੰਡ ਵਾਲੀ ਕੋਲਾ ਖਾਣ ਚਲਾਉਣ ਦੀ ਬਜਾਏ ਇਧਰੋਂ ਉਧਰੋਂ ਹੀ ਕੋਲਾ ਖਰੀਦਿਆ ਜਾਂਦਾ ਸੀ ਤਾਂ ਜੋ ਉਨ੍ਹਾਂ ਨਾਲ ਪੈਸੇ ਦੇ ਲੈਣ ਦੇਣ ਦੀ ਸੈਟਿੰਗ ਹੋ ਜਾਵੇ। ਮਾਨ ਨੇ ਆਖਿਆ ਹੁਣ ਕੋਲਾ ਖਾਣ ਚਲਾ ਲਈ ਗਈ ਹੈ। ਜਿਸ ਦਾ ਉਦਘਾਟਨ ਮੈਂ ਮਈ ਜਾਂ ਜੂਨ ਮਹੀਨੇ ਵਿੱਚ ਜਾ ਕੇ ਕਰਕੇ ਆਵਾਂਗਾ।
