Image default
About us

ਪੰਜਾਬ ਦੇ ਇਨ੍ਹਾਂ 22 ਰੇਲਵੇ ਸਟੇਸ਼ਨਾਂ ਦੀ ਹੋਵੇਗੀ ਕਾਇਆਕਲਪ, ਕੇਂਦਰ ਨੇ ਖੁੱਲ੍ਹੇ ਦਿਲ ਨਾਲ ਭੇਜੇ ਫੰਡ

ਪੰਜਾਬ ਦੇ ਇਨ੍ਹਾਂ 22 ਰੇਲਵੇ ਸਟੇਸ਼ਨਾਂ ਦੀ ਹੋਵੇਗੀ ਕਾਇਆਕਲਪ, ਕੇਂਦਰ ਨੇ ਖੁੱਲ੍ਹੇ ਦਿਲ ਨਾਲ ਭੇਜੇ ਫੰਡ

 

 

 

Advertisement

 

ਨਵੀ ਦਿੱਲੀ, 7 ਅਗਸਤ (ਨਿਊਜ 18)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ 508 ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ 508 ਸਟੇਸ਼ਨ 27 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਹਨ।
ਇਨ੍ਹਾਂ ਵਿੱਚੋਂ 22 ਪੰਜਾਬ, 15 ਹਰਿਆਣਾ, 55-55 ਯੂਪੀ ਤੇ ਰਾਜਸਥਾਨ, 49 ਬਿਹਾਰ, 44 ਮਹਾਰਾਸ਼ਟਰ, 37 ਪੱਛਮੀ ਬੰਗਾਲ, 34 ਮੱਧ ਪ੍ਰਦੇਸ਼, 32 ਅਸਾਮ, 25 ਉੜੀਸਾ, 21 ਗੁਜਰਾਤ, 20 ਝਾਰਖੰਡ, 18-18 ਆਂਧਰਾ ਪ੍ਰਦੇਸ਼ ਤੇ ਤਾਮਿਲ ਨਾਡੂ ਤੇ 13 ਕਰਨਾਟਕ ਵਿੱਚ ਹਨ।
ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੀ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਕਾਇਆਕਲਪ ਕੀਤੀ ਜਾਵੇਗੀ। ਇਸ ਸੂਚੀ ਵਿੱਚ ਪੰਜਾਬ ਦੇ ਕੋਟਕਪੂਰਾ ਜੰਕਸ਼ਨ, ਸਰਹਿੰਦ, ਅਬੋਹਰ, ਫਾਜ਼ਿਲਕਾ, ਫਿਰੋਜ਼ਪੁਰ ਛਾਉਣੀ, ਗੁਰਦਾਸਪੁਰ, ਪਠਾਨਕੋਟ ਸ਼ਹਿਰ, ਜਲੰਧਰ ਕੈਂਟ ਜੰਕਸ਼ਨ, ਫਿਲੌਰ ਜੰਕਸ਼ਨ, ਕਪੂਰਥਲਾ, ਧਾਂਦਰੀ ਕਲਾਂ, ਲੁਧਿਆਣਾ ਜੰਕਸ਼ਨ, ਮਾਨਸਾ, ਮੁਹਾਲੀ, ਪਟਿਆਲਾ, ਸ੍ਰੀ ਆਨੰਦਪੁਰ ਸਾਹਿਬ, ਨੰਗਲ ਡੈਮ, ਰੋਪੜ, ਧੂਰੀ, ਮਾਲੇਰਕੋਟਲਾ, ਸੰਗਰੂਰ ਤੇ ਮੁਕਤਸਰ ਰੇਲਵੇ ਸਟੇਸ਼ਨ ਸ਼ਾਮਲ ਹਨ।
ਇਸ ਪ੍ਰਾਜੈਕਟ ਤਹਿਤ ਸੂਬੇ ਨੂੰ 4762 ਕਰੋੜ ਰੁਪਏ ਦੀ ਰਾਸ਼ੀ ਮਿਲੇਗੀ।ਇਹ ਜਾਣਕਾਰੀ ਉੱਤਰ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ।

Related posts

ਸਪੀਕਰ ਸੰਧਵਾਂ ਨੇ ਨਸ਼ੇ ਦੀ ਭੇਂਟ ਚੜੇ ਨੌਜਵਾਨ ਦੀ ਮਾਤਾ ਅਤੇ ਪਤਨੀ ਨਾਲ ਕੀਤਾ ਦੁੱਖ ਸਾਂਝਾ!

punjabdiary

ਆਰਥਿਕ ਤੌਰ ‘ਤੇ ਕਮਜ਼ੋਰ ਵਿਅਕਤੀਆਂ ਨੂੰ ਆਮਦਨ ਅਤੇ ਸੰਪਤੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਹਦਾਇਤਾਂ ਜਾਰੀ-ਡਾ. ਬਲਜੀਤ ਕੌਰ

punjabdiary

ਰੋਕਣ ਦੇ ਬਾਵਜੂਦ ਵੀ 88 ਪ੍ਰਾਈਵੇਟ ਸਕੂਲ ਕਰ ਰਹੇ ਇਹ ਕੰਮ, ਲੱਗਿਆ ਜੁਰਮਾਨਾ

punjabdiary

Leave a Comment