Image default
About us

ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ IAS ਅਨੁਰਾਗ ਵਰਮਾ

ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ IAS ਅਨੁਰਾਗ ਵਰਮਾ

 

 

 

Advertisement

ਚੰਡੀਗੜ੍ਰ, 26 ਜੂਨ (ਡੇਲੀ ਪੋਸਟ ਪੰਜਾਬੀ)- ਪੰਜਾਬ ਸਰਕਾਰ ਵੱਲੋਂ ਨਵੇਂ ਮੁੱਖ ਸਕੱਤਰ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ। ਸੀਨੀਅਰ IAS ਅਧਿਕਾਰੀ ਅਨੁਰਾਗ ਵਰਮਾ ਦਾ ਨਾਂ ਨਵੇਂ ਮੁੱਖ ਸਕੱਤਰ ਦੀ ਨਿਯੁਕਤੀ ਲਈ ਸਭ ਤੋਂ ਉੱਪਰ ਹੈ। ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਅੱਜ ਜਾਰੀ ਕਰ ਦਿੱਤੇ ਗਏ ਹਨ। ਅਨੁਰਾਗ ਵਰਮਾ 1993 ਬੈਚ ਦੇ IAS ਅਧਿਕਾਰੀ ਹਨ। ਅਨੁਰਾਗ ਵਰਮਾ ਇਸ ਵੇਲੇ ਪੰਜਾਬ ਦੇ ਐਡੀਸ਼ਨਲ ਸੈਕਟਰੀ ਹੋਮ ਹਨ ਅਤੇ ਉਨ੍ਹਾਂ ਕੋਲ ਦੋ ਮਹਿਕਮਿਆਂ ਦੇ ਐਡੀਸ਼ਨਲ ਚਾਰਜ ਵੀ ਹਨ।


ਇਸ ਵੇਲੇ ਮੁੱਖ ਸਕੱਤਰ ਵਜੋਂ ਤਾਇਨਾਤ ਵਿਜੇ ਕੁਮਾਰ ਜੰਜੂਆ 30 ਜੂਨ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਵੀਕੇ ਜੰਜੂਆ ਨੂੰ 5 ਜੁਲਾਈ 2022 ਨੂੰ ਪੰਜਾਬ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਅਨਿਰੁਧ ਤਿਵਾਰੀ ਨੂੰ ਹਟਾਏ ਜਾਣ ਤੋਂ ਬਾਅਦ IAS ਅਧਿਕਾਰੀ ਵੀਕੇ ਜੰਜੂਆ ਨੂੰ ਮੁੱਖ ਸਕੱਤਰ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਜੰਜੂਆ ਜੇਲ੍ਹ ਅਤੇ ਵਧੀਕ ਵਿਸ਼ੇਸ਼ ਮੁੱਖ ਸਕੱਤਰ ਚੋਣ ਵਜੋਂ ਤਾਇਨਾਤ ਸਨ।

Related posts

ਲਾਰਡ ਬੁੱਧਾ ਟਰੱਸਟ ਨੇ ਨਵੇਂ ਬਣੇ ਜੱਜ ਇੰਦਰਜੀਤ ਤੇਜੀ ਨੂੰ ਵਧਾਈ ਦਿੱਤੀ : ਢੋਸੀਵਾਲ

punjabdiary

ਬਦਲ ਗਿਆ Twitter ਦਾ ਨਾਂ, ਨੀਲੀ ਚਿੜ੍ਹੀਆ ਦੀ ਜਗ੍ਹਾ ਦਿਖੇਗਾ ‘X’, ਏਲਨ ਮਸਕ ਨੇ ਕੀਤਾ ਐਲਾਨ

punjabdiary

ਪੰਜਾਬ ਦੇ ਇਨ੍ਹਾਂ ਟੋਲ ਪਲਾਜਿਆਂ ਦੇ 10 ਤੋਂ 15 ਰੁਪਏ ਤੱਕ ਵਧੇ ਰੇਟ- 1 ਸਤੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

punjabdiary

Leave a Comment