ਪੰਜਾਬ ਦੇ ਸਾਬਕਾ ਡੀ.ਜੀ.ਪੀ. ਐਮ.ਕੇ. ਤਿਵਾੜੀ ਟਿੱਲਾ ਬਾਬਾ ਫ਼ਰੀਦ ਹੋਏ ਨਤਮਸਤਕ
ਫਰੀਦਕੋਟ, 30 ਅਕਤੂਬਰ (ਪੰਜਾਬ ਡਾਇਰੀ)- ਬੀਤੇ ਦਿਨੀਂ ਬਾਬਾ ਫਰੀਦ ਜੀ ਦੀ ਚਰਨ ਛੋਹ ਧਰਤੀ ਫਰੀਦਕੋਟ ਵਿਖੇ ਪੰਜਾਬ ਸਾਬਕਾ ਡੀ.ਜੀ.ਪੀ ਐਮ.ਕੇ. ਤਿਵਾੜੀ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ। ਉਹਨਾਂ ਨੇ ਗੁਰਦੁਆਰਾ ਬਾਬਾ ਸ਼ੇਖ ਫਰੀਦ ਜੀ ਦੀ ਇਸ ਇਤਿਹਾਸਿਕ ਜਗ੍ਹਾ ਉੱਪਰ ਮੱਥਾ ਟੇਕਿਆ ਤੇ ਇਸ ਗੁਰਦੁਆਰੇ ਦੇ ਇਤਿਹਾਸ ਨੂੰ ਜਾਣਿਆ ਕਿ ਕਿਸ ਪ੍ਰਕਾਰ ਬਾਬਾ ਸ਼ੇਖ ਫਰੀਦ ਜੀ ਨੇ ਬਾਰ੍ਹਵੀਂ ਸਦੀ ਵਿੱਚ ਇਸ ਸ਼ਹਿਰ ਦਾ ਨਾਮ ਮੋਕਲਹਰ ਤੋਂ ਬਦਲ ਕੇ ਫਰੀਦਕੋਟ ਰੱਖਿਆ ਸੀ।
ਉਨਾਂ ਨੇ ਧਾਰਮਿਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨਾਂ ਦੀ ਮਿਹਨਤ ਅਤੇ ਉਪਰਾਲਿਆਂ ਕਰਕੇ ਹੀ ਅੱਜ ਫਰੀਦਕੋਟ ਸ਼ਹਿਰ ਬਾਬਾ ਸ਼ੇਖ ਫਰੀਦ ਜੀ ਦੇ ਨਾਮ ਨਾਲ ਦੂਰ -ਦੂਰ ਤੱਕ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਸੰਸਥਾਵਾਂ ਦਾ ਕਾਰਜ ਇਸ ਇਮਾਨਦਾਰ ਵਿਅਕਤੀ ਦੇ ਹੱਥ ਵਿੱਚ ਨਾ ਆਉਂਦਾ ਤਾਂ ਇਸ ਸਥਾਨ ਦੀ ਪ੍ਰਸਿੱਧੀ ਦੂਰ- ਦੂਰ ਤੱਕ ਨਾ ਹੁੰਦੀ। ਇਸ ਸਮੇਂ ਬਾਬਾ ਫਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ. ਗੁਰਿੰਦਰ ਮੋਹਨ ਸਿੰਘ ਜੀ ਨੇ ਉਹਨਾਂ ਨੂੰ ਜੀ ਆਇਆ ਕਿਹਾ ਤੇ ਸਰੋਪੇ ਪਾ ਕੇ ਸਨਮਾਨਿਤ ਕੀਤਾ ।