Image default
About us

ਪੰਜਾਬ ਦੇ 12 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਜਲੰਧਰ ‘ਚ 5,000 ਏਕੜ ‘ਚ ਅਜੇ ਵੀ ਪਾਣੀ ਭਰਿਆ

ਪੰਜਾਬ ਦੇ 12 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਜਲੰਧਰ ‘ਚ 5,000 ਏਕੜ ‘ਚ ਅਜੇ ਵੀ ਪਾਣੀ ਭਰਿਆ

 

 

 

Advertisement

ਚੰਡੀਗੜ੍ਹ, 11 ਅਗਸਤ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿੱਚ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ। ਆਉਣ ਵਾਲੇ 3 ਦਿਨਾਂ ‘ਚ ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ 14 ਜ਼ਿਲਿਆਂ ‘ਚ ਸਿਰਫ 25 ਫੀਸਦੀ ਬਾਰਿਸ਼ ਦੀ ਸੰਭਾਵਨਾ ਹੈ ਅਤੇ ਆਮ ਮੀਂਹ ਪੈਣ ਦੀ ਉਮੀਦ ਹੈ। ਦੂਜੇ ਪਾਸੇ ਐਤਵਾਰ ਅਤੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ‘ਚ 50 ਫੀਸਦੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇੱਥੇ ਯੈਲੋ ਅਲਰਟ ਜਾਰੀ ਕੀਤਾ ਹੈ।
ਦੂਜੇ ਪਾਸੇ ਪਿਛਲੇ ਮਹੀਨੇ ਜ਼ਿਆਦਾ ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਆਮ ਵਾਂਗ ਰਹੀ ਸੀ, ਪਰ ਇਸ ਮਹੀਨੇ ਤੇਜ਼ ਗਰਮੀ ਅਤੇ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਤੋਂ ਉਭਰਨ ਤੋਂ ਬਾਅਦ ਝੋਨਾ ਲਾਉਣ ਦਾ ਕੰਮ ਮੁੜ ਸ਼ੁਰੂ ਹੋਣ ਕਾਰਨ ਬਿਜਲੀ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੀ ਮੰਗ 14.5 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚ ਗਈ ਹੈ। ਜੂਨ ਮਹੀਨੇ ਤੋਂ ਬਾਅਦ ਹੁਣ ਇਹ ਮੰਗ 15 ਹਜ਼ਾਰ ਮੈਗਾਵਾਟ ਦੇ ਪੱਧਰ ਤੱਕ ਪਹੁੰਚ ਰਹੀ ਹੈ। ਪੀਐਸਪੀਸੀਐਲ ਅਨੁਸਾਰ ਇਹ ਮੰਗ ਪਿਛਲੇ ਸਾਲ ਨਾਲੋਂ 20 ਫੀਸਦੀ ਵੱਧ ਹੈ।
ਭਾਵੇਂ ਜਲੰਧਰ ਦੀ ਲੋਹੀਆ ਤਹਿਸੀਲ ਦੀ ਢੱਕਾ ਬਸਤੀ, ਗੱਟਾ ਮੁੰਡੀ ਕਾਸੋ ਅਤੇ ਮੰਡਾਲਾ ਛੰਨਾ ਵਿੱਚ ਟੁੱਟੇ ਧੁੱਸੀ ਬੰਨ੍ਹ ਨੂੰ ਬਹਾਲ ਕਰ ਦਿੱਤਾ ਗਿਆ ਹੈ ਪਰ ਸ਼ਾਹਕੋਟ ਅਧੀਨ ਪੈਂਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦੀ 5 ਹਜ਼ਾਰ ਏਕੜ ਜ਼ਮੀਨ ਅਜੇ ਵੀ ਪਾਣੀ ਦੀ ਮਾਰ ਹੇਠ ਹੈ। ਜਿਸ ਜ਼ਮੀਨ ਤੋਂ ਪਾਣੀ ਨਿਕਲਿਆ ਹੈ, ਉਸ ਵਿੱਚ 6440 ਏਕੜ ਵਿੱਚ ਕਿਸਾਨਾਂ ਨੇ ਝੋਨੇ ਦੀ ਮੁੜ ਬਿਜਾਈ ਕੀਤੀ ਹੈ।
ਪੰਜਾਬ ਦੇ ਜ਼ਿਲ੍ਹਿਆਂ ਵਿੱਚ ਹਾਲੇ ਵੀ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਜਾ ਰਿਹਾ ਹੈ। ਬਹੁਤੇ ਜ਼ਿਲ੍ਹਿਆਂ ਵਿੱਚ ਪਾਕੇਟ ਰੇਨ ਵੇਖਣ ਨੂੰ ਮਿਲ ਰਹੀ ਹੈ।

Related posts

ਜਾਖੜ ਦਾ ਸੀਐਮ ਭਗਵੰਤ ਮਾਨ ਨੂੰ ਸਵਾਲ , ਹੁਣ ਕਾਂਗਰਸ ਨੂੰ “ਸਰਕਾਰੀ ਪਾਰਟੀ” ਆਖੀਏ ਜਾਂ “ਵਿਰੋਧੀ ਪਾਰਟੀ”?

punjabdiary

ਸਰਕਾਰ ਦਾ ਫੈਸਲਾ, ਠੰਡ ਦੇ ਮੱਦੇਨਜ਼ਰ 1 ਤੋਂ 15 ਜਨਵਰੀ ਤੱਕ ਸਾਰੇ ਸਰਕਾਰੀ-ਪ੍ਰਾਈਵੇਟ ਸਕੂਲ ਰਹਿਣਗੇ ਬੰਦ

punjabdiary

ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ ‘ਚ ਡਰੈੱਸ ਕੋਡ ਲਾਗੂ: ਫਟੇ ਜੀਨਸ, ਛੋਟੇ ਕੱਪੜੇ ‘ਤੇ ਪਾਬੰਦੀ

punjabdiary

Leave a Comment