Image default
About us

ਪੰਜਾਬ ਦੇ 8284 ਸਰਕਾਰੀ ਸਕੂਲਾਂ ਵਿਚ ਲੱਗਣਗੇ ਸਫ਼ਾਈ ਸੇਵਕ, ਸਰਕਾਰ ਸਲਾਨਾ ਜਾਰੀ ਕਰੇਗੀ 20.26 ਕਰੋੜ ਦਾ ਬਜਟ

ਪੰਜਾਬ ਦੇ 8284 ਸਰਕਾਰੀ ਸਕੂਲਾਂ ਵਿਚ ਲੱਗਣਗੇ ਸਫ਼ਾਈ ਸੇਵਕ, ਸਰਕਾਰ ਸਲਾਨਾ ਜਾਰੀ ਕਰੇਗੀ 20.26 ਕਰੋੜ ਦਾ ਬਜਟ

 

 

 

Advertisement

ਚੰਡੀਗੜ੍ਹ, 17 ਅਗਸਤ (ਰੋਜਾਨਾ ਸਪੋਕਸਮੈਨ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਦੀ ਸਫ਼ਾਈ ਅਤੇ ਪਖਾਨਿਆਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ 8284 ਸਰਕਾਰੀ ਸਕੂਲਾਂ ਵਿਚ ਆਰਜ਼ੀ ਸਫਾਈ ਸੇਵਕ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਸਫ਼ਾਈ ਸੇਵਕ ਸਕੂਲ ਦੇ ਆਲੇ-ਦੁਆਲੇ ਦੇ ਖੇਤਰ ਵਿਚੋਂ ਹੋਣਗੇ ਅਤੇ ਇਨ੍ਹਾਂ ਦੀ ਨਿਯੁਕਤੀ ਸਕੂਲ ਪੱਧਰ ‘ਤੇ ਕੀਤੀ ਜਾਵੇਗੀ। ਮਹੀਨਾਵਾਰ ਖਰਚਾ ਦਿੱਤਾ ਜਾਵੇਗਾ।

ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਸਿੱਖਿਆ ਵਿਭਾਗ ਇਨ੍ਹਾਂ ਸਕੂਲਾਂ ਨੂੰ 3000 ਤੋਂ 50000 ਰੁਪਏ ਪ੍ਰਤੀ ਮਹੀਨਾ ਦੇਵੇਗਾ ਪਰ ਆਰਜ਼ੀ ਸਫ਼ਾਈ ਸੇਵਕਾਂ ਦੀ ਨਿਯੁਕਤੀ ਦੀ ਜ਼ਿੰਮੇਵਾਰੀ ਸਕੂਲਾਂ ਨੂੰ ਹੀ ਦਿੱਤੀ ਗਈ ਸੀ। ਵੱਧ ਤੋਂ ਵੱਧ 7440 ਸਕੂਲਾਂ ਨੂੰ ਸਿਰਫ਼ 3000 ਰੁਪਏ ਪ੍ਰਤੀ ਮਹੀਨਾ ਮਿਲਣਗੇ।

ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਦੇਖਿਆ ਗਿਆ ਹੈ ਕਿ ਸਕੂਲਾਂ ਵਿਚ ਸਫ਼ਾਈ ਲਈ ਲੋੜੀਂਦੀ ਗਿਣਤੀ ਵਿਚ ਸਵੀਪਰ ਨਹੀਂ ਹਨ। ਕਈ ਸਕੂਲਾਂ ਕੋਲ ਤਾਂ ਸਵੀਪਰ ਲਈ ਵੀ ਫੰਡ ਨਹੀਂ ਹਨ। ਸਕੂਲ ਕੈਂਪਸ ਵਿਚ ਪਖਾਨਿਆਂ ਦੀ ਸਫ਼ਾਈ ਠੀਕ ਨਾ ਹੋਣ ਕਾਰਨ ਬੱਚਿਆਂ ਦੇ ਬਿਮਾਰ ਹੋਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।

ਪੰਜਾਬ ਦੇ 8284 ਸਰਕਾਰੀ ਸਕੂਲਾਂ ਵਿਚ ਲੱਗਣਗੇ ਸਫ਼ਾਈ ਸੇਵਕ
ਸਕੂਲਾਂ ਦੀ ਸਫ਼ਾਈ ‘ਤੇ ਸਰਕਾਰ ਸਲਾਨਾ ਜਾਰੀ ਕਰੇਗੀ 20.26 ਕਰੋੜ ਦਾ ਬਜਟ

Advertisement

ਕਿਹੜੇ ਸਕੂਲ ਨੂੰ ਕਿੰਨੀ ਰਾਸ਼ੀ
ਵਿਦਿਆਰਥੀਆਂ ਦੀ ਗਿਣਤੀ – ਸਕੂਲ – ਪ੍ਰਤੀ ਸਕੂਲ ਪੈਸੇ
100 ਤੋਂ 500 – 7440 – 3000 ਰੁਪਏ
501 ਤੋਂ 1000 – 655 – 6000 ਰੁਪਏ
1001 ਤੋਂ 1500 – 114 – 10,000 ਰੁਪਏ
1501 ਤੋਂ 5000 – 73 – 20,000 ਰੁਪਏ
5000 ਤੋਂ ਉੱਪਰ – 2 – 50,000 ਰੁਪਏ

Related posts

NPCI ਨੇ ਭਾਰਤ ‘ਚ ਲਾਂਚ ਕੀਤਾ UPI Lite X ਅਤੇ Hello UPI, ਹੁਣ ਬੋਲਣ ਨਾਲ ਵੀ ਹੋਵੇਗਾ ਭੁਗਤਾਨ

punjabdiary

Breaking- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ 2022-ਮਨਾਉਣ ਲਈ ਤਿਆਰੀਆ ਜ਼ੋਰਾਂ ਤੇ

punjabdiary

ਵਿਜੀਲੈਂਸ ਨੇ ਗੈਰ-ਕਾਨੂੰਨੀ ਢੰਗ ਨਾਲ ਰੈਗੂਲਰ ਕੀਤੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮੁਲਾਜ਼ਮਾਂ ਦੀ ਸੂਚੀ ਜਾਰੀ ਕੀਤੀ

punjabdiary

Leave a Comment