Image default
About us

ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ, ਸਰਹੱਦ ‘ਤੇ ਡੁੱਬੀ ਫੌਜ ਦੀ ਚੌਕੀ, 50 ਜਵਾਨਾਂ ਨੂੰ ਕੱਢਿਆ ਗਿਆ ਸੁਰੱਖਿਅਤ

ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ, ਸਰਹੱਦ ‘ਤੇ ਡੁੱਬੀ ਫੌਜ ਦੀ ਚੌਕੀ, 50 ਜਵਾਨਾਂ ਨੂੰ ਕੱਢਿਆ ਗਿਆ ਸੁਰੱਖਿਅਤ

 

 

 

Advertisement

 

ਚੰਡੀਗੜ੍ਹ, 19 ਅਗਸਤ (ਡੇਲੀ ਪੋਸਟ ਪੰਜਾਬੀ)- ਹਿਮਾਚਲ ਵਿਚ ਮੀਂਹ ਕਾਰਨ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ਵਿਚ ਹਨ। ਫਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਮੋਗਾ, ਰੂਪਨਗਰ, ਤਰਨਤਾਰਨ, ਨਵਾਂਸ਼ਹਿਰ ਤੇ ਕਪੂਰਥਲਾ ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਹਨ। ਦਰਜਨਾਂ ਪਿੰਡ ਖਾਲੀ ਕਰਵਾ ਲਏ ਗਏ ਹਨ।

ਸ਼ੁੱਕਰਵਾਰ ਨੂੰ ਫਿਰੋਜ਼ਪੁਰ ਦੇ ਮੱਲਾਂਵਾਲਾ ਦੇ ਪਿੰਡ ਫਤੇਹਵਾਲਾ ਵਿਚ ਤਿੰਨ ਨੌਜਵਾਨ ਤੇਜ਼ ਵਹਾਅ ਵਿਚ ਰੁੜ੍ਹ ਗਏ।ਇਨ੍ਹਾਂ ਵਿਚੋਂ 2 ਨੂੰ ਬਚਾ ਲਿਆ ਗਿਆ ਜਦੋਂ ਕਿ ਇਕ ਨੌਜਵਾਨ ਹਰਪ੍ਰੀਤ ਸਿੰਘ ਅਜੇ ਵੀ ਲਾਪਤਾ ਹੈ।
ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦ ‘ਤੇ ਭਾਰਤੀ ਫੌਜ ਦੀ ਤੀਰਥ ਸਥਿਤ ਚੈੱਕ ਪੋਸਟ ਪੂਰੀ ਤਰ੍ਹਾਂ ਡੁੱਬ ਗਈ।

Advertisement

ਇਥੇ ਤਾਇਨਾਤ ਲਗਭਗ 50 ਜਵਾਨਾਂ ਨੂੰ ਸੁਰੱਖਿਅਤ ਕੱਢਿਆ ਗਿਆ। ਗੁਰਦਾਸਪੁਰ ਵਿਚ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਵੱਲੋਂ ਜਾਣ ਵਾਲੇ ਰਸਤੇ ‘ਤੇ ਨਾਲੇ ‘ਤੇ ਬਣੇ ਪੁਲ ਦਾ ਇਕ ਹਿੱਸਾ ਟੁੱਟ ਗਿਆ ਹੈ। ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਇਥੇ ਆਵਾਜਾਈ ਬੰਦ ਕਰਵਾ ਦਿੱਤੀ ਹੈ. ਗੁਰਦਾਸਪੁਰ ਵਿਚ ਫੌਜ ਦੇ ਜਵਾਨਾਂ ਦੀ ਰਾਹਤ ਟੀਮ ਨੇ ਪਿੰਡ ਦਾਊਵਾਲਾ, ਕਿਸ਼ਨਪੁਰ, ਭੈਣੀ ਪਸਵਾਲ ਤੇ ਹੋਰ ਇਲਾਕਿਆਂ ਵਿਚ ਲੋਕਾਂ ਨੂੰ ਖਾਧ ਪਦਾਰਥ ਤੇ ਪਾਣੀ ਵੰਡਿਆ।

ਫਿਰੋਜ਼ਪੁਰ ਵਿਚ 50 ਪਿੰਡ ਹੜ੍ਹ ਤੋਂ ਪ੍ਰਭਾਵਿਤ ਹਨ। ਲੋਕ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚ ਗਏ ਹਨ। ਪਿੰਡ ਵਾਲਿਆਂ ਦੀ ਮਦਦ ਨਾਲ ਫੌਜ ਤੇ NDRF ਬੁਲਾਈ ਗਈ ਹੈ। ਪਿੰਡ ਵਾਲਿਆਂ ਨੂੰ ਰਾਹਤ ਕੈਂਪਾਂ ਵਿਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹੁਸੈਨੀਵਾਲਾ ਹੈੱਡ ਦੇ ਗੇਟ ਖੁਲਵਾਏ ਹਨ। ਹੁਸ਼ਿਆਰਪੁਰ ਦੇ ਮੰਡ ਖੇਤਰ ਵਿਚ ਕਾਫੀ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ 23 ਅਗਸਤ ਤੱਕ ਮੌਸਮ ਦੇ ਖੁਸ਼ਕ ਰਹਿਣ ਦੀ ਭਵਿੱਖ ਬਾਣੀਕੀਤੀ ਹੈ। ਕਿਤੇ-ਕਿਤੇ ਹਲਕੀ ਤੋਂ ਮੱਧਮ ਮੀਂਹ ਪੈ ਸਕਦਾ ਹੈ।

ਕਸਬਾ ਧਰਮਕੋਟ ਦੇ ਕੁਝ ਪਿੰਡਾਂ ਵਿਚ ਪਾਣੀ ਵੜ ਗਿਆ ਹੈ। ਇਥੇ ਤਿੰਨ ਪਿੰਡਾਂ ਸੰਘੇੜਾ, ਕੰਬੂ ਖੁਰਦ ਤੇ ਮਹਿਰੂ ਵਾਲਾ ਦੇ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਭੇਜਿਆ ਗਿਆ ਹੈ।ਇਥੇ 300 ਦੇ ਉਪਰ ਪਰਿਵਾਰ ਰਹਿੰਦੇ ਹਨ। ਰੂਪਨਗਰ ਵਿਚ ਸਤਲੁਜ ਦੇ ਕਿਨਾਰੇ ਵਸੇ ਦਰਜਨਾਂ ਪਿੰਡਾਂ ਵਿਚ ਪਾਣੀ ਵੜ ਗਿਆ ਹੈ। ਪਿੰਡ ਹਰਸਾ ਬੇਲਾ, ਬੇਲਾ ਧਿਆਨੀ, ਸ਼ਿਵ ਸਿੰਘ ਬੇਲਾ, ਤਰਪ ਮਜਾਰੀ, ਭਨਾਮ ਦਾ ਸੰਪਰਕ ਆਨੰਦਪੁਰ ਸਾਹਿਬ ਨਾਲੋਂ ਟੁੱਟ ਗਿਆ ਹੈ।

Advertisement

Related posts

ਮੌਸਮ ਵਿਭਾਗ ਵੱਲੋਂ 20-21 ਦਸੰਬਰ ਨੂੰ ਪੰਜਾਬ ਤੇ ਹਰਿਆਣਾ ‘ਚ ਯੈਲੋ ਅਲਰਟ ਜਾਰੀ, ਵਧੇਗੀ ਠੰਡ

punjabdiary

Breaking- ਰਾਮ ਰਹੀਮ ਹੁਣ ਆਵੇਗਾ ਬਾਹਰ, ਜੇਲ੍ਹ ਵਿਭਾਗ ਨੇ ਦਿੱਤੀ ਇਜ਼ਾਜਤ

punjabdiary

ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਖੇ ਚੱਲ ਰਹੀ ਆਪਦਾ ਮਿੱਤਰ ਟ੍ਰੇਨਿੰਗ ਦਾ ਅੱਜ ਪੰਜਵਾਂ ਦਿਨ ਸਮਾਪਤ

punjabdiary

Leave a Comment