Image default
About us

ਪੰਜਾਬ ਨੂੰ ਜਲਦ ਹੀ ਮਿਲਣਗੇ 7 ਨਵੇਂ IAS ਅਫ਼ਸਰ, UPSC ਨੇ ਮਾਨ ਸਰਕਾਰ ਤੋਂ ਮੰਗਿਆ ਪੈਨਲ

ਪੰਜਾਬ ਨੂੰ ਜਲਦ ਹੀ ਮਿਲਣਗੇ 7 ਨਵੇਂ IAS ਅਫ਼ਸਰ, UPSC ਨੇ ਮਾਨ ਸਰਕਾਰ ਤੋਂ ਮੰਗਿਆ ਪੈਨਲ

 

 

 

Advertisement

ਚੰਡੀਗੜ੍ਹ, 28 ਜੂਨ (ਡੇਲੀ ਪੋਸਟ ਪੰਜਾਬੀ)- ਪੰਜਾਬ ਸਰਕਾਰ ਜਲਦ ਹੀ 7 ਨਵੇਂ IAS ਅਧਿਕਾਰੀ ਮਿਲਣਗੇ। ਇਹ ਸਾਰੇ ਉਹ ਅਧਿਕਾਰੀ ਹੋਣਗੇ, ਜਿਨ੍ਹਾਂ ਨੂੰ UPSC ਦੁਆਰਾ PCS ਤੋਂ ਤਰੱਕੀ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ UPSC ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਸੀਨੀਅਰ ਪੀਸੀਐਸ ਅਧਿਕਾਰੀਆਂ ਦਾ ਪੈਨਲ ਮੰਗਿਆ ਗਿਆ ਹੈ।
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੀਕੇ ਜੰਜੂਆ ਵੱਲੋਂ ਕੁੱਲ 15 ਸੀਨੀਅਰ ਪੀਸੀਐਸ ਅਫਸਰਾਂ ਦੀਆਂ ਫਾਈਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਭੇਜੀਆਂ ਗਈਆਂ ਹਨ। ਇਸ ਪੈਨਲ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ UPSC ਨੂੰ ਭੇਜਿਆ ਜਾਵੇਗਾ। ਦਰਅਸਲ, ਪੰਜਾਬ ਦੇ ਹਿੱਸੇ ਵਿੱਚੋਂ PCS ਤੋਂ IAS ਤਰੱਕੀ ਲਈ ਕੋਟੇ ਤਹਿਤ ਸਾਲ 2021 ਲਈ ਤਿੰਨ ਅਤੇ ਸਾਲ 2022 ਲਈ ਚਾਰ ਸੀਟਾਂ ਹਨ। UPSC ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਭੇਜੇ ਪੈਨਲ ਵਿੱਚੋਂ 7 PCS ਅਧਿਕਾਰੀਆਂ ਨੂੰ ਤਰੱਕੀ ਦੇ ਕੇ IAS ਬਣਾਇਆ ਜਾਵੇਗਾ।
7 PCS ਅਫਸਰਾਂ ਨੂੰ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅਗਲੀ ਮੀਟਿੰਗ ਵਿੱਚ UPSC ਵੱਲੋਂ IAS ਵਜੋਂ ਤਰੱਕੀ ਦਿੱਤੀ ਜਾ ਸਕਦੀ ਹੈ। ਪੰਜਾਬ ਸਰਕਾਰ ਦੀ ਸੀਨੀਆਰਤਾ ਸੂਚੀ ਵਿੱਚ ਸਾਲ 2004 ਬੈਚ ਦੇ ਇੱਕ ਅਧਿਕਾਰੀ ਰਾਹੁਲ ਚਾਬਾ ਅਤੇ 2004 ਬੈਚ ਦੇ ਤਿੰਨ PCS ਅਧਿਕਾਰੀ ਵੀ ਸ਼ਾਮਲ ਹਨ ਜੋ ਵੱਖ-ਵੱਖ ਕਾਰਨਾਂ ਕਰਕੇ ਵਿਭਾਗੀ ਕਾਰਵਾਈ ਤੋਂ ਪਹਿਲਾਂ ਭੇਜੀ ਗਈ ਸੂਚੀ ਵਿੱਚ ਰਹਿ ਗਏ ਸਨ।
ਇਨ੍ਹਾਂ ਵਿੱਚ ਜਸਦੀਪ ਸਿੰਘ ਔਲਖ, ਗੁਰਦੀਪ ਸਿੰਘ ਥਿੰਦ ਅਤੇ ਜਗਵਿੰਦਰਜੀਤ ਗਰੇਵਾਲ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸੁਭਾਸ਼ ਚੰਦਰ, ਅਨੁਪਮ ਕਲੇਰ, ਦਲਵਿੰਦਰਜੀਤ ਸਿੰਘ, ਸੁਖਜੀਤ ਪਾਲ ਸਿੰਘ, ਜਸਵੀਰ ਸਿੰਘ, ਵਿੰਮੀ ਭੁੱਲਰ, ਦਲਜੀਤ ਕੌਰ, ਨਵਜੋਤ ਕੌਰ, ਰਾਜਦੀਪ ਸਿੰਘ ਬਰਾੜ, ਬਿਕਰਮਜੀਤ ਸਿੰਘ ਸ਼ੇਰਗਿੱਲ, ਹਰਸੁਹਿੰਦਰਪਾਲ ਸਿੰਘ ਬਰਾੜ ਵੀ ਸਾਲ 2004 ਬੈਚ ਵਿੱਚ ਸ਼ਾਮਲ ਹਨ।

Related posts

ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ-‘ਗੰਨੇ ਦੇ ਰੇਟ ‘ਚ 11 ਰੁਪਏ ਦਾ ਕੀਤਾ ਵਾਧਾ’

punjabdiary

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵੱਲੋਂ ਥੈਲੇਸੀਮੀਆ ਅਤੇ ਹੀਮੋਫੀਲੀਆ ਬਾਰੇ ਕਾਨਫਰੰਸ ਕਰਵਾਈ ਗਈ

punjabdiary

Breaking- ਵੱਡੀ ਖਬਰ – ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਕੁਝ ਲੋਕਾਂ ਵਲੋਂ ਹਮਲਾ ਕੀਤਾ ਗਿਆ, ਪੜ੍ਹੋ ਪੂਰੀ ਖ਼ਬਰ

punjabdiary

Leave a Comment