Image default
About us

ਪੰਜਾਬ ਪਹੁੰਚਦੇ-ਪਹੁੰਚਦੇ ਮਾਨਸੂਨ ਹੋਇਆ ਸੁਸਤ ! ਸੂਬੇ ਦੇ ਕੁਝ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਨਮੀ ‘ਚ ਹੋਵੇਗਾ ਵਾਧਾ

ਪੰਜਾਬ ਪਹੁੰਚਦੇ-ਪਹੁੰਚਦੇ ਮਾਨਸੂਨ ਹੋਇਆ ਸੁਸਤ ! ਸੂਬੇ ਦੇ ਕੁਝ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਨਮੀ ‘ਚ ਹੋਵੇਗਾ ਵਾਧਾ

 

 

 

Advertisement

ਚੰਡੀਗੜ੍ਹ, 29 ਜੂਨ (ਡੇਲੀ ਪੋਸਟ ਪੰਜਾਬੀ)-ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਵਿੱਚ ਮੌਸਮ ਬਿਲਕੁਲ ਵੱਖਰਾ ਬਣਿਆ ਹੋਇਆ ਹੈ। ਇੱਕ ਪਾਸੇ ਜਿੱਥੇ ਹਰਿਆਣਾ ਵਿੱਚ ਮੀਂਹ ਦਾ ਦੌਰ ਜਾਰੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਹਾਲੇ ਵੀ 37 ਡਿਗਰੀ ਸੈਲਸੀਅਸ ਉਮਸ ਵਾਲੀ ਗਰਮੀ ਹੈ ਤੇ ਅਗਲੇ ਕੁਝ ਦਿਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬੇਸ਼ੱਕ ਮੌਨਸੂਨ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ ਪਰ ਪੰਜਾਬ ਵਿੱਚ ਪਹੁੰਚਣ ਤੱਕ ਮੌਨਸੂਨ ਸੁਸਤ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸਿਰਫ਼ ਗੁਰਦਾਸਪੁਰ ਵਿੱਚ ਹੀ ਰਿਕਾਰਡ ਮੀਹ ਦਰਜ ਕੀਤਾ ਗਿਆ । ਜਦਕਿ ਪੂਰੇ ਸੂਬੇ ਵਿੱਚ ਗਰਮ ਅਤੇ ਹੁੰਮਸ ਭਰਿਆ ਮਾਹੌਲ ਰਿਹਾ।
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਗਲੇ 5 ਦਿਨਾਂ ਤੱਕ ਪੰਜਾਬ ਵਿੱਚ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ। ਸੂਰਜ ਤੇ ਬੱਦਲਾਂ ਵਿਚਕਾਰ ਲੁੱਕਣ ਮੀਚੀ ਦਾ ਖੇਡ ਜਾਰੀ ਰਹੇਗਾ ਤੇ ਨਮੀ ਵਧੇਗੀ। ਸਾਹਮਣੇ ਆਈਆਂ ਸੈਟੇਲਾਈਟ ਤਸਵੀਰਾਂ ਵਿੱਚ ਵੀ ਪੰਜਾਬ ‘ਤੇ ਕੁਝ ਖਾਸ ਬੱਦਲ ਮੰਡਰਾਉਂਦੇ ਨਜ਼ਰ ਨਹੀਂ ਆ ਰਹੇ। ਜਿਸ ਤੋਂ ਬਾਅਦ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ।
ਹਾਲਾਂਕਿ ਮੌਨਸੂਨ ਦੀ ਸ਼ੁਰੂਆਤ ਨਾਲ ਹੀ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਨਮੀ ਵਧਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧ ਰਹੀਆਂ ਹਨ । ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਗੁਰਦਾਸਪੁਰ ਵਿੱਚ 12 ਐਮਐਮ, ਫਰੀਦਕੋਟ ਵਿੱਚ 0.80 ਐਮਐਮ, ਫਿਰੋਜ਼ਪੁਰ ਵਿੱਚ 0.5 ਅਤੇ ਮੋਹਾਲੀ ਵਿੱਚ 1 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਕਿਤੇ ਵੀ ਮੀਂਹ ਨਹੀਂ ਪਿਆ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਬੀਤੇ ਦਿਨ ਨਾਲੋਂ 1.1 ਡਿਗਰੀ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜਦਕਿ 1.8 ਡਿਗਰੀ ਤਾਪਮਾਨ ਆਮ ਨਾਲੋਂ ਜ਼ਿਆਦਾ ਸਰਜ ਕੀਤਾ ਜਾ ਰਿਹਾ ਹੈ। ਉੱਥੇ ਹੀ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 33 ਤੋਂ 35 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ।

Related posts

Breaking- ਅਹਿਮ ਖਬਰ – ਲੁਧਿਆਣਆ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 57 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸੁਲਝਾਇਆ

punjabdiary

ਪੰਜਾਬ ਯੂਨੀਵਰਸਿਟੀ ਦੇ ਡੈਂਟਲ ਵਿਦਿਆਰਥੀਆਂ ਵਲੋਂ ਭੁੱਖ ਹੜਤਾਲ ਜਾਰੀ; ਇਕ ਵਿਦਿਆਰਥੀ ਦੀ ਵਿਗੜੀ ਸਿਹਤ

punjabdiary

2004 ਤੋਂ ਪਹਿਲਾਂ ਨਿਯੁਕਤ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਲੈ ਕੇ ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ

punjabdiary

Leave a Comment