Image default
About us

ਪੰਜਾਬ ਯੂਨੀਵਰਸਿਟੀ ‘ਚ ਬੀਡੀਐਸ-ਐਮਡੀਐਸ ਦੇ ਵਿਦਿਆਰਥੀ ਬੈਠੇ ਹੜਤਾਲ ‘ਤੇ

ਪੰਜਾਬ ਯੂਨੀਵਰਸਿਟੀ ‘ਚ ਬੀਡੀਐਸ-ਐਮਡੀਐਸ ਦੇ ਵਿਦਿਆਰਥੀ ਬੈਠੇ ਹੜਤਾਲ ‘ਤੇ

 

 

 

Advertisement

ਚੰਡੀਗੜ੍ਹ, 1 ਨਵੰਬਰ (ਰੋਜਾਨਾ ਸਪੋਕਸਮੈਨ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਬੀਡੀਐਸ ਅਤੇ ਐਮਡੀਐਸ ਦੇ ਵਿਦਿਆਰਥੀ ਹੜਤਾਲ ’ਤੇ ਬੈਠੇ ਹਨ। ਉਹ ਆਪਣਾ ਮਾਣ ਭੱਤਾ ਵਧਾਉਣ ਦੀ ਮੰਗ ਕਰ ਰਹੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਤੱਕ ਮਾਣ ਭੱਤਾ ਨਹੀਂ ਵਧਾਇਆ ਜਾਂਦਾ, ਉਹ ਆਪਣੇ ਕੰਮ ‘ਤੇ ਨਹੀਂ ਪਰਤਣਗੇ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪੰਜਾਬ ‘ਚ ਹਰਿਆਣਾ ਨਾਲੋਂ ਘੱਟ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਜਦਕਿ ਫੀਸਾਂ ਵੱਧ ਵਸੂਲੀਆਂ ਜਾ ਰਹੀਆਂ ਹਨ। ਬੀਡੀਐਸ ਅਤੇ ਐਮਡੀਐਸ ਦੇ ਵਿਦਿਆਰਥੀਆਂ ਦੀ ਗਿਣਤੀ 500 ਤੋਂ ਵੱਧ ਹੈ।

ਪੰਜਾਬ ਯੂਨੀਵਰਸਿਟੀ ਦੇ ਡਾ: ਹਰਬੰਸ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਅਤੇ ਹਸਪਤਾਲ ਵਿਚ ਦੰਦਾਂ ਦੇ ਬਹੁਤ ਸਾਰੇ ਮਰੀਜ਼ ਆਉਂਦੇ ਹਨ। ਇਸ ਵਿਚ ਐਮਡੀਐਸ ਵਿਦਿਆਰਥੀ ਰੈਜ਼ੀਡੈਂਟ ਡਾਕਟਰਾਂ ਵਾਂਗ ਕੰਮ ਕਰਦੇ ਹਨ। ਇਨ੍ਹਾਂ ਦੀ ਗਿਣਤੀ 50 ਦੇ ਕਰੀਬ ਹੈ। ਉਨ੍ਹਾਂ ਦੇ ਹੜਤਾਲ ‘ਤੇ ਜਾਣ ਕਾਰਨ ਮਰੀਜ਼ਾਂ ਦੀ ਦੇਖਭਾਲ ਵੀ ਪ੍ਰਭਾਵਿਤ ਹੋਵੇਗੀ ਅਤੇ ਇਸ ਕਾਰਨ ਓਪੀਡੀ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ।

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬੀਡੀਐਸ ਦੇ ਵਿਦਿਆਰਥੀਆਂ ਨੂੰ 9000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ ਜਦਕਿ ਐਮਡੀਐਸ ਦੇ ਵਿਦਿਆਰਥੀਆਂ ਨੂੰ 10000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਜਦਕਿ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿਚ ਇਹ ਮਾਣ ਭੱਤਾ 25000 ਰੁਪਏ ਪ੍ਰਤੀ ਮਹੀਨਾ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਵੀ ਵੱਧ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਸੈਕਟਰ-32 ਦਾ ਹਸਪਤਾਲ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਹੈ। ਫਿਰ ਵੀ ਉਥੇ ਜ਼ਿਆਦਾ ਪੈਸੇ ਦਿੱਤੇ ਜਾਂਦੇ ਹਨ।

ਹਾਲ ਹੀ ਵਿਚ ਸਤੰਬਰ ਮਹੀਨੇ ਵਿਚ ਸੈਕਟਰ-32 ਦੇ ਸਰਕਾਰੀ ਹਸਪਤਾਲ (ਜੀਐਮਸੀਐਚ) ਵਿਚ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਸੀ। ਇਹ ਰੈਜ਼ੀਡੈਂਟ ਡਾਕਟਰ 7ਵੇਂ ਤਨਖ਼ਾਹ ਕਮਿਸ਼ਨ ਦੇ ਮੁੱਦੇ ਨੂੰ ਲੈ ਕੇ ਹੜਤਾਲ ‘ਤੇ ਵੀ ਗਏ ਸਨ। ਇਸ ਦੌਰਾਨ ਹਸਪਤਾਲ ਵਿਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਬੰਦ ਰਹੀਆਂ।

Advertisement

Related posts

Breaking- ਪ੍ਰਧਾਨ ਮੰਤਰੀ ਮੋਦੀ ਨੇ ਸਵ.ਪ੍ਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਦਿੱਤੀ ਅਤੇ, ਕਿਹਾ ਜਵਾਹਰ ਲਾਲ ਨਹਿਰੂ ਵੱਲੋਂ ਦੇਸ਼ ਲਈ ਕੀਤੇ ਕੰਮਾਂ ਨੂੰ ਯਾਦ ਰੱਖਿਆ ਜਾਵੇਗਾ

punjabdiary

ਛੋਟੇ ਅਤੇ ਸੀਮਾਂਤੀ ਕਿਸਾਨਾਂ ਨੂੰ ਪਰਾਲੀ ਮੈਨੇਜਮੈਂਟ ਲਈ ਖੇਤੀ ਮਸ਼ੀਨਰੀ ਕਰਵਾਈ ਜਾਵੇਗੀ ਮੁਫਤ ਮੁਹੱਈਆ – ਡਿਪਟੀ ਕਮਿਸ਼ਨਰ

punjabdiary

ਉਦਯੋਗਪਤੀਆਂ ਲਈ CM ਮਾਨ ਦਾ ਵੱਡਾ ਤੋਹਫਾ, ਹਰੇ ਰੰਗ ਦੇ ਸਟਾਂਪ ਪੇਪਰ ‘ਚ ਹੋਣਗੇ ਸਾਰੇ ਕਲੀਅਰੈਂਸ

punjabdiary

Leave a Comment