Image default
About us

ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅਕਤੂਬਰ ਮਹੀਨੇ ਤੱਕ 2 ਹੋਰ ਟੋਲ ਪਲਾਜ਼ੇ ਹੋਣਗੇ ਬੰਦ

ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅਕਤੂਬਰ ਮਹੀਨੇ ਤੱਕ 2 ਹੋਰ ਟੋਲ ਪਲਾਜ਼ੇ ਹੋਣਗੇ ਬੰਦ

 

 

 

Advertisement

ਚੰਡੀਗੜ੍ਹ, 24 ਜੂਨ (ਡੇਲੀ ਪੋਸਟ ਪੰਜਾਬੀ)- ਪੰਜਾਬ ਸਰਕਾਰ ਆਮ ਲੋਕਾਂ ਨੂੰ ਬਹੁਤ ਰਾਹਤ ਦੇਣ ਜਾ ਰਹੀ ਹੈ। ਇਸ ਸਾਲ ਅਕਤੂਬਰ ਮਹੀਨੇ ਤੱਕ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ‘ਤੇ ਦੋ ਟੋਲ ਪਲਾਜ਼ਾ ਨੂੰ ਸਰਕਾਰ ਹਟਾਉਣ ਦੀ ਤਿਆਰੀ ਵਿਚ ਹੈ। ਫਿਰੋਜ਼ਪੁਰ-ਫਾਜ਼ਿਲਕਾ ਮਾਰਗ ‘ਤੇ ਲੱਗੇ ਦੋ ਟੋਲ ਪਲਾਜ਼ਾ ਸਣੇ ਸੂਬੇ ਵਿਚ ਸਟੇਟ ਮਾਰਗ ‘ਤੇ ਲੱਗੇ ਬਾਕੀ ਸਾਰੇ 12 ਪਲਾਜ਼ਾ 2024 ਤੱਕ ਹਟਾ ਦਿੱਤੇ ਜਾਣਗੇ। ਪੰਜਾਬ ਸਰਕਾਰ ਹੁਣ ਤੱਕ ਸੂਬੇ ਵਿਚ 11 ਟੋਲ ਪਲਾਜ਼ਾ ਫ੍ਰੀ ਕਰਵਾ ਚੁੱਕੀ ਹੈ।
ਪੰਜਾਬ ਸਰਕਾਰ ਦੇ ਅਧੀਨ ਜਿਹੜੇ ਟੋਲ ਪਲਾਜ਼ਾ ਦੀ ਸਮਾਂ ਸੀਮਾ ਖਤਮ ਹੋ ਰਹੀ ਹੈ। ਉਨ੍ਹਾਂ ਟੋਲ ਪਲਾਜ਼ਿਆਂ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ। ਸੜਕਾਂ ਦਾ ਰੱਖ-ਰਖਾਅ ਵੀ ਟੋਲ ਪਲਾਜ਼ਾ ਦੀ ਬਜਾਏ ਆਪਣੇ ਪੱਧਰ ‘ਤੇ ਸਰਕਾਰ ਕਰ ਸਕੇ, ਇਸ ਲਈ ਸੂਬਾ ਸਰਕਾਰ ਨੇ ਇਸ ਵਾਰ ਦੇ ਬਜਟ ਤੋਂ ਪਹਿਲਾਂ ਤੋਂ ਤਿੰਨ ਗੁਣਾ ਵੱਧ ਬਜਟ ਰੱਖਿਆ ਹੋਇਆ ਹੈ।
ਹਾਲਾਂਕਿ ਟੋਲ ਪਲਾਜ਼ਾ ਕੰਪਨੀਆਂ ਨੇ ਟੋਲ ਪਲਾਜ਼ਾ ਬੰਦ ਕਰਨ ਦੇ ਬਦਲੇ ਕਰੋੜਾਂ ਰੁਪਏ ਦਾ ਮੁਆਵਜ਼ਾ ਮੰਗਿਆ ਸੀ। ਇਹ ਮੁਆਵਜ਼ਾ ਕੋਰੋਨਾ ਕਾਲ ਤੇ ਕਿਸਾਨ ਅੰਦੋਲਨ ਦੌਰਾਨ ਟੋਲ ਪਲਾਜ਼ਾ ‘ਤੇ ਕਿਸਾਨਾਂ ਦੇ ਕਬਜ਼ਿਆਂ ਤੋਂ ਹੋਏ ਟੋਲ ਨੁਕਸਾਨ ਦੀ ਭਰਪਾਈ ਦਾ ਹੈ ਪਰ ਸਰਕਾਰ ਨੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ।

Related posts

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ -CM ਮਾਨ

punjabdiary

ਹੁਣ ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਵਿਭਾਗ ਨੇ ਜਾਰੀ ਕੀਤਾ ਆਦੇਸ਼

punjabdiary

Breaking- ਸੀ.ਐਮ ਭਗਵੰਤ ਮਾਨ ਨੇ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ

punjabdiary

Leave a Comment