Image default
ਤਾਜਾ ਖਬਰਾਂ

ਪੰਜਾਬ ਵਿਚ ਕੋਲੇ ਦਾ ਪੈ ਗਿਆ ਕਾਲ! ਥਰਮਲ ਪਲਾਂਟਾਂ ‘ਚੋਂ ਮੁੱਕਿਆ ਕੋਲਾ, ਬੱਤੀ ਹੋਵੇਗੀ ਗੁੱਲ?

ਪੰਜਾਬ ਵਿਚ ਕੋਲੇ ਦਾ ਪੈ ਗਿਆ ਕਾਲ! ਥਰਮਲ ਪਲਾਂਟਾਂ ‘ਚੋਂ ਮੁੱਕਿਆ ਕੋਲਾ, ਬੱਤੀ ਹੋਵੇਗੀ ਗੁੱਲ?
ਚੰਡੀਗੜ, 9 ਮਈ – (ਪੰਜਾਬ ਡਾਇਰੀ) ਪੰਜਾਬ ਵਿੱਚ ਕੋਲੇ ਦੀ ਕਮੀ ਕਾਰਨ ਇੱਕ ਵਾਰ ਫਿਰ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਸਟਾਕ ਦੀ ਉਪਲਬਧਤਾ ਬਾਰੇ ਪਾਵਰਕੌਮ ਦੇ ਮਾਹਿਰਾਂ ਨੇ ਦੱਸਿਆ ਕਿ ਲਹਿਰਾ ਪਲਾਂਟ ਵਿੱਚ ਸਿਰਫ਼ 2 ਦਿਨਾਂ ਦਾ ਕੋਲਾ ਹੈ, ਜਦੋਂ ਕਿ ਰੋਪੜ ਵਿੱਚ ਇਹ ਸਟਾਕ ਸਿਰਫ਼ 5 ਦਿਨਾਂ ਦਾ ਹੈ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਵਿੱਚ 4 ਦਿਨ ਅਤੇ ਤਲਵੰਡੀ ਸਾਬੋ ਵਿੱਚ 6 ਦਿਨਾਂ ਲਈ ਕੋਲੇ ਦਾ ਸਟਾਕ ਹੈ। ਦੂਜੇ ਪਾਸੇ ਰਾਜਪੁਰਾ ਪਲਾਂਟ ਵਿੱਚ ਕੋਲੇ ਦੇ ਸਟਾਕ ਦੀ ਹਾਲਤ ਕੁਝ ਤਸੱਲੀਬਖ਼ਸ਼ ਹੈ ਜਿੱਥੇ ਇਹ ਸਟਾਕ 24 ਦਿਨਾਂ ਦਾ ਹੈ।
ਬਿਜਲੀ ਸਪਲਾਈ 8223 ਮੈਗਾਵਾਟ ਰਹੀ
ਜਿੱਥੇ ਸਭ ਤੋਂ ਵੱਧ ਬਿਜਲੀ ਸਪਲਾਈ 8223 ਮੈਗਾਵਾਟ ਰਹੀ, ਉੱਥੇ ਮੰਗ ਕਰੀਬ ਨੌ ਹਜ਼ਾਰ ਮੈਗਾਵਾਟ ਰਹੀ। ਜਦੋਂ ਕਿ ਰੋਪੜ ਪਲਾਂਟ ਦੇ ਤਿੰਨ ਯੂਨਿਟਾਂ ਨੇ 469 ਮੈਗਾਵਾਟ, ਲਹਿਰਾ ਦੇ ਤਿੰਨ ਯੂਨਿਟਾਂ ਨੇ 490 ਮੈਗਾਵਾਟ, ਰਾਜਪੁਰਾ ਪਲਾਂਟ ਦੇ ਦੋ ਯੂਨਿਟਾਂ ਨੇ 1316 ਮੈਗਾਵਾਟ, ਤਲਵੰਡੀ ਸਾਬੋ ਦੇ ਦੋ ਯੂਨਿਟਾਂ ਨੇ 972 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਦੇ ਇੱਕ ਯੂਨਿਟ ਨੇ 252 ਮੈਗਾਵਾਟ ਬਿਜਲੀ ਪੈਦਾ ਕੀਤੀ। ਪਾਵਰਕੌਮ ਨੂੰ ਆਪਣੇ ਹਾਈਡਲ ਪ੍ਰਾਜੈਕਟ ਰਣਜੀਤ ਸਾਗਰ ਡੈਮ ਦੇ ਇੱਕ ਯੂਨਿਟ ਤੋਂ 148 ਮੈਗਾਵਾਟ ਬਿਜਲੀ ਮਿਲੀ।

Related posts

ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਜਿਲਾ ਇਕਾਈ ਵੱਲੋਂ ਮਾਸਿਕ ਮੀਟਿੰਗ ਆਯੋਜਿਤ

punjabdiary

Breaking- ਦਿੱਲੀ ਦੇ ਮੁੱਖ ਮੰਤਰੀ ਨੇ ਭਾਰਤੀ ਨੋਟਾਂ ਤੇ ਫੋਟੋ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ

punjabdiary

Big News- 31 ਜੁਲਾਈ ਨੂੰ ਪੂਰੇ ਦੇਸ਼ ‘ਚ ਚੱਕਾ ਜਾਮ ਕਰਨ ਦਾ ਕੀਤਾ ਐਲਾਨ

punjabdiary

Leave a Comment