Image default
ਤਾਜਾ ਖਬਰਾਂ

ਪੰਜਾਬ ਵਿਚ ਲੁਟੇਰਿਆਂ ਦੇ ਹੌਂਸਲੇ ਬੁਲੰਦ, GunPoint ‘ਤੇ ਲੁੱਟੀ PRTC ਦੀ ਬੱਸ

ਭਰਤ ਸ਼ਰਮਾ/ਲੁਧਿਆਣਾ , 1 ਜੂਨ – ਲੁਟੇਰਿਆਂ ਦੇ ਹੌਂਸਲੇ ਕਿੰਨੇ ਬੁਲੰਦ ਹੋ ਚੁੱਕੇ ਹਨ ਇਸ ਗੱਲ ਦਾ ਪਤਾ ਅੱਜ ਤੜਕਸਾਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨਜ਼ਦੀਕ ਇਸ ਲੁੱਟ ਦੀ ਵਾਰਦਾਤ ਤੋਂ ਲਗਦਾ ਹੈ , ਜਿਸ ਵਿੱਚ ਐਕਟਿਵਾ ਅਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ 3 ਲੁਟੇਰਿਆਂ ਦੁਆਰਾ ਹਥਿਆਰਾਂ ਦੀ ਨੋਕ ਉੱਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੀ. ਆਰ. ਟੀ. ਸੀ. ਦੇ ਕੰਡਕਟਰ ਕੋਲੋਂ ਲੁਟੇਰਿਆਂ ਦੁਆਰਾ ਲੁੱਟ ਕੀਤੀ ਗਈ। ਸੀ. ਸੀ. ਟੀ. ਵੀ. ਫੁਟੇਜ ਨੂੰ ਕਬਜ਼ੇ ਵਿੱਚ ਲਿਆ ਹੈ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ।
ਜਾਣਕਾਰੀ ਅਨੁਸਾਰ ਬੱਸ ਸਵਾਰੀਆਂ ਲੈ ਕੇ ਲੁਧਿਆਣਾ ਤੋਂ ਜਲੰਧਰ ਵੱਲ ਆ ਰਹੀ ਸੀ। ਜਦੋਂ ਬੱਸ ਲਾਡੋਵਾਲ ਟੋਲ ਪਲਾਜ਼ਾ ਪਾਰ ਕਰ ਰਹੀ ਸੀ ਤਾਂ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ, ਜਿਨ੍ਹਾਂ ਨੇ ਬੰਦੂਕ ਦੀ ਨੋਕ ’ਤੇ ਬੱਸ ਨੂੰ ਰੋਕ ਲਿਆ ਅਤੇ ਕੰਡਕਟਰ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ। ਮੌਕੇ ’ਤੇ ਸੈਂਕੜੇ ਲੋਕ ਬੱਸਾਂ ’ਚੋਂ ਉਤਰ ਕੇ ਪ੍ਰਸ਼ਾਸਨ ‘ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਕਰੀਬ ਇੱਕ ਘੰਟਾ ਨੈਸ਼ਨਲ ਹਾਈਵੇ ‘ਤੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਥਾਣਾ ਲਾਡੋਵਾਲ ਦੀ ਪੁਲੀਸ ਵੱਲੋਂ ਉਪਰੋਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਐਫ. ਆਈ. ਆਰ. ਦਰਜ ਕਰਨ ਦੇ ਭਰੋਸੇ ’ਤੇ ਬੱਸ ਚਾਲਕਾਂ ਵੱਲੋਂ ਜਾਮ ਖੁਲ੍ਹਵਾਇਆ ਗਿਆ।

Related posts

ਝੋਨਾ ਲਿਫਟਿੰਗ ਮਾਮਲਾ ਹਾਈਕੋਰਟ ਪਹੁੰਚਿਆ, FCI ਸਮੇਤ ਸੂਬੇ ਤੇ ਕੇਂਦਰ ਨੂੰ ਨੋਟਿਸ, 29 ਅਕਤੂਬਰ ਨੂੰ ਹੋਵੇਗੀ ਸੁਣਵਾਈ

Balwinder hali

ਨਵਾਂ ਵਿੱਦਿਅਕ ਵਰ੍ਹਾ ਸ਼ੁਰੂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਜੇ ਤੱਕ ਕਿਤਾਬਾਂ ਤੋਂ ਸੱਖਣੇ

punjabdiary

Breaking News-ਕਤਲ ਤੋਂ ਪਹਿਲਾਂ ਮੂਸੇਵਾਲਾ ਦੀ ਰੇਕੀ ਕਰਨ ਵਾਲੇ, ਕਥਿਤ ਦੋਸ਼ੀ ਮੋਹਣਾ ਦੀ ਰਾਜਾ ਵੜਿੰਗ ਨਾਲ ਤਸਵੀਰ ਹੋਈ ਵਾਇਰਲ

punjabdiary

Leave a Comment