Image default
About us

ਪੰਜਾਬ ਵਿਚ ਹੁਣ ਤਕ ਪਰਾਲੀ ਸਾੜਨ ਦੇ 1027 ਮਾਮਲੇ ਆਏ ਸਾਹਮਣੇ; ਪਲੀਤ ਹੋਣ ਲੱਗੀ ਆਬੋ-ਹਵਾ

ਪੰਜਾਬ ਵਿਚ ਹੁਣ ਤਕ ਪਰਾਲੀ ਸਾੜਨ ਦੇ 1027 ਮਾਮਲੇ ਆਏ ਸਾਹਮਣੇ; ਪਲੀਤ ਹੋਣ ਲੱਗੀ ਆਬੋ-ਹਵਾ

 

 

 

Advertisement

ਚੰਡੀਗੜ੍ਹ, 10 ਅਕਤੂਬਰ (ਰੋਜਾਨਾ ਸਪੋਕਸਮੈਨ)- ਪੰਜਾਬ ਭਰ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਨਾਲ ਸੂਬੇ ਦਾ ਮੌਸਮ ਵਿਗੜਨਾ ਸ਼ੁਰੂ ਹੋ ਗਿਆ ਹੈ। ਜਿਥੇ ਲੁਧਿਆਣਾ ਵਿਚ AQI ਰਾਤ ਨੂੰ 328 ਤਕ ਪਹੁੰਚ ਗਿਆ, ਉਥੇ ਜਲੰਧਰ ਵਿਚ ਔਸਤ AQI 135 ਦਰਜ ਕੀਤਾ ਜਾ ਰਿਹਾ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਸਾਲ ਨਾਲੋਂ 43% ਵੱਧ ਅਤੇ 2021 ਦੇ ਮੁਕਾਬਲੇ 67% ਵੱਧ ਦਰਜ ਕੀਤੀਆਂ ਗਈਆਂ ਹਨ, ਜਿਸ ਨੂੰ ਮਾਹਰ ਚਿੰਤਾਜਨਕ ਦੱਸ ਰਹੇ ਹਨ।

ਪੰਜਾਬ ‘ਚ ਅਕਤੂਬਰ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਸੂਬੇ ਦੇ ਜ਼ਿਆਦਾਤਰ ਪਿੰਡਾਂ ‘ਚ ਧੂੰਏਂ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਸੀਜ਼ਨ ਵਿਚ ਖੇਤਾਂ ਵਿਚ ਅੱਗ ਲੱਗਣ ਦੀ ਗਿਣਤੀ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਜਿਸ ਕਾਰਨ ਸਰਕਾਰ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਖਰਚੇ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਪਿਛਲੇ ਸੋਮਵਾਰ ਨੂੰ ਪੰਜਾਬ ਵਿਚ ਪਰਾਲੀ ਸਾੜਨ ਦੇ 58 ਮਾਮਲੇ ਦਰਜ ਕੀਤੇ ਗਏ ਸਨ। ਇਸ ਨਾਲ ਇਸ ਸਾਲ ਕੁੱਲ ਘਟਨਾਵਾਂ ਦੀ ਗਿਣਤੀ 1,027 ਦੇ ਅੰਕੜੇ ਨੂੰ ਛੂਹ ਗਈ ਹੈ। ਹੁਣ ਤਕ ਖੇਤਾਂ ਨੂੰ ਅੱਗ ਲੱਗਣ ਦੀਆਂ ਜ਼ਿਆਦਾਤਰ ਘਟਨਾਵਾਂ ਸਰਹੱਦੀ ਖੇਤਰਾਂ ਤੋਂ ਹੀ ਸਾਹਮਣੇ ਆ ਰਹੀਆਂ ਸਨ।

ਹੁਣ ਮਾਲਵਾ ਖੇਤਰ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿਤੀ ਹੈ। ਜਿਸ ਦਾ ਅਸਰ ਛੇਤੀ ਹੀ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਦਿੱਲੀ ਦੀ ਹਵਾ ‘ਤੇ ਵੀ ਪਵੇਗਾ। ਦਿੱਲੀ ਦਾ ਔਸਤ AQI 160 ਤਕ ਪਹੁੰਚ ਗਿਆ ਹੈ, ਜਦਕਿ ਅੱਧੀ ਰਾਤ ਨੂੰ ਜ਼ਿਆਦਾਤਰ AQI 342 ਦਰਜ ਕੀਤਾ ਗਿਆ ਸੀ।ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐਸਸੀ) ਦੇ ਅੰਕੜਿਆਂ ਅਨੁਸਾਰ 9 ਅਕਤੂਬਰ ਨੂੰ ਸੂਬੇ ਵਿਚ 58 ਥਾਵਾਂ ‘ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜਦਕਿ 2021 ਵਿਚ 9 ਅਕਤੂਬਰ ਵਾਲੇ ਦਿਨ 114 ਸਰਗਰਮ ਅੱਗ ਦੀਆਂ ਘਟਨਾਵਾਂ ਨੂੰ ਕੈਦ ਕੀਤਾ ਗਿਆ ਸੀ ਅਤੇ 2022 ਵਿਚ ਅਜਿਹੇ 3 ਮਾਮਲੇ ਸਾਹਮਣੇ ਆਏ ਸਨ।

ਚਿੰਤਾ ਦੀ ਗੱਲ ਇਹ ਹੈ ਕਿ ਇਸ ਸਾਲ ਕੁੱਲ 1,027 ਅੰਕੜੇ ਪਿਛਲੇ ਦੋ ਸਾਲਾਂ ਦੇ ਸਬੰਧਤ ਅੰਕੜਿਆਂ ਨਾਲੋਂ ਬਹੁਤ ਜ਼ਿਆਦਾ ਹਨ। 2022 ਵਿਚ 9 ਅਕਤੂਬਰ ਤਕ 714 ਘਟਨਾਵਾਂ ਦਰਜ ਕੀਤੀਆਂ ਗਈਆਂ ਅਤੇ 2021 ਵਿਚ 14 ਘਟਨਾਵਾਂ ਦਰਜ ਕੀਤੀਆਂ ਗਈਆਂ। ਹੁਣ ਤਕ ਦੇ ਮਾਮਲੇ ਪਿਛਲੇ ਸਾਲ ਨਾਲੋਂ 43.8% ਵੱਧ ਹਨ ਅਤੇ 2021 ਦੇ ਅੰਕੜਿਆਂ ਨਾਲੋਂ 67% ਵੱਧ ਹਨ। ਕੁੱਲ ਮਿਲਾ ਕੇ, 2022 ਵਿਚ 49,900 ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜਦਕਿ 2021 ਵਿਚ 71304 ਖੇਤ, 2020 ਵਿਚ 76,590 ਅਤੇ 2019 ਵਿਚ 52991 ਖੇਤਾਂ ਵਿਚ ਪਰਾਲੀ ਸਾੜੀ ਗਈ। ਵਾਤਾਵਰਨ ਮਾਹਰਾਂ ਦਾ ਕਹਿਣਾ ਹੈ ਕਿ ਸੂਬੇ ਦੇ ਹਾਲਾਤ ਹੋਰ ਵਿਗੜ ਸਕਦੇ ਹਨ।

Advertisement

Related posts

ਚੰਡੀਗੜ੍ਹ ਦੇ ਮੈਡੀਕਲ ਕਾਲਜ ਚੌਕ ‘ਤੇ ਪਲਟਿਆ ਸਮਾਨ ਨਾਲ ਭਰਿਆ ਟਰੱਕ

punjabdiary

ਮੂੰਹ ਢੱਕ ਕੇ ਬਾਹਰ ਨਿਕਲਣ ‘ਤੇ ਪਾਬੰਦੀ! DC ਨੇ ਜਾਰੀ ਕੀਤੇ ਹੁਕਮ

punjabdiary

Breaking- ਹਵਾਈ ਮੁਸਾਫਿਰਾਂ ਲਈ ਅਹਿਮ ਖਬਰ, ਕੱਲ੍ਹ ਤੋਂ ਹੋਣਗੇ ਕੋਰੋਨਾ ਟੈਸਟ

punjabdiary

Leave a Comment