Image default
ਅਪਰਾਧ ਖੇਡਾਂ ਤਾਜਾ ਖਬਰਾਂ ਮਨੋਰੰਜਨ

ਪੰਜਾਬ ਵਿਧਾਨ ਸਭਾ ਚੋਣਾਂ 2022

Punjab Assembly Election 2022 Live Updates: ਪੰਜਾਬ ਕਾਂਗਰਸ (Punjab Congress) ਵੱਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਕੌਣ ਹੋਵੇਗਾ, ਕੀ ਇਹ ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ (Charanjit Singh Channi) ਹੋਣਗੇ ਜਾਂ ਕਾਂਗਰਸ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੰਜਾਬ ਵਿੱਚ ਆਪਣਾ ਸੀਐਮ ਉਮੀਦਵਾਰ ਬਣਾਏਗੀ। ਦਰਅਸਲ ਵੀਰਵਾਰ ਨੂੰ ਜਲੰਧਰ ‘ਚ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਹੀ ਰਾਹੁਲ ਗਾਂਧੀ ਤੋਂ ਮੁੱਖ ਮੰਤਰੀ ਦੇ ਚਿਹਰੇ ਦੀ ਮੰਗ ਕੀਤੀ ਸੀ।

ਇਸ ਦੇ ਨਾਲ ਹੀ ਕਾਂਗਰਸ ਲਈ ਇਨ੍ਹਾਂ ਦੋਵਾਂ ਚੋਂ ਇੱਕ ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਚੰਨੀ ਮੌਜੂਦਾ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਦਲਿਤ ਨੇਤਾ ਵੀ ਹਨ। ਦੂਜੇ ਪਾਸੇ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਅਤੇ ਪੰਜਾਬ ਦੀ ਸਿਆਸਤ ਦਾ ਬਹੁਤ ਪੁਰਾਣਾ ਤੇ ਮਸ਼ਹੂਰ ਚਿਹਰਾ ਹਨ।

ਨਵਜੋਤ ਸਿੱਧੂ ਪਹਿਲਾ ਭਾਜਪਾ ਤੋਂ ਸੰਸਦ ਮੈਂਬਰ ਬਣੇ। ਉਸ ਸਮੇਂ ਉਨ੍ਹਾਂ ਦੀ ਅਕਾਲੀ ਦਲ ਨਾਲ ਬਣਦੀ ਨਹੀਂ ਸੀ, ਗਠਜੋੜ ਵਿਚ ਹੋਣ ਦੇ ਬਾਵਜੂਦ ਅਕਾਲੀ ਆਗੂਆਂ ‘ਤੇ ਉਨ੍ਹਾਂ ਦੇ ਹਮਲੇ ਨਹੀਂ ਰੁਕੇ। ਬਿਕਰਮ ਮਜੀਠੀਆ ਨਾਲ ਸਿੱਧੂ ਦਾ 36 ਦਾ ਅੰਕੜਾ ਉਦੋਂ ਤੋਂ ਹੀ ਹੈ। ਇਸ ਤੋਂ ਬਾਅਦ ਉਹ ਭਾਜਪਾ ਨਾਲੋਂ ਨਾਤਾ ਤੋੜ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਪਰ ਇੱਥੇ ਵੀ ਬਾਗੀ ਸੁਭਾਅ ਜਾਰੀ ਰਿਹਾ।

Advertisement

ਉਹ ਕਦੇ ਵੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਮਰਿੰਦਰ ਸਿੰਘ ਨਾਲ ਨਹੀਂ ਬਣਾ ਸਕੇ। ਉਨ੍ਹਾਂ ‘ਤੇ ਸਿੱਧੂ ਦੇ ਹਮਲੇ ਲਗਾਤਾਰ ਜਾਰੀ ਹਨ। ਆਖ਼ਰਕਾਰ ਸਿੱਧੂ ਨੇ ਕੈਪਟਨ ਅਤੇ ਸਿੱਧੂ ਦੀ ਲੜਾਈ ਜਿੱਤ ਲਈ ਅਤੇ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ। ਪਰ ਸਿੱਧੂ ਦਾ ਟੀਚਾ ਸਿਰਫ਼ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਹੀ ਨਹੀਂ ਹੈ, ਉਹ ਆਪਣੇ ਆਪ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਦੇਖ ਰਹੇ ਹਨ ਅਤੇ ਇਸੇ ਕਰਕੇ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਦੇ ਸਾਹਮਣੇ ਰਾਹੁਲ ਗਾਂਧੀ ਤੋਂ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਨ ਦੀ ਮੰਗ ਇੱਕ ਰੈਲੀ ਚੋਂ ਕੀਤੀ।

ਨਵਜੋਤ ਸਿੱਧੂ ਨੇ ਕਿਹਾ, “ਤੁਹਾਡਾ ਫੈਸਲਾ ਸਭ ਨੂੰ ਮਨਜ਼ੂਰ ਹੋਵੇਗਾ, ਜਨਤਾ ਨੂੰ ਭੰਬਲਭੂਸੇ ‘ਚ ਨਾ ਰੱਖੋ, ਤੁਹਾਨੂੰ ਕੁਝ ਹੋਰ ਸਮਾਂ ਲੱਗ ਸਕਦਾ ਹੈ ਪਰ ਮੁੱਖ ਮੰਤਰੀ ਦਾ ਚਿਹਰਾ ਦਿਉ। ਮੈਂ ਹਾਈਕਮਾਂਡ ਦਾ ਹਰ ਫੈਸਲਾ ਮੰਨਾਂਗਾ, ਪਰ ਮੈਨੂੰ ਦਿਸਣੀ ਘੋੜਾ ਬਣਾ ਕੇ ਨਾ ਛੱਡਿਆ ਜਾਵੇ।”

ਉਂਝ ਸਿੱਧੂ ਦਾ ਰਾਹ ਆਸਾਨ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਅਤੇ ਸੀਐਮ ਦੀ ਕੁਰਸੀ ਵਿਚਾਲੇ ਸਭ ਤੋਂ ਵੱਡੀ ਰੁਕਾਵਟ ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਹਨ ਕਿਉਂਕਿ ਜਲੰਧਰ ਵਿੱਚ ਹੋਈ ਰੈਲੀ ਵਿੱਚ ਸਿੱਧੂ ਤੋਂ ਬਾਅਦ ਚੰਨੀ ਨੇ ਵੀ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਰਾਹੁਲ ਦੇ ਸਾਹਮਣੇ ਸਟੇਜ ਤੋਂ ਹੀ ਠੋਕ ਦਿੱਤੀ।

ਉਨ੍ਹਾਂ ਕਿਹਾ, ”ਮੈਂ 111 ਦਿਨਾਂ ‘ਚ ਨਾ ਸੁਤਾ ਹਾਂ, ਅਤੇ ਨਾ ਸੌਣ ਦਿੱਤਾ, ਮੈਨੂੰ 111 ਦਿਨ ਮਿਲੇ, ਮੈਨੂੰ ਪੂਰਾ ਸਮਾਂ ਦਿਓ, ਮੈਂ ਕ੍ਰਾਂਤੀ ਲਿਆ ਦਵਾਂਗਾ, ਰਾਹੁਲ ਗਾਂਧੀ ਜੀ ਤੁਹਾਨੂੰ ਬੇਨਤੀ ਹੈ। ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ। ਜੋ ਚਿਹਰਾ ਸਹੀ ਹੈ, ਉਸ ਦਾ ਐਲਾਨ ਕਰੋ, ਦੂਜੀ ਧਿਰ ਪੁੱਛਦੀ ਹੈ ਕਿ ਚਿਹਰਾ ਕੌਣ ਹੈ?

Advertisement

ਦੋਵਾਂ ਦੇ ਬਿਆਨ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਚਾਹੁੰਦੀ ਅਤੇ ਵਰਕਰ ਚਾਹੁੰਦੇ ਅਤੇ ਪੰਜਾਬ ਚਾਹੁੰਦਾ ਤਾਂ ਅਸੀਂ ਮੁੱਖ ਮੰਤਰੀ ਦਾ ਫੈਸਲਾ ਲਵਾਂਗੇ। ਆਪਣੇ ਵਰਕਰਾਂ ਨੂੰ ਕਹਿ ਕੇ ਸੀਐਮ ਦੇ ਚਿਹਰੇ ਦੀ ਮੰਗ ਨੂੰ ਜਲਦ ਤੋਂ ਜਲਦ ਪੂਰਾ ਕਰਾਂਗੇ।

ਹਾਲ ਹੀ ਵਿੱਚ ਸੀ ਵੋਟਰ ਨੇ ਏਬੀਪੀ ਨਿਊਜ਼ ਲਈ ਇੱਕ ਸਰਵੇਖਣ ਕੀਤਾ ਸੀ ਅਤੇ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਕਾਂਗਰਸ ਨੂੰ ਕਿਸ ਦੇ ਮੂੰਹ ‘ਤੇ ਚੋਣ ਲੜਨੀ ਚਾਹੀਦੀ ਹੈ? ਇਸ ਦੇ ਜਵਾਬ ‘ਚ 40 ਫੀਸਦੀ ਲੋਕਾਂ ਨੇ ਕਿਹਾ ਕਿ ਕਾਂਗਰਸ ਨੂੰ ਚਰਨਜੀਤ ਸਿੰਘ ਚੰਨੀ ਦੇ ਚਿਹਰੇ ‘ਤੇ ਹੀ ਚੋਣ ਲੜਨੀ ਚਾਹੀਦੀ ਹੈ। ਜਦੋਂ ਕਿ ਸਿੱਧੂ ਲਈ ਸਿਰਫ 21 ਫੀਸਦੀ ਲੋਕ ਹੀ ਸਹਿਮਤ ਹਨ। ਇਸ ਦੇ ਨਾਲ ਹੀ 27 ਫੀਸਦੀ ਲੋਕਾਂ ਦਾ ਜਵਾਬ ਸੀ ਕਿ ਦੋਵੇਂ ਨਹੀਂ ਅਤੇ 12 ਫੀਸਦੀ ਲੋਕਾਂ ਦਾ ਜਵਾਬ ਸੀ ਕਿ ਉਹ ਨਹੀਂ ਜਾਣਦੇ।

ਯਾਨੀ ਜੇਕਰ ਇਸ ਗੱਲ ਨੂੰ ਸੰਕੇਤ ਦੇ ਤੌਰ ‘ਤੇ ਦੇਖਿਆ ਜਾਵੇ ਤਾਂ ਚੰਨੀ ਦੇ ਸਾਹਮਣੇ ਸਿੱਧੂ ਦਾ ਰਸਤਾ ਆਸਾਨ ਨਹੀਂ ਹੋਣ ਵਾਲਾ ਹੈ, ਹਾਲਾਂਕਿ ‘ਏਬੀਪੀ ਨਿਊਜ਼’ ਵੱਲੋਂ ਜਦੋਂ ਸਿੱਧੂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਅਤੇ ਚੰਨੀ ਵਿਚਾਲੇ ਕਿਸੇ ਤਰ੍ਹਾਂ ਦਾ ਝਗੜਾ ਚੱਲ ਰਿਹਾ ਹੈ ਤਾਂ ਉਸ ਦਾ ਜਵਾਬ ਸੀ ਕਿ ਲੜਾਈ ਕਦੋਂ ਹੋਈ?

ਹੁਣ ਜਾਣੋ ਚੰਨੀ ਦਾ ਦਾਅਵਾ ਕਿਉਂ ਮਜ਼ਬੂਤ?

Advertisement

ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਲਗਭਗ 30 ਫੀਸਦੀ ਹੈ। ਚੰਨੀ ਰਾਮਦਾਸੀਆ ਸਿੱਖ ਕੌਮ ਚੋਂ ਆਏ। ਚੰਨੀ ਦੀ ਹਿੰਦੂ ਦਲਿਤਾਂ ਦੇ ਨਾਲ-ਨਾਲ ਸਿੱਖ ਭਾਈਚਾਰੇ ‘ਤੇ ਵੀ ਚੰਗੀ ਪਕੜ ਹੈ। ਸੂਬੇ ਵਿੱਚ ਦਲਿਤ ਮੁੱਖ ਮੰਤਰੀ ਜਾਂ ਡਿਪਟੀ ਸੀਐਮ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੰਨੀ ਨੂੰ ਚਿਹਰਾ ਬਣਾ ਕੇ ਦਲਿਤ ਵੋਟ ਦੇ ਨਾਲ-ਨਾਲ ਸਿੱਖ ਵੋਟ ਵੀ ਕਾਂਗਰਸ ਨੂੰ ਮਿਲ ਸਕਦੀ ਹੈ।

Related posts

ਕੈਨੇਡਾ ਵਲੋ ਟੂਰਿਸਟ ਵੀਜ਼ਾ ਲੈਣ ਵਾਲੇ ਭਾਰਤੀਆਂ ਨੂੰ ਵੱਡਾ ਝਟਕਾ, ਟਰੂਡੋ ਸਰਕਾਰ ਦਾ 10 ਸਾਲ ਦਾ ਕਾਰਜਕਾਲ ਖਤਮ ਹੋ ਰਿਹਾ ਹੈ

Balwinder hali

Breaking News-ਗੈਂਗਸਟਰ ਲਾਰੈਂਸ ਤੇ ਸਚਿਨ ਬਿਸ਼ਨੋਈ ਦੇ ਹੱਕ ‘ਚ ਨਿੱਤਰੇ ਉਨ੍ਹਾਂ ਦੇ ਪਿੰਡ ਵਾਸੀ, ਕਿਹੰਦੇ ਮਾਨ ਸਰਕਾਰ ਇਨਸਾਫ ਦੇਣ ‘ਚ ਪੂਰੀ ਤਰ੍ਹਾਂ ਫੇਲ੍ਹ

punjabdiary

Breaking- ਚੇਅਰਮੈਨ ਢਿੱਲਵਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

punjabdiary

Leave a Comment