Monday, March 9, 2026
Google search engine
Homeਰਾਜਨੀਤੀਪੰਜਾਬ ਵਿਧਾਨ ਸਭਾ ਬਜਟ 'ਤੇ ਹੋਈ ਬਹਿਸ, ਬਾਜਵਾ ਨੇ ਪੁੱਛਿਆ, "ਮੁੱਖ ਮੰਤਰੀ...

ਪੰਜਾਬ ਵਿਧਾਨ ਸਭਾ ਬਜਟ ‘ਤੇ ਹੋਈ ਬਹਿਸ, ਬਾਜਵਾ ਨੇ ਪੁੱਛਿਆ, “ਮੁੱਖ ਮੰਤਰੀ ਮਾਨ ਦੱਸਣ ਕਿ ਔਰਤਾਂ ਨੂੰ ਪਿਛਲੇ ਚਾਰ ਸਾਲਾਂ ਦੇ 48 ਹਜਾਰ ਰੁਪਏ ਮਿਲਣਗੇ ਜਾਂ ਨਹੀਂ

ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦਾ ਤੀਜਾ ਦਿਨ ਹੈ। ਇਸ ਦੌਰਾਨ, ਰਾਜਪਾਲ ਗੁਲਾਬ ਚੰਦ ਕਟਾਰੀਆ ਦੇ 6 ਮਾਰਚ ਨੂੰ ਦਿੱਤੇ ਭਾਸ਼ਣ ‘ਤੇ ਬਹਿਸ ਹੋ ਰਹੀ ਹੈ।

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਇਸ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ 6 ਮਾਰਚ ਨੂੰ ਭਾਸ਼ਣ ‘ਤੇ ਬਹਿਸ ਹੋ ਰਹੀ ਹੈ। ਇਸ ਦੌਰਾਨ ਕਾਂਗਰਸ ਵਿਧਾਇਕ ਦਲ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਸਰਕਾਰ ਤੋਂ ਔਰਤਾਂ ਨੂੰ 1,000 ਰੁਪਏ ਨੂੰ ਲੈ ਕੇ ਸਵਾਲ ਪੁੱਛੇ ਹਨ।

ਇਹ ਵੀ ਪੜ੍ਹੋ- ਗੋਲਡੀ ਬਰਾੜ ਦੀ ਮਾਂ ਪ੍ਰੀਤਪਾਲ ਕੌਰ ਨੂੰ ਜਬਰਨ ਵਸੂਲੀ ਦੇ ਮਾਮਲੇ ਵਿੱਚ ਮਿਲੀ ਜ਼ਮਾਨਤ

ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਇੱਕ ਸਾਲ ਬੱਚਿਆਂ ਹੈ। ਪਹਿਲਾਂ ਇਹ ਦੱਸੋ ਕਿ ਕੀ ਮਹਿਲਾਵਾਂ ਨੂੰ ਪਿਛਲੇ ਚਾਰ ਸਾਲਾਂ ਦੇ 48,000 ਹਜ਼ਾਰ ਰੁਪਏ ਮਿਲਣਗੇ ਜਾਂ ਫ਼ਿਰ ਕੁੜਤਾ ਝਾੜ ਲੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਬਜਟ ਭਾਸ਼ਣ ਵਿੱਚ ਇਹ ਸਪੱਸ਼ਟ ਕਰਨਾ ਚਾਹੀਦਾ ਹੈ।

ਬਾਜਵਾ ਨੇ ਇਹ ਵੀ ਪੁੱਛਿਆ ਕਿ ‘ਆਪ’ ਸਰਕਾਰ ਨੇ 2022-23 ਵਿੱਚ 14 ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਵਿੱਚੋਂ ਸਿਰਫ਼ ਪੰਜ ਦੇ ਹੀ ਨਾਮ ਸਾਹਮਣੇ ਆਏ ਹਨ। ਉਨ੍ਹਾਂ ਦੀ ਪ੍ਰੋਗੈਸ ਨਹੀਂ ਦੱਸੀ। ਘੱਟੋ-ਘੱਟ ਬਾਕੀ ਨੌਂ ਦੇ ਨਾਮ ਤਾਂ ਦੱਸੇ ਜਾਣੇ ਚਾਹੀਦੇ ਹਨ। ਬਾਜਵਾ ਨੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਨੂੰ ਲਾਗੂ ਨਾ ਕਰਨ ‘ਤੇ ਵੀ ਸਵਾਲ ਚੁੱਕੇ ਹਨ।

ਇਹ ਵੀ ਪੜ੍ਹੋ- ਪੰਜਾਬ ਵਿੱਚ ਗਰਮੀ ਹੋਈ ਤੇਜ਼, ਇਸ ਤਾਰੀਖ ਤੱਕ ਨਹੀਂ ਪਵੇਗਾ ਮੀਂਹ; ਅਗਲੇ ਕੁਝ ਦਿਨਾਂ ਬਾਰੇ ਜਾਣੋ

ਇਸ ਦੌਰਾਨ ਬਾਜਵਾ ਨੇ ਵਾਰ-ਵਾਰ ਪੁੱਛਿਆ, “ਜੇਕਰ ਉਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ , ਤਾਂ ਕੀ ਉਹ ਬਾਹਰ ਚਲੇ ਜਾਣ ?” ਇਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ, “ਕੀ ਪਹਿਲਾਂ ਕਿਹੜਾ ਸਾਨੂੰ ਪੁੱਛ ਕੇ ਜਾਂਦੇ ਸੀ?” ਜਦੋਂ ਮੰਤਰੀ ਅਮਨ ਅਰੋੜਾ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸੀ ਮੈਂਬਰਾਂ ਨੇ ਹੰਗਾਮਾ ਕੀਤਾ। ਕੁਝ ਸਮੇਂ ਬਾਅਦ ਕਾਂਗਰਸੀ ਮੈਂਬਰ ਬਾਹਰ ਚਲੇ ਗਏ।

-(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments