Image default
About us

ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਆਈ ਟੀ ਆਈ ਦੀਆਂ ਵਿਦਿਆਰਥੀ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਆਈ ਟੀ ਆਈ ਦੀਆਂ ਵਿਦਿਆਰਥੀ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਫਰੀਦਕੋਟ 10 ਮਈ (ਪੰਜਾਬ ਡਾਇਰੀ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਆਈ ਟੀ ਆਈ ਦੀਆਂ ਵਿਦਿਆਰਥੀ ਮੰਗਾਂ ਉੱਪਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਜਾਣਕਾਰੀ ਦਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਮੇਟੀ ਮੀਤ ਪ੍ਰਧਾਨ ਅਕਾਸ਼ਦੀਪ ਸਿੰਘ ਅਤੇ ਪਰਦੀਪ ਸਿੰਘ ਨੇ ਕਿਹਾ ਕਿ ਸੰਸਥਾ ਸਾਹਮਣੇ ਬੱਸਾਂ ਨਾ ਰੁਕਣ ਦੀ ਸਮੱਸਿਆ ਕਈ ਵਾਰ ਪ੍ਰਸ਼ਾਸ਼ਣ ਸਾਹਮਣੇ ਲਿਆਂਦੀ ਗਈ ਹੈ ਪਰ ਪ੍ਰਸ਼ਾਸ਼ਣ ਵਲੋਂ ਗੇਟ ਅੱਗੇ ਬੱਸ ਸਟਾਪ ਨਹੀਂ ਬਣਵਾਇਆ ਗਿਆ। ਗੇਟ ਕੋਲੋਂ ਖੁੱਲਾ ਗੰਦਾ ਨਾਲਾ ਵਗਦਾ ਹੈ ਜਿਸ ਕਾਰਨ ਮੱਖੀਆਂ ਮੱਛਰ ਪੈਦਾ ਹੁੰਦੇ ਹਨ, ਨਾ ਹੀ ਸੰਸਥਾ ਦੀ ਸਫ਼ਾਈ ਹੁੰਦੀ ਹੈ ,ਗੇਟ ਦੀ ਹਾਲਾਤ ਵੀ ਬਹੁਤ ਖ਼ਰਾਬ ਹੈ । ਪ੍ਰੋਫ਼ੈਸਰਾਂ ਅਤੇ ਸੁਰੱਖਿਆ ਕਰਮੀਆਂ ਦੀਆਂ ਆਸਾਮੀਆਂ ਵੀ ਖ਼ਾਲੀ ਪਾਈਆਂ ਹਨ । ਸੰਸਥਾ ਵਿੱਚ ਨਵੀਂ ਤਕਨੀਕ ਦੀ ਮਸ਼ਨਿਰੀ ਦੀ ਵੀ ਲੋੜ ਹੈ । ਇਹਨਾਂ ਮੰਗਾਂ ਦੇ ਨਾਲ਼ ਨਾਲ਼ ਡੂਅਲ ਸਿਸਟਮ ਰੱਦ ਕਰਾਉਣ ਦੀ ਵੀ ਮੰਗ ਕੀਤੀ ਗਈ , ਜਿਸ ਅਨੁਸਾਰ ਵਿਦਿਆਰਥੀਆਂ ਤੋਂ ਟ੍ਰੇਨਿੰਗ ਦੇ ਨਾਮ ਉੱਪਰ ਫੈਕਟਰੀਆਂ ਵਿੱਚ ਮੁਫ਼ਤ ਕੰਮ ਕਰਵਾਇਆ ਜਾਵੇਗਾ । ਯੂਨੀਅਨ ਦੇ ਜ਼ਿਲ੍ਹਾ ਸਕੱਤਰ ਹਰਵੀਰ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਅਗਰ ਇਹਨਾਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਇਸ ਤੇ ਤਿੱਖਾ ਸੰਗਰਸ਼ ਕਰੇਗੀ ।

Related posts

Breaking- ਅਹਿਮ ਖਬਰ – ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਅਤੇ 11 ਜਨਵਰੀ ਨੂੰ ਪੰਜਾਬ ਵਿਚ ਆਪਣੀ ਪਦਯਾਤਰਾ ਸ਼ੁਰੂ ਕਰਨਗੇ

punjabdiary

ਪੰਜਾਬ ਦੇ ਸਕੂਲਾਂ ਤੇ ਦਫਤਰਾਂ ਦੇ ਸਮੇਂ ‘ਚ ਹੋਇਆ ਬਦਲਾਅ, ਜਾਣੋ ਨਵੀਂ Timing

punjabdiary

ਮੀਤ ਹੇਅਰ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ 13 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਸੌਂਪੇ ਪੱਤਰ

punjabdiary

Leave a Comment