ਪੰਜਾਬ ਸਰਕਾਰ ਜਾਅਲੀ ਜਾਤੀ ਸਰਟੀਫਿਕੇਟ ਅਤੇ ਜਾਅਲੀ ਅੰਗਹੀਣ ਸਰਟੀਫਿਕੇਟ ਰੱਦ ਕਰੇ- ਸਲਾਣਾ, ਦੁੱਗਾਂ, ਨਬੀਪੁਰ
ਫਰੀਦਕੋਟ, 19 ਮਈ (ਪੰਜਾਬ ਡਾਇਰੀ)- ਐੱਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜ਼ਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ,ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ,ਹਰਬੰਸ ਲਾਲ ਪਰਜੀਆ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਤੇ ਗੁਰਟੇਕ ਸਿੰਘ ਤੇ ਲੈਕ ਗੁਰਮੀਤ ਸਿੰਘ ਨੇ ਇਕ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਕੇ ਦੱਸਿਆ ਕਿ ਪੰਜਾਬ ਦੇ ਸਾਰੇ ਵਿਭਾਗਾਂ ਚ ਬਹੁਤ ਸਾਰੇ ਲੋਕ ਜਾਅਲੀ ਜਾਤੀ ਸਰਟੀਫਿਕੇਟ ਤੇ ਜਾਅਲੀ ਅੰਗਹੀਣ ਸਰਟੀਫਿਕੇਟ ਤੇ ਤਜਰਬਾ ਸਰਟੀਫੀਕੇਟ ਬਣਾ ਕੇ ਵੱਖ ਵੱਖ ਵਿਭਾਗਾਂ ਚ ਐਸ ਸੀ ਤੇ ਅੰਗਹੀਣ ਵਿਅਕਤੀਆਂ ਦੇ ਹੱਕ ਮਾਰ ਕੇ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਲੱਗੇ ਹੋਏ ਹਨ । ਜਿਨ੍ਹਾਂ ਸਬੰਧੀ ਜਥੇਬੰਦੀ ਤੇ ਹੋਰ ਸਮਾਜ ਦੇ ਆਗੂਆਂ ਵੱਲੋਂ ਸ਼ਿਕਾਇਤਾਂ ਕੀਤੀਆਂ ਹੋਈਆਂ ਹਨ, ਪਰ ਅਜੇ ਤੱਕ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਤੇ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਸਬੰਧੀ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਮੋਹਾਲੀ ਸਥਿੱਤ ਦਫ਼ਤਰ ਵਿਖੇ 29 ਦਿਨਾਂ ਤੋਂ ਲਗਾਤਾਰ ਪੱਕਾ ਮੋਰਚਾ ਲਗਾਇਆ ਹੋਇਆ ਹੈ, ਜਿਸ ਦਾ ਐਸ ਸੀ/ਬੀ ਸੀ ਅਧਿਆਪਕ ਯੂਨੀਅਨ ਦੇ ਆਗੂ ਆਪ ਸ਼ਾਮਿਲ ਹੋ ਕੇ ਸਮਰਥਨ ਕਰ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ਚ ਜਥੇਬੰਦੀ ਹੋਰ ਵੱਧ ਚੜ ਕੇ ਇਸ ਮੋਰਚੇ ਚ ਬਣਦਾ ਹਿਸਾ ਲਵੇਗੀ। ਜੱਥੇਬੰਦੀ ਦੇ ਆਗੂਆਂ ਨੇ ਇਸ ਮਹੱਤਵਪੂਰਨ ਮਾਮਲੇ ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਰਾਜ ਦੇ ਹਜ਼ਾਰਾਂ ਹੀ ਲੋਕਾਂ ਨੇ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਐਸ ਸੀ ਬੀ ਸੀ ਸਮਾਜ ਦੇ ਨੌਜਵਾਨਾਂ ਦਾ ਹੱਕ ਮਾਰ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ । ਜੱਥੇਬੰਦੀ ਵੱਲੋਂ ਵਾਰ ਵਾਰ ਪੰਜਾਬ ਦੇ ਡਿਪਟੀ ਕਮਿਸ਼ਨਰਾਂ, ਵਿਧਾਇਕਾਂ, ਮੰਤਰੀਆਂ ਤੇ ਵਿਧਾਨ ਸਭਾ ਦੀ 13 ਮੈਂਬਰੀ ਐਸ ਸੀ ਐਮ ਐਲ ਏਜ ਦੀ ਵੈਲਫ਼ੇਅਰ ਕਮੇਟੀ ਤੇ ਚੈਅਰਮੈਨ ਮਨਜੀਤ ਸਿੰਘ ਬਿਲਾਸਪੁਰ ਨੂੰ ਵੀ ਵੱਖ ਵੱਖ ਮਸਲਿਆਂ ਦੇ ਨਾਲ ਜਾਅਲੀ ਜਾਤੀ ਸਰਟੀਫਿਕੇਟ ਤੇ ਜਾਅਲੀ ਅੰਗਹੀਣ ਸਰਟੀਫੀਕੇਟਾਂ ਦੀ ਜਾਂਚ ਕਰਾਕੇ ਬਣਦੀ ਕਾਰਵਾਈ ਕੀਤੀ ਜਾਵੇ। ਪਰ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਚ ਨਹੀਂ ਲਿਆਂਦੀ ਗਈ। ਇਸ ਲਈ ਜੱਥੇਬੰਦੀ ਮੰਗ ਕਰਦੀ ਹੈ ਕਿ ਇਹਨਾਂ ਮੁੱਦਿਆਂ ਤੇ ਜਲਦੀ ਕਾਰਵਾਈ ਕਰਕੇ ਐਸ ਸੀ ਬੀ ਸੀ ਲੋਕਾਂ ਤੇ ਸਮਾਜ ਚ ਅਸਲੀ ਅੰਗਹੀਣ ਵਿਅਕਤੀਆਂ ਨੂੰ ਇਨਸਾਫ ਦਿੱਤਾ ਜਾਵੇ।