ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਕੀਤੀ ਜਾਂਦੀ ਦਿਨ ਦਿਹਾੜੇ ਲੁੱਟ ਨੂੰ ਠੱਲ੍ਹ ਪਾਵੇ-ਸੁੱਖ ਗਿੱਲ ਜ਼ਿਲ੍ਹਾ ਪ੍ਰਧਾਨ
ਫੀਸਾਂ,ਕਾਪੀਆਂ,ਕਿਤਾਬਾਂ ਅਤੇ ਸਕੂਲ ਡ੍ਰੈਸ ਦੇ ਨਾਂ ਤੇ ਵੀ ਵੱਡਾ ਟੀਕਾ
ਧਰਮਕੋਟ, ਮੋਗਾ 29 ਮਾਰਚ – ਅੱਜ ਚੋਣਵੇਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੁੱਖ ਗਿੱਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਖੂੰਜੇ ਲਾ ਕੇ ਦਿਨਾਂ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ ਖਡ਼੍ਹੀਆਂ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਨੇ ਗ਼ਰੀਬ ਲੋਕਾਂ ਅਤੇ ਕਿਸਾਨਾਂ ਦਾ ਜੋਕਾਂ ਵਾਂਗ ਖੂਨ ਨਿਚੋਡ਼ਿਆ ਹੋ, ਜੋ ਕਿ ਅੱਜ ਵੀ ਜਾਰੀ ਹੈ,ਮਾਪੇ ਆਪ ਔਖੇ ਹੋ ਕੇ ਵੇਖੋ-ਵੇਖ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਣ ਲਈ ਮਜਬੂਰ ਹਨ,ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਬਚਿਆ, ਮਾਪਿਆਂ ਦੀ ਇੱਕ ਵੱਡੀ ਮਜਬੂਰੀ ਹੈ,ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਸਾਨੂੰ ਚੰਗਾ ਸਿਸਟਮ ਚੰਗੀ ਸਿਹਤ ਸਹੂਲਤ ਤੇ ਚੰਗੀ ਸਿੱਖਿਆ ਤੋਂ ਵਾਂਝੇ ਰੱਖਿਆ ਹੈ,ਅਤੇ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ,ਜੇ ਸਰਕਾਰਾਂ ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਦੀਆਂ ਤਾਂ ਅੱਜ ਪ੍ਰਾਈਵੇਟ ਸਕੂਲ ਖੂੰਜੇ ਲੱਗੇ ਹੋਣੇ ਸੀ,ਪਰ ਵੱਡੇ-ਵੱਡੇ ਧਨਾਢ ਲੋਕਾਂ ਨੇ ਸਰਕਾਰੀ ਅਫ਼ਸਰਸ਼ਾਹੀ ਤੇ ਲੀਡਰਾਂ ਨੂੰ ਵੱਡੇ-ਵੱਡੇ ਚੜ੍ਹਾਵੇ ਚੜ੍ਹਾ-ਚੜ੍ਹਾ ਕੇ ਆਪਣੇ ਪ੍ਰਾਈਵੇਟ ਸਕੂਲਾਂ ਦੀਆਂ ਬਿਲਡਿੰਗਾਂ ਦਿਨੋ-ਦਿਨ ਉੱਚੀਆਂ ਕਰ ਲਈਆਂ ਅਤੇ ਸਰਕਾਰੀ ਸਕੂਲਾਂ ਨੂੰ ਤਾਲੇ ਲੱਗਾ ਦਿੱਤੇ,ਅੱਜ 100 ਪਿੰਡਾਂ ਪਿੱਛੇ 70 ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਹਨ,ਪਰ ਇਹ ਸਭ ਹੋਇਆ ਕਿਉਂ ? ਪ੍ਰਾਈਵੇਟ ਸਕੂਲ ਮਾਫ਼ੀਆ ਨੇ ਲੋਕਾਂ ਨੂੰ ਮਜਬੂਰ ਹੀ ਏਨਾਂ ਕਰ ਦਿੱਤਾ ਕੇ ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ,ਕਿ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਕਿਤੇ ਹੋਰ ਪੜ੍ਹਾ ਸਕਣ,ਮਾਪਿਆਂ ਨੂੰ ਇਹ ਜਾਣਦੇ ਹੋਏ ਵੀ ਕਿ ਅਸੀਂ ਪ੍ਰਾਈਵੇਟ ਸਕੂਲੋਂ ਹੱਥੋਂ ਲੁੱਟੇ ਜਾ ਰਹੇ ਹਾਂ ਮਜਬੂਰਨ ਲਾਡਲੇ ਬੱਚਿਆਂ ਦੇ ਭਵਿੱਖ ਲਈ ਉਨ੍ਹਾਂ ਨੂੰ ਇਹ ਮਿੱਠਾ ਜ਼ਹਿਰ ਪੀਣਾ ਪੈ ਰਿਹਾ ਹੈ, ਪਰ ਇਸ ਨੂੰ ਨੱਥ ਪਾਉਣ ਦੀ ਲੋੜ ਹੈ ਜੇਕਰ ਪੰਜਾਬ ਦੀ ਨਵੀਂ ਬਣੀ ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਕੀਤੀ ਜਾ ਰਹੀ ਦਿਨ-ਦਿਹਾੜੇ ਲੁੱਟ ਨੂੰ ਨਾ ਰੋਕਿਆ ਤਾਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਇਸ ਦਾ ਡਟਵਾਂ ਵਿਰੋਧ ਕਰੇਗੀ,ਪ੍ਰਾਈਵੇਟ ਸਕੂਲਾਂ ਦੇ ਨਾਲ-ਨਾਲ ਸਰਕਾਰ ਦਾ ਵੀ ਡਟਵਾਂ ਵਿਰੋਧ ਹੋਵੇਗਾ, ਪ੍ਰਾਈਵੇਟ ਸਕੂਲਾਂ ਵਿਚ ਫੀਸ,ਕਾਪੀਆਂ,ਕਿਤਾਬਾਂ ਅਤੇ ਸਕੂਲ ਡਰੈੱਸ ਦੇ ਨਾਂ ਤੇ 10 ਗੁਣਾਂ ਤੋਂ ਵੀ ਵੱਧ ਪੈਸੇ ਵਸੂਲੇ ਜਾਂਦੇ ਹਨ ਅਤੇ ਮਾਪਿਆਂ ਨੂੰ ਮਜਬੂਰੀਵੱਸ ਦੇਣੇ ਪੈਂਦੇ ਹਨ,ਪਰ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਜਲਦ ਤੋਂ ਜਲਦ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ ਬੰਦ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਪੂਰੇ ਪੰਜਾਬ ਵਿੱਚ ਵੱਡੇ ਸੰਘਰਸ਼ ਦਾ ਐਲਾਨ ਕਰੇਗੀ, ਇਸ ਮੌਕੇ ਸੁੱਖ ਗਿੱਲ ਜ਼ਿਲ੍ਹਾ ਪ੍ਰਧਾਨ ਦੇ ਨਾਲ ਸੁਰਿੰਦਰਪਾਲ ਸਿੰਘ ਪੱਪੂ ਢਿੱਲੋਂ,ਭੁਪਿੰਦਰ ਸਿੰਘ ਰਸੂਲਪੁਰ,ਸੁਖਚੈਨ ਸਿੰਘ ਪੰਡੋਰੀ,ਸੰਦੀਪ ਸਿੰਘ ਪੰਡੋਰੀ,ਹਰਮਨਦੀਪ ਸਿੰਘ ਕੜਾਹੇ ਵਾਲਾ,ਪਿੱਪਲ ਸਿੰਘ ਕੋਟ ਸਦਰ ਖਾਂ,ਨਸੀਬ ਸਿੰਘ ਮੁਸੇਵਾਲਾ,ਬਲਵਿੰਦਰ ਸਿੰਘ ਮੂਸੇਵਾਲਾ,ਗੁਰਦੇਵ ਸਿੰਘ ਵਾਰਸਵਾਲਾ,ਗੁਰਬਚਨ ਸਿੰਘ ਵਾਰਸਵਾਲਾ,ਗੁਰਵਿੰਦਰ ਸਿੰਘ ਵਾਰਸਵਾਲਾ ਆਦਿ ਹਾਜ਼ਰ ਸਨ!