ਪੰਜਾਬ ਸਰਕਾਰ ਮੂੰਗੀ,ਮੱਕੀ ਅਤੇ ਬਾਸਮਤੀ ਤੇ ਐਮ,ਐਸ,ਪੀ ਦੇਣ ਲਈ ਕਰ ਸਕਦੀ ਹੈ ਵਿਚਾਰ :-ਭਗਵੰਤ ਮਾਨ
(ਪੰਜਾਬ ਡਾਇਰੀ) 18, ਅਪ੍ਰੈਲ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਨਾਲ ਪਹਿਲੀ ਮੀਟਿੰਗ ਕੀਤੀ ਹੈ। ਮਾਨ ਨੇ ਮੀਟਿੰਗ ਦੌਰਾਨ ਪੰਜਾਬ ਚ ਡਿੱਗਦੇ ਪਾਣੀ ਦੇ ਪੱਧਰ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲੀ ਵਿਭਿੰਨਤਾ ਲਿਆਉਣ ਤਾਂ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਸਥਿਰ ਰੱਖਿਆ ਜਾਵੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਹਰਿੰਦਰ ਲੱਖੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ ਹੈ। ਲੱਖੋਵਾਲ ਨੇ ਦੱਸਿਆ ਸੀਐਮ ਤੋਂ ਅਸੀਂ ਮੰਗ ਕੀਤੀ ਹੈ ਜੋ ਕਣਕ ਦੇ ਝਾੜ ਘਟੇ ਹਨ ਉਸ ਕਰਕੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਨਕਸਾਨ ਹੋਇਆ ਹੈ ਇਸ ਕਰਕੇ ਸਰਕਾਰ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ। ਅਤੇ ਅਸੀਂ ਫ਼ਸਲੀ ਵਿਭਿੰਨਤਾ ਲਿਆਉਣ ਨੂੰ ਤਿਆਰ ਹਾਂ ਪਰ ਮੂੰਗੀ ਮੱਕੀ ਅਤੇ ਬਾਸਮਤੀ ਤੇ ਐੱਮਐੱਸਪੀ ਦਿੱਤੀ ਜਾਵੇ।ਮਾਨ ਨੇ ਬਿਜਲੀ ਵਾਲੇ ਮੁੱਦੇ ਤੇ ਵੀ ਹਾਮੀ ਭਰੀ ਹੈ ਕਿ ਜੂਨ ਦੀ ਬਜਾਏ ਮਈ ਤੋਂ ਸਿਸਟਮ ਵਿੱਚ ਸੁਧਾਰ ਲਿਆਂਦਾ ਜਾਵੇ। ਨਬਾਰਡ ਦੀ ਸਕੀਮ ਤਹਿਤ ਜ਼ਮੀਨ ਖਾਲੀ ਰੱਖਣ ਦੇ ਮੁੱਦੇ ’ਤੇ ਲੱਖੋਵਾਲ ਨੇ ਕਿਹਾ ਕਿ ਇਸ ਤਹਿਤ 2 ਮਹੀਨਿਆਂ ਲਈ ਖੇਤ ਖਾਲੀ ਰੱਖਣ ’ਤੇ 10 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਸ ਲਈ ਕੋਈ ਵੀ ਕਿਸਾਨ ਇਸ ਨੂੰ ਖਾਲੀ ਰੱਖਣ ਲਈ ਤਿਆਰ ਨਹੀਂ ਹੈ। ਅਸੀਂ ਦੱਸਿਆ ਕਿ 60 ਹਜ਼ਾਰ ਦੇ ਠੇਕਾ ਬਣਦਾ ਹੈ। ਜੇਕਰ ਸਰਕਾਰ ਸਾਨੂੰ 40 ਹਜ਼ਾਰ ਰੁਪਏ ਦੇਵੇ ਤਾਂ ਅਸੀਂ 6 ਮਹੀਨੇ ਵੀ ਖਾਲੀ ਰੱਖਣ ਲਈ ਤਿਆਰ ਹਾਂ। ਸੀ.ਐਮ ਮਾਨ ਨੇ ਦਿੱਲੀ ਵਿੱਚ ਨਾਬਾਰਡ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ਹੈ ਕਿ 6 ਮਹੀਨਿਆਂ ਤੋਂ ਖੇਤ ਖਾਲੀ ਰੱਖਣ ਲਈ ਉਥੋਂ ਕਿੰਨੇ ਪੈਸੇ ਮਿਲਣਗੇ।