ਪੰਜਾਬ ਸਰਕਾਰ ਵੱਲੋਂ ਕੋਚਿੰਗ/ਭਰਤੀ ਅਭਿਆਨ ਤਹਿਤ ਕੈਟ ਟੈਸਟ ਦੀ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫਤ ਆਨਲਾਈਨ ਕੋਚਿੰਗ
ਫਰੀਦਕੋਟ, 20 ਮਈ (ਪੰਜਾਬ ਡਾਇਰੀ)- ਪੰਜਾਬ ਸਰਕਾਰ ਦੇ ਚੱਲ ਰਹੇ ਕੋਚਿੰਗ/ਭਰਤੀ ਅਭਿਆਨ ਤਹਿਤ ਪੰਜਾਬ 100 ਵੱਲੋਂ ਕੈਟ ਟੈਸਟ ਦੀ ਸਿਰਫ ਲੜਕੀਆਂ ਨੂੰ ਆਨਲਾਈਨ ਮੁਫ਼ਤ ਕੋਚਿੰਗ ਕਰਵਾਈ ਜਾਣੀ ਹੈ। ਕੈਟ ਟੈਸਟ ਦੀ ਮੁਫ਼ਤ ਤਿਆਰੀ ਕਰਕੇ ਲੜਕੀਆਂ ਆਈ.ਆਈ.ਐਮ.ਐਸ ਅਤੇ ਐਮ.ਬੀ.ਏ. ਵਿੱਚ ਸਿੱਧੇ ਦਾਖਲਾ ਲੈ ਸਕਦੀਆਂ ਹਨ। ਇਹ ਜਾਣਕਾਰੀ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਅਫਸਰ ਸ. ਹਰਮੇਸ਼ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਇਸ ਕੋਰਸ ਦੀ ਚਾਹਵਾਨ ਲੜਕੀਆਂ ਮਿਤੀ 23 ਮਈ 2023 ਨੂੰ ਸ਼ਾਮ 08 ਵਜੇ ਤੱਕ ਇਸ ਲਿੰਕ https://www.qrfy.com/1xH4QXds7O ਤੇ ਆਪਣੀ ਰਜਿਸਟ੍ਰੇਸ਼ਨ ਕਰਨ। ਉਨ੍ਹਾਂ ਦੱਸਿਆ ਕਿ ਦਾਖਲਾ ਟੈਸਟ ਮਿਤੀ 28 ਮਈ 2023 ਨੂੰ ਲਿਆ ਜਾਵੇਗਾ, ਇਸ ਟੈਸਟ ਦੀ ਯੋਗਤਾ ਕਿਸੇ ਵੀ ਫੀਲਡ ਵਿੱਚ ਗ੍ਰੇਜੂਏਸ਼ਨ ਕੀਤੀ ਹੋਵੇ ਅਤੇ ਲੜਕੀਆਂ ਸਿਰਫ ਪੰਜਾਬ/ਚੰਡੀਗੜ੍ਹ ਦੀਆਂ ਵਸਨੀਕ ਹੋਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।