Image default
About us

ਪੰਜਾਬ ਸਰਕਾਰ ਵੱਲੋਂ ਜਿਲ੍ਹੇ ਦੇ 11232 ਵਿਦਿਆਰਥੀਆਂ ਦੀ ਵਰਦੀ ਲਈ 67.39 ਲੱਖ ਰੁਪਏ ਦੀ ਰਾਸ਼ੀ ਜਾਰੀ-ਵਿਧਾਇਕ ਸੇਖੋਂ

ਪੰਜਾਬ ਸਰਕਾਰ ਵੱਲੋਂ ਜਿਲ੍ਹੇ ਦੇ 11232 ਵਿਦਿਆਰਥੀਆਂ ਦੀ ਵਰਦੀ ਲਈ 67.39 ਲੱਖ ਰੁਪਏ ਦੀ ਰਾਸ਼ੀ ਜਾਰੀ-ਵਿਧਾਇਕ ਸੇਖੋਂ

 

 

 

Advertisement

ਫਰੀਦਕੋਟ, 6 ਜੂਨ (ਪੰਜਾਬ ਡਾਇਰੀ)- ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਦਿਆ ਦੇ ਮਿਆਰ ਨੂੰ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਫਰੀਦਕੋਟ ਦੇ ਸਕੂਲੀ ਵਿਦਿਆਰਥੀਆਂ ਦੀ ਵਰਦੀ ਲਈ ਪ੍ਰਤੀ ਵਿਦਿਆਰਥੀ 600/- ਰੁਪਏ ਦੇ ਹਿਸਾਬ ਨਾਲ ਬਜਟ ਅਲਾਟਮੈਂਟ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਦੇ 8719 ਵਿਦਿਆਰਥੀ (ਲੜਕੇ ਅਤੇ ਲੜਕੀਆਂ) ਲਈ 52,31,400 ਰੁਪਏ ਅਤੇ ਪ੍ਰਾਇਮਰੀ ਵਿੰਗ ਦੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਓ.ਬੀ.ਸੀ. ਵਰਗ ਦੇ 1187 ਲੜਕਿਆਂ ਲਈ 7,12,200 ਰੁਪਏ ਅਤੇ ਜਨਰਲ ਕੈਟਾਗਿਰੀ ਦੇ 1326 ਵਿਦਿਆਰਥੀਆਂ (ਲੜਕੇ) ਲਈ 7,95,600 ਰੁਪਏ ਦੀ ਬਜਟ ਅਲਾਟਮੈਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਫਰੀਦਕੋਟ ਲਈ ਕੁੱਲ 67,39,200 ਰੁਪਏ ਦੀ ਬਜਟ ਅਲਾਟਮੈਂਟ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਬਜਟ ਅਲਾਟਮੈਂਟ ਨਾਲ ਕੁੱਲ 11,232 ਵਿਦਿਆਰਥੀਆਂ ਨੂੰ ਫਾਇਦਾ ਪਹੁੰਚੇਗਾ।

Related posts

ਅਨੁਸੂਚਿਤ ਕਬੀਲਿਆਂ ਦੇ ਨੋਜਵਾਨ ਉੱਚ ਸਿੱਖਿਆ ਲਈ ਰਾਸ਼ਟਰੀ ਵਜੀਫਾ ਸਕੀਮ ਦਾ ਲੈਣ ਲਾਭ-ਡੀ.ਸੀ. ਫਰੀਦਕੋਟ

punjabdiary

ਈ.ਡੀ ਵਲੋਂ ਮੈਨੂੰ ਚਾਰਜਸ਼ੀਟ ਵਿਚ ਨਾਮਜ਼ਦ ਨਹੀਂ ਕੀਤਾ ਗਿਆ- ਰਾਘਵ ਚੱਢਾ

punjabdiary

ਯੁਵਕ ਮੇਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਪੀਕਰ ਸੰਧਵਾਂ ਨੇ 51-51 ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ

punjabdiary

Leave a Comment