Image default
ਤਾਜਾ ਖਬਰਾਂ

ਫਤਹਿ ਫਾਊਂਡੇਸ਼ਨ ਨੇ ਮਹਿਲਾ ਦਿਵਸ ਜੱਚਾ ਬੱਚਾ ਨੂੰ ਫਲ ਵੰਡਕੇ ਮਨਾਇਆ

ਫਤਹਿ ਫਾਊਂਡੇਸ਼ਨ ਨੇ ਮਹਿਲਾ ਦਿਵਸ ਜੱਚਾ ਬੱਚਾ ਨੂੰ ਫਲ ਵੰਡਕੇ ਮਨਾਇਆ
ਔਰਤਾਂ ਹਰ ਖੇਤਰ ’ਚ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ – ਖਾਲਸਾ
ਫਰੀਦਕੋਟ, 8 ਮਾਰਚ (ਪਰਦੀਪ ਚਮਕ)- ਫਤਹਿ ਫਾਊਂਡੇਸ਼ਨ (ਰਜਿ:) ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਸਿਵਲ ਹਸਪਸ਼ਾਲ ਦੇ ਜੱਚਾ ਬੱਚਾ ਵਿਭਾਗ ਵਿੱਚ ਦਾਖਿਲ ਔਰਤਾਂ ਨੂੰ ਸੇਬ ਕੇਲੇ ਵੰਡ ਕੇ ਮਹਿਲਾ ਦਿਵਸ ਮਨਾਇਆ। ਇਸ ਮੌਕੇ ਸਿਵਲ ਹਸਪਤਾਲ ਵਿੱਚ ਦਾਖਿਲ ਭੈਣਾਂ, ਮਾਤਾਵਾਂ ਤੇ ਬੱਚਿਆ ਦੀ ਸਿਹਤਯਾਬੀ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਸਮੇਂ ਫਤਹਿ ਫਾਊਂਡੇਸ਼ਨ (ਰਜਿ:) ਦੇ ਵਾਲੰਟੀਅਰ ਵਰਿੰਦਰ ਸਿੰਘ ਖਾਲਸਾ ਨੇ ਦੁਨੀਆ ਭਰ ਦੀਆਂ ਮਹਿਲਾਵਾਂ ਨੂੰ ਮੁਬਾਰਕ ਬਾਦ ਦਿੱਤੀ ਅਤੇ ਕਿਹਾ ਕਿ ਵਿਸ਼ਵ ਭਰ ’ਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਔਰਤ ਹੀ ਹੈ ਜੋ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਂਦੀ ਹੈ। ਔਰਤਾਂ ਦਾ ਸਮਾਜ ਦੇ ਹਰ ਖੇਤਰ ’ਚ ਵੱਡਮੁੱਲਾ ਯੋਗਦਾਨ ਹੈ। ਇਨਸਾਨ ਦੀ ਜਿੰਦਗੀ ਵਿੱਚ ਔਰਤ ਤੇ ਸਥਾਨ ਅਹਿਮ ਹੈ ਅਤੇ ਇਸ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਉਹਨਾਂ ਕਿਹਾ ਕਿ ਅੱਜ ਔਰਤ ਪਹਿਲਾ ਦੇ ਮੁਕਾਬਲੇ ਹੋਰ ਮਜਬੂਤ ਹੋਈ ਹੈ ਅਤੇ ਕੰਮ ਦੇ ਹਰ ਖੇਤਰ ਵਿੱਚ ਔਰਤ ਮਰਦ ਦੇ ਬਰਾਬਰ ਕਾਮਯਾਬ ਹੈ। ਖਾਲਸਾ ਨੇ ਕਿਹਾ ਕਿ ਹਰ ਖੇਤਰ ਵਿੱਚ ਔਰਤਾਂ ਦੀ ਹਿੱਸੇਦਾਰੀ ਵੱਧ ਰਹੀ ਹੈ, ਕਈ ਨਿਜੀ ਅਤੇ ਸਰਕਾਰੀ ਉੱਚੇ ਅਹੁਦਿਆਂ ਤੇ ਔਰਤਾਂ ਹੀ ਤਾਇਨਾਤ ਹਨ। ਔਰਤਾਂ ਹਰ ਖੇਤਰ ’ਚ ਖੁਦ ਨੂੰ ਸਾਬਤ ਕਰ ਰਹੀਆਂ ਹਨ ਅਤੇ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ। ਸਾਡੇ ਸਮਾਜ ਵਿੱਚ ਔਰਤ ਮਾਂ, ਧੀ, ਭੈਣ ਬਣਕੇ ਸਾਡੇ ਸਮਾਜ ਨੂੰ ਸੱਭਿਅਕ ਬਣਾ ਰਹੀ ਹੈ। ਵਰਿੰਦਰ ਸਿੰਘ ਖਾਲਸੇ ਨੇ ਕਿਹਾ ਕਿ ਇਤਿਹਾਸ ਵਿੱਚ ਔਰਤਾਂ ਨੇ ਅਜਿਹੇ ਕੀਰਤੀਮਾਨ ਸਥਾਪਿਤ ਕੀਤੇ ਕਿ ਅੱਜ ਉਹਨਾਂ ਦਾ ਨਾਮ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ ਅਤੇ ਹਰ ਔਰਤ ਨੂੰ ਉਹਨਾਂ ਦੇ ਦੱਸੇ ਰਸਤੇ ਤੇ ਚੱਲਣ ਲਈ ਪੇ੍ਰਰਿਆ ਜਾਂਦਾ ਹੈ। ਉਹਨਾਂ ਦੁਨੀਆਂ ਭਰ ਦੀਆਂ ਔਰਤਾਂ ਨੂੰ ਸਲਾਮ ਕੀਤਾ ਅਤੇ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਸਮੇਂ ਰਾਜਪਾਲ ਸਿੰਘ ਰਾਮਗੜੀਆਂ, ਗੁਰਮੀਤ ਸਿੰਘ ਸੰਧੂ, ਹਰਪ੍ਰੀਤ ਸਿੰਘ, ਰਾਕੇਸ਼ ਬਾਵਾ, ਨਿਤਿਨ ਸੇਠੀ ਸਿਹਤ ਵਿਭਾਗ ਦਾ ਸਟਾਫ, ਨਰਸਾਂ ਤੇ ਡਾਕਟਰ ਸਾਹਿਬਾਨ ਹਾਜਿਰ ਸਨ।

Related posts

Breaking News- STF ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਕੀਤੇ ਗ੍ਰਿਫ਼ਤਾਰ

punjabdiary

Breaking- ਪੰਜਾਬ ਦੇ ਕਿਸਾਨਾਂ ਨਾਲ ਹੁਣ ਨਹੀਂ ਹੋਵੇਗੀ ਨਕਲੀ ਬੀਜ ਦੀ ਧੋਖਾਧੜੀ, ਪੰਜਾਬ ਸਰਕਾਰ ਵੱਲੋਂ ਬੀਜਾਂ ਦੀ ਖ਼ਰੀਦ ਲਈ ਐਪ ਲਾਂਚ ਕੀਤੀ – ਕੁਲਦੀਪ ਸਿੰਘ ਧਾਲੀਵਾਲ

punjabdiary

Breaking- ਸੀਬੀਆਈ ਅਦਾਲਤ ਨੇ ਪੁਲਿਸ ਮੁਕਾਬਲਾ ਫਰਜ਼ੀ ਦੱਸਦੇ ਹੋਏ ਖਾਰਜ ਕੀਤਾ ਅਤੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦੇਣ ਦਾ ਐਲਾਨ

punjabdiary

Leave a Comment