ਫਰੀਦਕੋਟ ਟੀਮ ਨੇ ਸਟੇਟ ਮਾਸ ਮੀਡੀਆ ਅਫਸਰ ਨਾਲ ਕੀਤੀ ਮੀਟੰਗ
ਸਿਹਤ ਸਿੱਖਿਆ ਸਰਗਰਮੀਆਂ ਤੋਂ ਕਰਵਾਇਆ ਜਾਣੂ
ਫਰੀਦਕੋਟ – ਡਾਇਰੈਰਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ,ਪੰਜਾਬ ਦੇ ਦਫਤਰ ਵਿਖੇ ਬਤੌਰ ਸਟੇਟ ਮਾਸ ਮੀਡੀਆ ਅਫਸਰ ਸੇਵਾਵਾਂ ਨਿਭਾ ਰਹੇ ਸ.ਪਰਮਿੰਦਰ ਸਿੰਘ ਅਤੇ ਮਾਸ ਮੀਡੀਆ ਅਫੀਸਰਜ਼ ਐਸੋਸੀਏਸ਼ਨ,ਪੰਜਾਬ ਦੇ ਪ੍ਰਧਾਨ ਰਣਬੀਰ ਸਿੰਘ ਢੰਡੇ ਨਾਲ ਕੌਰ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਮੋਗਾ ਦੇ ਦਫਤਰ ਵਿਖੇ ਫਰੀਦਕੋਟ ਸਿਹਤ ਵਿਭਾਗ ਦੀ ਮਾਸ ਮੀਡੀਆ ਬਰਾਂਚ ਦੇ ਅਧਿਕਾਰੀ ਜ਼ਿਲਾ ਮਾਸ ਮੀਡੀਆ ਅਫਸਰ ਮੀਨਾ ਕੁਮਾਰੀ,ਨੋਡਲ ਅਫਸਰ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਅਤੇ ਬੀ.ਈ.ਈ ਸੁਧੀਰ ਧੀਰ ਨੇ ਵਿਸ਼ੇਸ਼ ਮੁਲਕਾਤ ਕੀਤੀ ਅਤੇ ਉਨਾਂ ਨੂੰ ਫਰੀਦਕੋਟ ਸਿਹਤ ਵਿਭਾਗ ਅਧੀਨ ਕਰਵਾਈਆਂ ਜਾ ਰਹੀਆਂ ਸਿਹਤ ਸਿੱਖਿਆ ਸਰਗਰਮੀਆਂ ਤੋਂ ਜਾਣੂ ਕਰਵਾਇਆ। ਫਰੀਦਕੋਟ ਦੀ ਮਾਸ ਮੀਡੀਆ ਟੀਮ ਨੇ ਦੱਸਿਆਂ ਕਿ ਉਹ ਸਿਵਲ ਸਰਜਨ ਡਾ.ਸੰਜੇ ਕਪੂਰ ਦੀ ਯੋਗ ਅਗਵਾਈ ਹੇਠ ਵਿਭਾਗ ਅਤੇ ਸਰਕਾਰ ਵੱਲੋਂ ਮੁਹੱਈਆ ਸਿਹਤ ਸੇਵਾਵਾਂ,ਸਹੂਲਤਾਂ ਅਤੇ ਭਲਾਈ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਨ। ਡਾ.ਪ੍ਰਭਦੀਪ ਚਾਵਲਾ ਨੇ ਵਿਭਾਗ ਵੱਲੋਂ ਖਾਸਕਰ ਨਸ਼ਾ ਵਿਰੋਧੀ ਗਤੀਵਿਧੀਆਂ,ਤੰਬਾਕੂਨੋਸ਼ੀ ਰਹਿਤ ਪਿੰਡ ਘੋਸ਼ਿਤ ਕਰਵਾਉਣ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਵਾਉਣ ਸਬੰਧੀ ਆਯੋਜਿਤ ਕੀਤੀਆਂ ਸਰਗਰਮੀਆਂ,ਮਿਲੀ ਸਫਲਤਾ ਅਤੇ ਆਈਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਸਟੇਟ ਮਾਸ ਮੀਡੀਆ ਅਫਸਰ ਸ.ਪਰਮਿੰਦਰ ਸਿੰਘ ਨੇ ਫਰੀਦਕੋਟ ਟੀਮ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਹੋਂਸਲਾ ਅਫਜ਼ਾਈ ਕੀਤੀ ਅਤੇ ਕੁੱਝ ਮਹੱਤਵਪੂਰਨ ਨੁੱਕਤੇ ਵੀ ਸਾਂਝੇ ਕੀਤੇ।ਐਸੋਸੀਏਸ਼ਨ ਦੇ ਪ੍ਰਧਾਨ ਰਣਬੀਰ ਸਿੰਘ ਢੰਡੇ ਨੇ ਵੀ ਫਰੀਦਕੋਟ ਮਾਸ ਮੀਡੀਆ ਟੀਮ ਦੀਆਂ ਅਜਿਹੀਆਂ ਸ਼ਾਨਦਾਰ ਮੀਡੀਆ ਸਰਗਰਮੀਆਂ ਸਬੰਧੀ ਕੀਤੇ ਕੰਮ ਦੀ ਸ਼ਲਾਘਾ ਕੀਤੀ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਮਾਸ ਮੀਡੀਆ ਅਫੀਸਰਜ਼ ਐਸੋਸੀਏਸ਼ਨ,ਪੰਜਾਬ ਵੱਲੋਂ ਸਿਹਤ ਵਿਭਾਗ ਦੇ ਸਮੂਹ ਮੀਡੀਆ ਅਫਸਰਾਂ ਨੂੰ ਤਿਆਰ ਕੀਤੀ ਵਿਸ਼ੇਸ਼ ਡਾਇਰੀ ਤਕਸੀਮ ਕੀਤੀ ਗਈ।ਸਮੂਹ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਬਰਾਂ ਨੇ ਬੀ.ਈ.ਈ ਰਛਪਾਲ ਸਿੰਘ ਸੋਸਣ ਦਾ ਮੋਗਾ ਵਿਖੇ ਮੀਟਿੰਗ ਦਾ ਪ੍ਰਬੰਧ ਕਰਨ ਤੇ ਤਹਿ ਦਿਲੋਂ ਧੰਨਵਾਦ ਕੀਤਾ।
ਸਟੇਟ ਮਾਸ ਮੀਡੀਆ ਅਫਸਰ ਪਾਸੋਂ ਐਸੋਸੀਏਸ਼ਨ ਦੀ ਡਾਇਰੀ ਪ੍ਰਾਪਤ ਕਰਦੇ ਹੋਏ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ,ਡੀ.ਐਮ.ਈ.ਓ ਮੀਨਾ ਕੁਮਾਰੀ ਤੇ ਹੋਰ ।