Image default
ਤਾਜਾ ਖਬਰਾਂ

ਫਰੀਦਕੋਟ ਦੇ ਪੀ.ਏ.ਯੂ ਦੇ ਵਿਗਿਆਨੀ ਨੂੰ ਯੰਗ ਸਾਇੰਟਿਸਟ ਐਵਾਰਡ ਮਿਲਿਆ

-ਫਰੀਦਕੋਟ ਦੇ ਪੀ.ਏ.ਯੂ ਦੇ ਵਿਗਿਆਨੀ ਨੂੰ ਯੰਗ ਸਾਇੰਟਿਸਟ ਐਵਾਰਡ ਮਿਲਿਆ

ਫ਼ਰੀਦਕੋਟ,29ਮਾਰਚ – (ਗੁਰਮੀਤ ਸਿੰਘ ਬਰਾੜ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਖੇਤੀਬਾੜੀ ਮੌਸਮ ਵਿਗਿਆਨੀ ਵਜੋਂ ਕੰਮ ਕਰ ਰਹੇ ਡਾ. ਸੁਧੀਰ ਕੁਮਾਰ ਮਿਸ਼ਰਾ ਨੂੰ ਸਾਲ 2021 ਲਈ ਖੇਤੀਬਾੜੀ ਮੌਸਮ ਵਿਗਿਆਨੀਆਂ ਦੀ ਐਸੋਸੀਏਸ਼ਨ (ਐਸੋਸੀਏਸ਼ਨ ਆਫ਼ ਐਗਰੋਮੀਟੋਰੋਲੋਜੀਸਟਸ )ਵੱਲੋਂ ‘ਯੰਗ ਸਾਇੰਟਿਸਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ: ਮਿਸ਼ਰਾ ਨੂੰ ‘ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸ ਐਂਡ ਟੈਕਨਾਲੋਜੀ, ਸ਼ਾਲੀਮਾਰ, ਸ੍ਰੀਨਗਰ, ਕਸ਼ਮੀਰ ਵਿਖੇ 24-26 ਮਾਰਚ, 2022 ਦੌਰਾਨ ‘ਖੇਤੀ ਵਿੱਚ ਮੌਸਮ ਅਤੇ ਜਲਵਾਯੂ ਜੋਖਮ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਸਮੇਂ 24 ਮਾਰਚ 2022 ਇਹ ਵੱਕਾਰੀ ਪੁਰਸਕਾਰ ਮਿਲਿਆ। ਡਾ. ਮਿਸ਼ਰਾ ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ), ਧਰਤੀ ਵਿਗਿਆਨ ਮੰਤਰਾਲੇ, ਭਾਰਤ ਸਰਕਾਰ, ਨਵੀਂ ਦਿੱਲੀ ਦੁਆਰਾ ਫੰਡ ਕੀਤੇ ਗਏ ‘ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ’ ਪ੍ਰੋਜੈਕਟ ਵਿੱਚ ਜੁਲਾਈ 2014 ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਇਹ ਪੁਰਸਕਾਰ ਖੇਤੀ ਮੌਸਮ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਦਿੱਤਾ ਗਿਆ ਹੈ। ਡਾ.ਪੀ.ਪੀ.ਐਸ ਪੰਨੂ, ਵਧੀਕ ਡਾਇਰੈਕਟਰ ਖੋਜ, ਕੁਦਰਤੀ ਸਰੋਤ ਅਤੇ ਪੌਦ ਸਿਹਤ ਪ੍ਰਬੰਧਨ, ਡਾ: ਅਜਮੇਰ ਸਿੰਘ ਢੱਟ, ਖੋਜ ਨਿਰਦੇਸ਼ਕ ਪੀਏਯੂ, ਲੁਧਿਆਣਾ ਅਤੇ ਡਾ. ਕੁਲਦੀਪ ਸਿੰਘ, ਡਾਇਰੈਕਟਰ ਪੀਏਯੂ, ਖੇਤਰੀ ਖੋਜ ਕੇਂਦਰ, ਫ਼ਰੀਦਕੋਟ ਨੇ ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਡਾ: ਕੇ.ਕੇ. ਸਿੰਘ, ਖੇਤੀਮੌਸਮ ਵਿਗਿਆਨ ਸਲਾਹਕਾਰ ਸੇਵਾਵਾਂ, ਆਈ.ਐੱਮ.ਡੀ., ਨਵੀਂ ਦਿੱਲੀ ਅਤੇ ਡਾ. ਵਿਆਸ ਪਾਂਡੇ, ਪ੍ਰਧਾਨ, ਐਸੋਸੀਏਸ਼ਨ ਆਫ਼ ਐਗਰੋਮੀਟੋਰੋਲੋਜੀਸਟਸ ਨੇ ਵੀ ਡਾ: ਮਿਸ਼ਰਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Related posts

Breaking- ਚਾਈਨਾ ਡੋਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨੁਕੜ ਪਤੰਗ ਵਾਲੀ ਡੋਰ ਨਾਟਕ ਦਾ ਆਯੋਜਨ

punjabdiary

ਪੰਜਾਬੀ ਭਾਸ਼ਾ ਵਿਚ ਕੰਮ ਕਾਜ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

punjabdiary

‘ਆਪ’ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਸਮਰਥਨ ਲਈ ਬਾਰ ਐਸੋਸੀਏਸ਼ਨ ਨੇ ਪਾਸ ਕੀਤਾ ਮਤਾ

punjabdiary

Leave a Comment