ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਖੇ ਚੱਲ ਰਹੀ ਆਪਦਾ ਮਿੱਤਰ ਟ੍ਰੇਨਿੰਗ ਦੋਰਾਨ ਦਿੱਤੀ ਫਾਇਰ ਟੀਮ ਨੇ ਪਰੈਕਟੀਕਲ ਜਾਣਕਾਰੀ
ਫ਼ਰੀਦਕੋਟ 1 ਦਸੰਬਰ (ਪੰਜਾਬ ਡਾਇਰੀ)- ਭਾਰਤ ਸਰਕਾਰ- ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਦੇਸ਼ ਭਰ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ| ਇਸੇ ਸਕੀਮ ਤਹਿਤ ਫਰੀਦਕੋਟ ਵਿਖੇ 12 ਰੋਜਾ ਸਿਖਲਾਈ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਬਰਜਿੰਦਰਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਹੈ।| ਇਹ ਟਰੇਨਿੰਗ ਦੇ ਦੌਰਾਨ ਵਲੰਟੀਅਰਾਂ ਨੂੰ ਆਪਦਾਵਾਂ ਨਾਲ ਨਜਿੱਠਣ ਦੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇਗੀ|
ਫਰੀਦਕੋਟ ਵਿਖੇ ਚੱਲ ਰਹੀ ਇਸ ਟ੍ਰੇਨਿੰਗ ਵਿੱਚ ਲਗਭਗ 200 ਦੇ ਕਰੀਬ ਵਲੰਟੀਅਰ ਤਿਆਰ ਕੀਤੇ ਜਾਣਗੇ ਜੋ ਕਿ ਹਰ ਆਪਤਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਤੇ ਜਿਲ੍ਹੇ ਦੀ ਹਰੇਕ ਪੇਸ਼ ਆ ਰਹੀ ਔਂਕੜ ਨੂੰ ਦੂਰ ਕਰਨ ਵਿੱਚ ਮਦਦ ਕਰਨ। ਟਰੇਨਿੰਗ ਲੈ ਰਹੇ ਵਲੰਟੀਅਰਾਂ ਨੂੰ ਜੀਵਨ ਬੀਮਾ ,ਆਈ ਕਾਰਡ, ਸਰਟੀਫਿਕੇਟ ਦਿੱਤੇ ਜਾਣਗੇ ਟ੍ਰੇਨਿੰਗ ਲੈ ਰਹੇ ਵਲੰਟੀਅਰਾਂ ਨੂੰ ਅੱਜ ਟ੍ਰੇਨਿੰਗ ਦੇ ਅੱਠਵੇਂ ਦਿਨ ਆਪਦਾ ਮਿੱਤਰ ਇੰਸਟਰਕਟਰਾ ਨੇ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਟਰੇਨਿੰਗ ਦੇ ਦੌਰਾਨ ਵਲੰਟੀਅਰਾਂ ਨੂੰ ਜਾਨਵਰਾਂ ਦੇ ਕੱਟ ਜਾਣ ਤੇ ਕਿਸ ਤਰ੍ਹਾਂ ਮੁੱਢਲੀ ਸਹਾਇਤਾ ਦੇਣੀ ਹੈ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਸੱਪਾਂ ਦੀਆਂ ਭਿੰਨ ਭਿੰਨ ਪਰਜਾਤੀਆਂ ਬਾਰੇ ਵੀ ਦੱਸਿਆ ਗਿਆ ਕੀ ਕਿਹੜੇ ਸੱਪ ਜਿਆਦਾ ਜਹਿਰੀਲੇ ਹਨ ਕਿਹੜੇ ਸੱਪ ਘੱਟ ਜਹਿਰੀਲੇ ਹਨ ਜਦੋਂ ਸੱਪ ਕੱਟ ਲਵੇ ਤਾਂ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਹੈ। ਇਸ ਸਭ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਦੇ ਨਾਲ ਹੀ ਫਾਇਰ ਟੀਮ ਦੇ ਆਫਿਸਰ ਹਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮਿਲ ਕੇ ਪਰੈਕਟੀਕਲ ਕਰਵਾਏ ਕਿ ਕਿਸ ਤਰ੍ਹਾਂ ਅੱਗ ਲੱਗ ਜਾਣ ਦੇ ਮੌਕੇ ਤੇ ਅਸੀਂ ਕੰਮ ਕਰਨਾ ਹੈ। ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਅੱਗ ਨਾਲ ਪਰਭਾਵਿਤ ਲੋਕਾਂ ਨੂੰ ਕਿਸ ਤਰ੍ਹਾਂ ਉਸ ਖੇਤਰ ਤੋਂ ਬਾਹਰ ਕੱਢਣਾ ਹੈ ਇਸ ਸਭ ਪੱਖਾ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਆਪਦਾ ਮਿੱਤਰ ਟੀਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਵਲੰਟੀਅਰਾਂ ਨੂੰ ਪਰੈਕਟੀਕਲ ਕਰਨ ਵਿੱਚ ਸਹਾਇਤਾ ਦਿੱਤੀ।
ਇਸ ਸਭ ਦੇ ਦੌਰਾਨ ਡੀ. ਆਰ. ਓ. ਫਰੀਦਕੋਟ ਸ਼੍ਰੀਮਤੀ ਲਵਪ੍ਰੀਤ ਕੌਰ, ਡੀ. ਸੀ. ਦਫਤਰ ਤੋਂ ਸੀਨੀਅਰ ਅਸਿਸਟੈਂਟ ਗੁਰਦੀਪ ਕੌਰ, ਆਪਦਾ ਮਿੱਤਰ ਸੀਨੀਅਰ ਰੀਸਰਚਰ ਸ਼ਿਲਪਾ ਠਾਕੁਰ ਅਤੇ ਕੋਆਰਡੀਨੇਟਰ ਗੁਲਸ਼ਨ ਹੀਰਾ ਦੇ ਨਾਲ ਬਰਜਿੰਦਰਾ ਕਾਲਜ ਪਰੋਫੈਸਰ ਨਰਿੰਦਰ ਸਿੰਘ ਬਰਾੜ ਆਪਦਾ ਮਿੱਤਰ ਟੀਮ ਇੰਸਟਰਕਟਰ ਵੀ ਸ਼ਾਮਿਲ ਸਨ।