Image default
ਤਾਜਾ ਖਬਰਾਂ

ਫਾਊਂਡੇਸ਼ਨ  ‘ਆਈ ਐਮ ਵਿਦ ਯੂ’ ਵੱਲੋਂ ਰਡਿਆਲਾ ‘ਚ ਵਿਦਿਆਰਥੀਆਂ ਨਾਲ ਸਾਂਝ ਪ੍ਰੋਗਰਾਮ  

ਫਾਊਂਡੇਸ਼ਨ ‘ਆਈ ਐਮ ਵਿਦ ਯੂ’ ਵੱਲੋਂ ਰਡਿਆਲਾ ‘ਚ ਵਿਦਿਆਰਥੀਆਂ ਨਾਲ ਸਾਂਝ ਪ੍ਰੋਗਰਾਮ

ਮੋਹਾਲੀ, ਮਈ 9 – ਮੋਹਾਲੀ ਦੇ ਸਰਕਾਰੀ ਸੀ. ਸੈ. ਸਕੂਲ ਰਡਿਆਲਾ ਵਿਚ ਇੱਕ ਗ਼ੈਰ-ਮੁਨਾਫਾ ਸੰਸਥਾ ਆਈ ਐਮ ਵਿਦ ਯੂ ਫਾਊਂਡੇਸ਼ਨ ਨੇ ਅੱਜ ਵਿਦਿਆਰਥੀਆਂ ਨਾਲ ਸਾਂਝ ਪਾਉਣ ਅਤੇ ਉਨ੍ਹਾਂ ਲਈ ਕੁਝ ਕਰਨ ਦੇ ਉਦੇਸ਼ ਨਾਲ ਇੱਕ ਲਘੂ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਫਾਊਂਡੇਸ਼ਨ ਤੋਂ ਆਏ ਮੈਡਮ ਅਮ੍ਰਿਤਾ ਸਿੰਘ, ਹਰਜੀਤ ਸਿੰਘ ਸਭਰਾਲ, ਮੁਖੀ ਤੇਰਾ ਹੀ ਤੇਰਾ ਮਿਸ਼ਨ ਹਸਪਤਾਲ, ਡਾ. ਗੁਰਪ੍ਰੀਤ ਕੌਰ ਆਈਵੀਐਫ ਮਾਹਿਰ

ਅਤੇ ਪੰਕਜ ਪੁਰੀ ਨੇ ਬੱਚਿਆਂ ਤੋਂ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਸੁਣੀਆਂ ਅਤੇ ਆਪਣੀਆਂ ਕੀਤੀਆਂ।

ਇਸ ਦੌਰਾਨ ਮੈਡਮ ਅਮ੍ਰਿਤਾ ਸਿੰਘ ਅਤੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ ਮੁੱਖ ਉਦੇਸ਼ ਦੀਨ-ਦੁਖੀਆਂ ਦੀ ਮਦਦ ਕਰਨਾ ਅਤੇ ਬੱਚਿਆਂ ਦੀ ਸਰੀਰਿਕ ਤੇ ਮਾਨਸਿਕ ਸਿਹਤ ਨੂੰ ਪ੍ਰਫੁੱਲਿਤ ਕਰਨਾ ਹਨ। ਹਰਜੀਤ ਸਿੰਘ ਸਭਰਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਫਾਊਂਡੇਸ਼ਨ ਦੇ ਮੈਂਬਰ ਡਾਕਟਰ, ਇੰਜੀਨੀਅਰ ਅਤੇ ਬਹੁ ਰਾਸ਼ਟਰੀ ਕੰਪਨੀਆਂ ਚ ਉੱਚ ਅਹੁਦਿਆਂ ‘ਤੇ ਰਹੇ ਵਿਅਕਤੀ ਹਨ ਜੋ ਕਿ ਬਿਨਾਂ ਕਿਸੇ ਬਾਹਰੀ ਗ੍ਰਾਂਟ ਆਦਿ ਦੇ ਅਜਿਹੇ ਸਹਾਇਤਾ ਕਾਰਜ ਕਰ ਕੇ ਅੰਦਰੂਨੀ ਖੁਸ਼ੀ ਲੱਭਦੇ ਹਨ।

Advertisement

ਫਾਊਂਡੇਸ਼ਨ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਜਿੱਥੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ ਉੱਥੇ ਉੱਪਰਲੀਆਂ ਤਿੰਨ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੱਡ ਅਕਾਰੀ ਰਜਿਸਟਰ ਅਤੇ ਪੈੱਨ ਵੀ ਦਿੱਤੇ ਗਏ। ਇਸ ਤੋਂ ਇਲਾਵਾ ਕੁਝ ਹੋਰ ਸਮੱਗਰੀ ਵੀ ਸਕੂਲ ਨੂੰ ਭੇਂਟ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਹੈਡਮਾਸਟਰ ਨੇ ਦੱਸਿਆ ਕਿ ਇਸ ਸਕੂਲ ਵਿੱਚ ਇਸ ਸੰਸਥਾ ਦੀ ਇਹ ਪਹਿਲੀ ਫੇਰੀ ਹੈ ਪਰ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਭਵਿੱਖ ਵਿੱਚ ਵੀ ਇਹ ਸੰਸਥਾ ਉਨ੍ਹਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮਦਦ ਦਿੰਦੀ ਰਹੇਗੀ ਆਪ ਖੁਦ ਚਾਹੇ ਉਹ ਕਿਸੇ ਵੀ ਸਕੂਲ ਵਿੱਚ ਹੋਣ।

ਇਸ ਮੌਕੇ ਰੇਨੂ ਗੁਪਤਾ, ਰਾਜਵੀਰ, ਸਿਮਰਨਜੀਤ ਕੌਰ, ਅਮਨ ਦੀਪ ਕੌਰ ਤੇ ਹਰਸ਼ਪ੍ਰੀਤ ਵੀ ਹਾਜ਼ਰ ਰਹੇ।

Advertisement

Related posts

ਸਿੱਖਿਆ ਸਾਡੀ ਸਰਕਾਰ ਦਾ ਤਰਜੀਹੀ ਵਿਸ਼ਾ ਹੋਵੇਗਾ ਅਤੇ ਸਿੱਖਿਆ ਬਜਟ ਵਿੱਚ ਵੀ ਵਾਧਾ ਕੀਤਾ ਜਾਵੇਗਾ: ਮੀਤ ਹੇਅਰ

punjabdiary

Breaking- ਕੈਨੇਡਾ ਦੇ ਬੀ ਸੀ ਪ੍ਰੋਵਿੰਸ ਦੀ ਨਵੀਂ 27 ਮੈਂਬਰੀ ਵਜ਼ਾਰਤ ਵਿਚ ਭਾਰਤੀ ਮੂਲ ਦੇ 5 MLAs ਨੂੰ ਮਿਲੀ ਥਾਂ, ਇਸ ਵਿਚ 23 ਕੈਬਨਿਟ ਅਤੇ 4 ਰਾਜ ਮੰਤਰੀ ਸ਼ਾਮਲ ਹਨ

punjabdiary

ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ… ਪਹਿਲੀ ਵਾਰ ਸੈਂਸੈਕਸ 85000 ਤੋਂ ਪਾਰ

Balwinder hali

Leave a Comment