Image default
About us

ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਰੋਡ ਦੀ ਉਸਾਰੀ ਦਾ ਕੰਮ ਜਲਦ ਹੋਵੇਗਾ ਸ਼ੁਰੂ-ਵਿਧਾਇਕ ਸੇਖੋਂ

ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ ਰੋਡ ਦੀ ਉਸਾਰੀ ਦਾ ਕੰਮ ਜਲਦ ਹੋਵੇਗਾ ਸ਼ੁਰੂ-ਵਿਧਾਇਕ ਸੇਖੋਂ

 

 

 

Advertisement

ਫਰੀਦਕੋਟ, 6 ਸਤੰਬਰ (ਪੰਜਾਬ ਡਾਇਰੀ)- ਵਿਧਾਇਕ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਰੋਡ ਦੀ ਉਸਾਰੀ ਦਾ ਕੰਮ ਆਉਣ ਵਾਲੇ ਮਹੀਨੇ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਜਿੱਥੇ ਦਰੱਖਤਾਂ ਦੀ ਕਟਾਈ ਦਾ ਕੰਮ ਪੂਰਾ ਹੋ ਜਾਵੇਗਾ ,ਉੱਥੇ ਨਾਲ ਹੀ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਸ. ਸੇਖੋਂ ਨੇ ਦੱਸਿਆ ਕਿ ਇਸ ਸੜਕ ਦੀ ਕੁੱਲ ਲੰਬਾਈ 63.27 ਕਿਲੋਮੀਟਰ ਹੈ। ਜਿਸ ਵਿੱਚੋਂ 17.50 ਕਿਲੋਮੀਟਰ ਵਿਧਾਨ ਸਭਾ ਹਲਕਾ ਫਰੀਦਕੋਟ ਅਤੇ ਜਿਲ੍ਹਾ ਫਰੀਦਕੋਟ ਵਿੱਚ ਪੈਂਦੇ ਹਨ। ਇਹ ਸੜਕ NH-353 ਦਾ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਇਹ ਸੜਕ ਫਿਰੋਜਪੁਰ ਵਿੱਚ ਪੈਂਦੇ ਪਿੰਡ ਆਰਫਕੇ ਤੋਂ ਸ਼ੁਰੂ ਹੋ ਕੇ ਫਿਰੋਜਪੁਰ ਸ਼੍ਰੀ ਮੁਕਤਸਰ ਸਾਹਿਬ-ਮਲੋਟ ਤੱਕ ਈਪੀਸੀ ਮੋਡ ਵਿੱਚ ਬਣਾਈ ਜਾਵੇਗੀ। ਇਸ ਸੜਕ ਨੂੰ ਬਣਾਉਣ ਉੱਪਰ ਲਗਭਗ 265 ਕਰੋੜ ਰੁਪਏ ਖਰਚ ਆਉਣਗੇ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ 18 ਮਹੀਨੇ ਵਿੱਚ ਬਣਾਇਆ ਜਾਵੇਗਾ। ਇਸ ਸੜਕ ਨੂੰ ਬਣਾਉਣ ਉਪਰੰਤ ਠੇਕੇਦਾਰ ਵੱਲੋਂ ਪੰਜ ਸਾਲਾਂ ਮੈਨਟੀਨੈਂਸ ਵੀ ਕੀਤੀ ਜਾਵੇਗੀ।

ਸ. ਸੇਖੋਂ ਨੇ ਦੱਸਿਆ ਕਿ ਇਸ ਸੜਕ ਦਾ ਕੈਰੇਂਜ ਵੇਅ 10 ਮੀਟਰ ਰੱਖਿਆ ਜਾਵੇਗਾ ਅਤੇ ਜਿੱਥੇ ਕੀਤੇ ਇਹ ਸੜਕ ਆਬਾਦੀ ਵਿੱਚੋਂ ਲੰਘੇਗੀ ਉੱਥੇ ਇਸਦਾ ਕੈਰਜੇ ਵੇਅ 12 ਮੀਟਰ ਦਾ ਹੋਵੇਗਾ। ਇਸ ਤੋਂ ਇਲਾਵਾ ਇਸ ਸੜਕ ਉੱਪਰ ਪੈਂਦੇ 12 ਪੁਲਾਂ ਨੂੰ ਨਵਾਂ ਬਣਾਇਆ ਜਾਵੇਗਾ ਅਤੇ ਲਗਭਗ 60 ਪੁਲੀਆਂ ਦੀ ਉਸਾਰੀ ਕੀਤੀ ਜਾਵੇਗੀ। ਇਸ ਸੜਕ ਉੱਪਰ 20 ਬੱਸ ਸੈਲਟਰ ਬਣਾਏ ਜਾਣਗੇ।

Advertisement

ਉਨ੍ਹਾਂ ਕਿਹਾ ਕਿ ਇਸ ਸੜਕ ਉੱਪਰ ਪੈਂਦੇ ਮੇਜਰ ਅਤੇ ਮਾਈਨਰ ਜੰਕਸ਼ਨ ਜਿੰਨਾਂ ਦੀ ਗਿਣਤੀ ਲਗਭਗ 50 ਦੇ ਕਰੀਬ ਹੋਵੇਗੀ ਇੰਮਪਰੂਵ ਕੀਤੇ ਜਾਣਗੇ। ਆਬਾਦੀ ਵਾਲੇ ਹਿੱਸੇ ਵਿੱਚ ਡੇਨਾਂ ਦੀ ਉਸਾਰੀ ਵੀ ਕੀਤੀ ਜਾਵੇਗੀ। ਇਸ ਸੜਕ ਨੂੰ ਬਣਾਉਣ ਸਮੇਂ ਸੜਕ ਦੀ ਉਸਾਰੀ ਨਾਲ ਸਬੰਧਤ ਹਰ ਤਰ੍ਹਾਂ ਦੀ ਸਪੈਸੀਫਿਕੇਸ਼ਨ ਦਾ ਧਿਆਨ ਰੱਖਿਆ ਜਾਵੇਗਾ ਅਤੇ ਵਿਭਾਗੀ ਲੈਬੋਰਟਰੀਆਂ ਇਸ ਸੜਕ ਉੱਪਰ ਪਾਏ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਦੀ ਜਾਂਚ ਨਾਲੋ-ਨਾਲ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ 03 ਜਿਲ੍ਹਿਆਂ ਫਿਰੋਜਪੁਰ, ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਬਹੁਤ ਫਾਇਦਾ ਪਹੁੰਚੇਗਾ।

Related posts

GST ਚੋਰੀ ਕਰਨ ਵਾਲਿਆਂ ਵਿਰੁੱਧ ਜਾਰੀ ਮੁਹਿੰਮ ਤਹਿਤ 12 ਫਰਨੇਸ ਦੀ ਜਾਂਚ, 60 ਵਾਹਨ ਕੀਤੇ ਜ਼ਬਤ

punjabdiary

ਵਿਧਾਇਕ ਨੇ ਮਾਰਿਆ ਪਟਵਾਰਖਾਨੇ ਤੇ ਤਹਿਸੀਲ ਉਤੇ ਛਾਪਾ, ਪਟਵਾਰੀ ਗੈਰਹਾਜ਼ਰ

punjabdiary

ਸਰਕਾਰੀ ਸਕੂਲਾਂ ਲਈ ਸਿੱਖਿਆ ਮੰਤਰੀ ਬੈਂਸ ਦਾ ਵੱਡਾ ਐਲਾਨ, ਬੱਚਿਆਂ ਦੀ ਆਨਲਾਈਨ ਹਾਜ਼ਰੀ ਹੋਵੇਗੀ ਸ਼ੁਰੂ

punjabdiary

Leave a Comment