ਫੋਨ ‘ਤੇ ਧਮਕੀਆਂ ਦੇਣ ਵਾਲੀ ਔਰਤ ਨੂੰ ਬਾਘਾਪੁਰਾਣਾ ਪੁਲਿਸ ਨੇ ਕੀਤੀ ਗ੍ਰਿਫਤਾਰ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ,ਅਦਾਲਤ ਵਿੱਚ ਪੇਸ਼ ਕਰ ਲਿਆ ਰਿਮਾਂਡ
ਮੋਗਾ, 11 ਮਈ : – (ਪੰਜਾਬ ਡਾਇਰੀ) ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਪ ਕਪਤਾਨ ਪੁਲਿਸ ਬਾਘਾਪੁਰਾਣਾ ਸ਼ਮਸ਼ੇਰ ਸਿੰਘ ਦੀ ਯੋਗ ਅਗਵਾਈ ਹੇਠ ਐਸ.ਆਈ ਜਤਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਬਾਘਾਪੁਰਾਣਾ ਦੀ ਟੀਮ ਵੱਲੋਂ ਕੱਲ੍ਹ ਮਿਤੀ 10.05.2022 ਨੂੰ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਇੱਕ ਆਡੀਓ ਦੇ ਸਬੰਧ ਵਿੱਚ ਥਾਣਾ ਬਾਘਾਪੁਰਾਣਾ ਵਿਖੇ ਮੁੱਕਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਆਡੀਓ ਵਿੱਚ ਇੱਕ ਅੋਰਤ ਵੱਲੋਂ ਇੱਕ ਆਦਮੀ ਨੂੰ ਫੋਨ ਉੱਪਰ ਧਮਕੀਆਂ ਦਿੱਤੀਆ ਜਾ ਰਹੀਆਂ ਸਨ ਕਿ ਉਸਦੇ ਘਰ ਵਿੱਚ ਸ਼ਰੇਆਮ ਨਸ਼ਾ ਵੇਚਣ ਅਤੇ ਪੀਣ ਵਾਲੇ ਵਿਅਕਤੀ ਆਉਣਗੇ ਜੇਕਰ ਕੋਈ ਪਿੰਡ ਦਾ ਵਿਅਕਤੀ ਉਨ੍ਹਾਂ ਨੂੰ ਰੋਕੇਗਾ ਤਾਂ ਉਹ ਉਨ੍ਹਾਂ ਦਾ ਬੁਰਾ ਹਸ਼ਰ ਕਰੇਗੀ। ਉਕਤ ਔਰਤ ਵੱਲੋਂ ਹੋਰ ਵੀ ਕਈ ਧਮਕੀਆਂ ਫੋਨ ਉੱਪਰ ਦਿੱਤੀਆਂ ਗਈਆਂ ਸਨ।