Image default
About us

ਫੌਜ ਵਿੱਚ ਭਰਤੀ ਲਈ ਨੌਜਵਾਨਾਂ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ- ਦਵਿੰਦਰ ਪਾਲ ਸਿੰਘ

ਫੌਜ ਵਿੱਚ ਭਰਤੀ ਲਈ ਨੌਜਵਾਨਾਂ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ- ਦਵਿੰਦਰ ਪਾਲ ਸਿੰਘ

 

 

 

Advertisement

ਫਰੀਦਕੋਟ, 28 ਜੂਨ (ਪੰਜਾਬ ਡਾਇਰੀ)-ਜੋ ਯੁਵਕ ਫੋਜ, ਸੀ.ਆਰ.ਪੀ.ਐਫ, ਬੀ.ਐਸ.ਐਫ, ਨੇਵੀ, ਏਅਰ ਫੋਰਸ (ਸੀ.ਏ.ਪੀ.ਐਫ) ਅਤੇ ਪੰਜਾਬ ਪੁਲਿਸ ਫੋਰਸ ਆਦਿ ਵਿੱਚ ਭਰਤੀ ਹੋਣਾ ਚਾਹੁੰਦੇ ਹਨ। ਉਨ੍ਹਾਂ ਦੀ ਤਿਆਰੀ ਬਿਲਕੁਲ ਮੁਫਤ ਕਰਵਾਈ ਜਾਵੇਗੀ। ਸਰੀਰਕ ਅਤੇ ਲਿਖਤੀ ਤਿਆਰੀ ਕਰਨ ਦੇ ਲਈ ਫ਼ਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹੇ ਦੇ ਚਾਹਵਾਨ ਨੌਜਵਾਨ ਛੇਤੀ ਤੋਂ ਛੇਤੀ ਸਵੇਰੇ 07:30 ਵਜੇ ਤੋਂ 11:00 ਵਜੇ ਤੱਕ (ਸੋਮਵਾਰ ਤੋਂ ਸ਼ੁੱਕਰਵਾਰ) ਸੀ-ਪਾਈਟ ਕੈਪ ਹਕੂਮਤ ਸਿੰਘ ਵਾਲਾ ਵਿਖੇ ਦਸਤਾਵੇਜ਼ ਲੈ ਕੇ ਰਿਪੋਰਟ ਕਰ ਸਕਦੇ ਹਨ । ਇਹ ਜਾਣਕਾਰੀ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਕੈਂਪ ਇੰਨਚਾਰਜ ਸ੍ਰੀ ਦਵਿੰਦਰ ਪਾਲ ਸਿੰਘ ਦਿੱਤੀ।
ਸ੍ਰੀ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਆਉਣ ਸਮੇਂ ਨੌਜਵਾਨ ਆਪਣੀ ਆਨ ਲਾਈਨ ਰਜਿਸਟਰੇਸ਼ਨ ਦੀ ਕਾਪੀ, ਨਤੀਜੇ ਦੀ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ ਤੇ ਫੋਟੋ ਸਟੇਟ ਕਾਪੀ, ਜੋ ਯੁਵਕ ਬਾਰਵੀਂ ਪਾਸ ਹਨ, ਬਾਰਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਵਸਨੀਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਅਤੇ ਬੈਂਕ ਖਾਤੇ (ਖਾਤਾ ਚਾਲੂ ਹਾਲਤ ਵਿੱਚ ਹੋਵੇ) ਦੀ ਫੋਟੋ ਸਟੇਟ ਕਾਪੀ ਲੈ ਕੇ ਆਉਣ। ਇਸ ਤੋਂ ਇਲਾਵਾ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਆਪਣੇ ਨਾਲ ਲੈ ਕੇ ਆਉਣ ।
ਕੈਂਪ ਇੰਚਾਰਜ ਨੇ ਕਿਹਾ ਕਿ ਟ੍ਰੇਨਿੰਗ ਲਈ ਨੌਜਵਾਨ ਦੀ ਛਾਤੀ ਬਿਨ੍ਹਾਂ ਫੁਲਾਏ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ, ਪੈਰਾ ਮਿਲਟਰੀ ਫੋਰਸਾਂ ਲਈ ਛਾਤੀ ਬਿਨ੍ਹਾਂ ਫੁਲਾ ਕੇ 80 ਸੈਂਟੀਮੀਟਰ ਅਤੇ ਫੁਲਾ ਕੇ 85 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਰਕਾਰ ਵੱਲੋਂ ਵਜੀਫ਼ਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਯੁਵਕ 400/- ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜੀਫ਼ਾ ਵੀ ਦਿੱਤਾ ਜਾਵੇਗਾ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਸਰੀਰਕ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ 83601-63527 , 78891-75575 ਅਤੇ 94639-03533 ਨੰਬਰਾਂ ‘ਤੇ ਸਪੰਰਕ ਕੀਤਾ ਜਾ ਸਕਦਾ ਹੈ।

Related posts

‘ਟੀਚਿੰਗ ਫੈਲੋਜ’ ਘੁਟਾਲੇ ‘ਚ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਜਾਂਚ ‘ਚ ਤੇਜ਼ੀ

punjabdiary

Breaking- ਮਨਿਸਟਰੀਅਲ ਸਟਾਫ ਦੇ ਮਸਲੇ ਹੱਲ ਕਰਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਕਲਮ ਛੋੜ ਹੜਤਾਲ ਨੂੰ ਤੁਰੰਤ ਖਤਮ ਕਰਵਾਏ ਭਗਵੰਤ ਸਿੰਘ ਮਾਨ ਸਰਕਾਰ

punjabdiary

ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ ਓ ਮਨਪ੍ਰੀਤ ਸਿੰਘ ਧਾਲੀਵਾਲ ਦੇ ਭਰਾ ਦੇ ਵਿਆਹ ਸਮਾਗਮ ਮੌਕੇ ਲਗਾਈ ਗਈ ਕਿਤਾਬਾਂ ਦੀ ਸਟਾਲ

punjabdiary

Leave a Comment