Image default
ਤਾਜਾ ਖਬਰਾਂ

ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ਵਾਲੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ : ਨਕੱਈ

ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ਵਾਲੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ : ਨਕੱਈ

ਅਹਿਮ ਨੁਕਤੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਪੜਾਇਆ ਨੈਤਿਕਤਾ ਦਾ ਪਾਠ!

ਕੋਟਕਪੂਰਾ, 12 ਮਈ :- ਜੇਕਰ ਸਕੂਲੀ ਬੱਚਿਆਂ ਨੂੰ ਅੰਧ-ਵਿਸ਼ਵਾਸ਼, ਵਹਿਮ-ਭਰਮ, ਕਰਮਕਾਂਡ ਅਤੇ ਫਜ਼ੂਲ ਰਸਮਾਂ ਤੋਂ ਸੁਚੇਤ ਅਰਥਾਤ ਸਾਵਧਾਨ ਕੀਤਾ ਜਾਵੇ ਤਾਂ ਉਹ ਜਿੰਦਗੀ ਦਾ ਹਰ ਮੁਕਾਮ ਹਾਸਲ ਕਰਨ ਦੇ ਸਮਰੱਥ ਹੋ ਸਕਦੇ ਹਨ। ਸਥਾਨਕ ਵੈਸਟ ਪੁਆਂਇੰਟ ਸਕੂਲ ਵਿੱਚ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਉੱਘੇ ਸਮਾਜਸੇਵੀ ਤੇ ਚਿੰਤਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਾਵੇਂ ਰੋਜਾਨਾ ਸਵੇਰ ਦੀ ਸਭਾ (ਮੌਰਨਿੰਗ ਅਸੈਂਬਲੀ) ਵਿੱਚ ਬੱਚਿਆਂ ਨੂੰ ਅਧਿਆਪਕਾਂ ਜਾਂ ਮੈਨੇਜਮੈਂਟ ਵੱਲੋਂ ਨੈਤਿਕਤਾ ਦਾ ਪਾਠ ਪੜਾਇਆ ਜਾਂਦਾ ਹੈ ਪਰ ਹਰ ਸਕੂਲ ਵਿੱਚ ਇਕ ਅਜਿਹਾ ਨੈਤਿਕਤਾ ਸਬੰਧੀ ਸੈਮੀਨਾਰ ਜਰੂਰ ਲਾਉਣਾ ਚਾਹੀਦਾ ਹੈ, ਜਿਸ ਵਿੱਚ ਬੁਲਾਰੇ ਬੱਚਿਆਂ ਨੂੰ ਉਹਨਾਂ ਦੇ ਬੋਧਿਕ ਪੱਧਰ ਦੇ ਹਿਸਾਬ ਨਾਲ ਜਾਗਰੂਕ ਕਰ ਸਕਣ ਤਾਂ ਜੋ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ਵਾਲੇ ਬੱਚੇ ਸਮਾਜਿਕ ਕੁਰੀਤੀਆਂ ਤੋਂ ਬਚੇ ਰਹਿਣ। ਉਹਨਾਂ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਸੱਭਿਆਚਾਰਕ, ਧਾਰਮਿਕ, ਸਮਾਜਿਕ, ਵਾਤਾਵਰਣ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਦਿਲਚਸਪੀ ਲੈਣ ਸਬੰਧੀ ਪੇ੍ਰਰਿਤ ਕਰਦਿਆਂ ਆਖਿਆ ਕਿ ਬੱਚੇ ਆਪਣੇ ਮਾਪਿਆਂ ਦੀ ਤਰਾਂ ਅਧਿਆਪਕਾਂ ਨੂੰ ਵੀ ਬਣਦਾ ਸਤਿਕਾਰ ਦੇਣ। ਉਹਨਾਂ ਬੱਚਿਆਂ ਦੇ ਭਵਿੱਖ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ‘ਸਮੇਂ ਦੀ ਕਦਰ’, ‘ਅਨੁਸ਼ਾਸ਼ਨ ਦੀ ਪਾਲਣਾ’, ‘ਵੱਡਿਆਂ ਦਾ ਸਤਿਕਾਰ’, ‘ਉਸਾਰੂ ਸੋਚ’ ਅਤੇ ‘ਹਾਂਪੱਖੀ ਨਜਰੀਆ’ ਵਰਗੇ ਨੁਕਤੇ ਹੀ ਹਰ ਵਿਦਿਆਰਥੀ ਦੀ ਤਰੱਕੀ ਦਾ ਸਰੋਤ ਹਨ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਹਿੰਮਤ ਸਿੰਘ ਨਕੱਈ ਨੇ ਗੁਰਿੰਦਰ ਸਿੰਘ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਆਖਿਆ ਕਿ ਮੈਨੇਜਮੈਂਟ ਵੱਲੋਂ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਲਈ ਬਕਾਇਦਾ ਪ੍ਰਬੰਧ ਕੀਤੇ ਗਏ ਹਨ। ਉਹਨਾ ਦੱਸਿਆ ਕਿ ਵੈਸਟ ਪੁਆਂਇੰਟ ਸਕੂਲ ਇਕ ਜੰਗਲ ਦੀ ਤਰਾਂ ਘਿਰੇ ਦਰੱਖਤਾਂ ਦੇ ਵਿੱਚ ਬਣਿਆ ਹੋਣ ਕਰਕੇ ਇੱਥੇ ਆਕਸੀਜਨ ਦੀ ਕੋਈ ਕਮੀ ਨਹੀਂ ਤੇ ਵਾਤਾਵਰਣ ਦੀ ਸੰਭਾਲ ਲਈ ਸਕੂਲ ਦੇ ਬੱਚੇ ਵੀ ਮੈਨੇਜਮੈਂਟ ਨਾਲ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜੀਤ ਸਿੰਘ ਖੀਵਾ, ਅਮਨਦੀਪ ਸਿੰਘ ਘੋਲੀਆ ਅਤੇ ਹੋਰ ਸਟਾਫ ਮੈਂਬਰ ਵੀ ਹਾਜਰ ਸਨ।

Advertisement

Related posts

ਪੰਜਾਬ ਵਿਧਾਨ ਸਭਾ ਚੋਣਾਂ 2022

Balwinder hali

ਅਹਿਮ ਖ਼ਬਰ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਕਲਾਸ ਦੇ ਰੋਲ ਨੰਬਰ ਕੀਤੇ ਜਾਰੀ, ਵਿਦਿਆਰਥੀ ਬੋਰਡ ਦੀ ਵੈਬਸਾਈਟ ਤੋਂ ਰੋਲ ਨੰਬਰ ਡਾਉਨਲੋਡ ਕਰ ਸਕਦੇ ਹਨ

punjabdiary

Breaking- ਇਕ ਵਾਰ ਫਿਰ ਪਾਕਿਸਤਾਨ ਦੇ ਇਰਾਦੇ ਨਾਕਾਮ, BSF ਨੇ ਵਧੇਰੇ ਮਾਤਰਾ ਵਿਚ ਸਰਹੱਦ ਨੇੜੇ ਹਥਿਆਰਾਂ ਨੂੰ ਆਪਣੇ ਕਬਜ਼ੇ ਵਿਚ ਲਿਆ

punjabdiary

Leave a Comment