Image default
About us

ਬਠਿੰਡਾ ਅਤੇ ਲੁਧਿਆਣਾ ਤੋਂ ਦਿੱਲੀ ਲਈ ਉੱਡਣਗੇ ਜਹਾਜ਼, ਕੇਂਦਰ ਨੇ ਲਿਆ ਫ਼ੈਸਲਾ, ਬਾਦਲ ਨੇ ਕੀਤੀ ਸ਼ਲਾਘਾ

ਬਠਿੰਡਾ ਅਤੇ ਲੁਧਿਆਣਾ ਤੋਂ ਦਿੱਲੀ ਲਈ ਉੱਡਣਗੇ ਜਹਾਜ਼, ਕੇਂਦਰ ਨੇ ਲਿਆ ਫ਼ੈਸਲਾ, ਬਾਦਲ ਨੇ ਕੀਤੀ ਸ਼ਲਾਘਾ

 

 

 

Advertisement

 

ਬਠਿੰਡਾ, 12 ਅਗਸਤ (ਏਬੀਪੀ ਸਾਂਝਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਡਾਨ ਰੀਜਨਲ ਕਨੈਕਟੀਵਿਟੀ ਸਕੀਮ (ਆਰਸੀਐਸ) ਤਹਿਤ 19 ਸੀਟਾਂ ਵਾਲੇ ਜਹਾਜ਼ ਰਾਹੀਂ ਬਠਿੰਡਾ ਅਤੇ ਲੁਧਿਆਣਾ ਨੂੰ ਦਿੱਲੀ ਨਾਲ ਜੋੜਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਲੋਕ ਸਭਾ ਵਿੱਚ ਇੱਕ ਸਵਾਲ ਰਾਹੀਂ ਇਹ ਮੁੱਦਾ ਉਠਾਇਆ, ਜਿਸ ਦਾ ਜਵਾਬ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਨੇ ਦਿੱਤਾ।
ਬਾਦਲ ਨੇ ਕਿਹਾ ਕਿ ਬਠਿੰਡਾ-ਦਿੱਲੀ-ਬਠਿੰਡਾ ਰੂਟ ‘ਤੇ ਤਿੰਨ ਸਾਲ ਦਾ ਨਿਰਧਾਰਤ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਮਾਰਚ 2020 ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ ਵਪਾਰੀਆਂ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਸਮੇਤ ਹੋਰਨਾਂ ਵੱਲੋਂ ਸੇਵਾ ਨੂੰ ਮੁੜ ਸ਼ੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਸੀ। ਬਾਦਲ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਵੱਲੋਂ ਆਦਮਪੁਰ ਤੋਂ ਹਿੰਡਨ, ਨਾਂਦੇੜ, ਕੋਲਕਾਤਾ, ਗੋਆ ਅਤੇ ਬੈਂਗਲੁਰੂ ਨੂੰ ਜੋੜਨ ਵਾਲੇ ਰੂਟਾਂ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਲੰਬੇ ਸਮੇਂ ਤੋਂ ਮੰਗ ਸੀ ਕਿਉਂਕਿ ਆਦਮਪੁਰ ਤੋਂ ਦਿੱਲੀ, ਮੁੰਬਈ ਅਤੇ ਜੈਪੁਰ ਨੂੰ ਜੋੜਨ ਵਾਲੇ ਰੂਟ 2018 ਵਿੱਚ ਸ਼ੁਰੂ ਕੀਤੇ ਗਏ ਸਨ ਪਰ ਤਿੰਨ ਸਾਲਾਂ ਬਾਅਦ ਬੰਦ ਕਰ ਦਿੱਤੇ ਗਏ ਸਨ।

Related posts

ਆਈ.ਜੀ. ਗੁਰਸ਼ਰਨ ਸਿੰਘ ਸੰਧੂ ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ

punjabdiary

ਬੀੜ ਸਿੱਖਾਂਵਾਲਾ ਦੇ ਵਸਨੀਕਾਂ ਦੀ ਬੇਨਤੀ ’ਤੇ ਗਲੀਆਂ ’ਚ ਇੰਟਰਲਾਕ ਟਾਈਲਾਂ ਲਾਉਣ ਦੇ ਕਾਰਜ ਸ਼ੁਰੂ : ਸੰਧਵਾਂ

punjabdiary

ਅੱਜ ਦੁਪਹਿਰ ਤੋਂ 5 ਮਹੀਨਿਆਂ ਲਈ ਬੰਦ ਹੋ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਤਿਆਰੀਆਂ ਮੁਕੰਮਲ

punjabdiary

Leave a Comment