ਬਠਿੰਡਾ ਪੁਲੀਸ ਨੇ ਗੈਸ ਪਾਇਪ ਲਾਈਨ ਪਾਉਣ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ
ਬਠਿੰਡਾ, 15 ਮਈ (ਬਾਬੂਸ਼ਾਹੀ)- ਬਠਿੰਡਾ ਜ਼ਿਲ੍ਹੇ ਦੇ ਹਲਕਾ ਤਲਵੰਡੀ ਸਾਬੋ ਵਿੱਚ ਪੈਂਦੇ ਪਿੰਡ ਬਹਿਮਣ ਕੌਰ ਸਿੰਘ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਧੱਕੇ ਨਾਲ ਗੈਸ ਪਾਇਪ ਲਾਇਨ ਪਾਉਣ ਦਾ ਰੱਫੜ ਪੈ ਗਿਆ ਹੈ। ਬਠਿੰਡਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਤਾਇਨਾਤ ਭਾਰੀ ਗਿਣਤੀ ਪੁਲਿਸ ਫੋਰਸ ਨੇ ਗੈਸ ਪਾਇਪਲਾਇਨ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਹਿਰਾਸਤ ਵਿਚ ਲੈ ਕਿਸਾਨਾਂ ਦਾ ਸਬੰਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਦੱਸਿਆ ਜਾ ਰਿਹਾ ਹੈ।
ਕਿਸਾਨ ਆਗੂ ਜੋਰਾ ਸਿੰਘ ਮਾਹੀਨੰਗਲ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਕਿਸਾਨਾਂ ਦੇ ਨਾਮ ਬਿੰਦਰ ਸਿੰਘ ਜੋਗੇਵਾਲਾ, ਕੁਲਵਿੰਦਰ ਸਿੰਘ ਗਿਆਨਾ ਅਤੇ ਕਿਸਾਨ ਸੰਦੀਪ ਸਿੰਘ ਬਹਿਮਣ ਹਨl ਉਨ੍ਹਾਂ ਦੱਸਿਆ ਕਿ ਬਿੰਦਰ ਸਿੰਘ ਜੋਗੇਵਾਲਾ ਅਤੇ ਕੁਲਵਿੰਦਰ ਸਿੰਘ ਗਿਆਨਾ ਨੂੰ ਪੁਲਿਸ ਨੇ ਉਨ੍ਹਾਂ ਦੇ ਘਰਾਂ ਤੋਂ ਚੁੱਕਿਆ ਹੈ ਉਹਨਾਂ ਦੱਸਿਆ ਕਿ ਸੰਦੀਪ ਸਿੰਘ ਨੂੰ ਉਸ ਵਕਤ ਮੌਕੇ ਤੋਂ ਹਿਰਾਸਤ ਵਿੱਚ ਲਿਆ ਜਦੋਂ ਉਹ ਪ੍ਰਸ਼ਾਸਨ ਦੀ ਕਾਰਵਾਈ ਦਾ ਪਤਾ ਲੱਗਣਾ ਮੌਕੇ ਤੇ ਪੁੱਜਿਆ ਸੀ। ਜਦੋਂ ਸੰਦੀਪ ਸਿੰਘ ਨੇ ਧੱਕੇ ਨਾਲ ਗੈਸ ਪਾਈਪ ਲਾਉਣ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਹਾਲਾਂਕਿ ਪੁਲਸ ਪ੍ਰਸ਼ਾਸਨ ਦਾ ਇਸ ਦੌਰਾਨ ਕੋਈ ਪੱਖ ਸਾਹਮਣੇ ਨਹੀਂ ਆਇਆ ਪਰ ਮੁਢਲੇ ਤੌਰ ਤੇ ਆਈਆਂ ਰਿਪੋਰਟਾਂ ਮੁਤਾਬਕ ਕਿਸਾਨ ਗੈਸ ਪਾਈਪ ਲਾਈਨ ਵਾਲੀ ਜਮੀਨ ਤੇ ਪੁੱਜਣ ਲਈ ਲਾਮਬੰਦ ਹੋਣ ਲੱਗੇ ਹਨ ।